channel punjabi
Canada News North America

ਆਈ.ਡੀ. ਰੈਪਿਡ ਟੈਸਟ ਕਿੱਟਾਂ ਨੂੰ ਲੈ ਕੇ ਵਿਰੋਧੀਆਂ ਨੇ ਟਰੂਡੋ ਸਰਕਾਰ ਨੂੰ ਘੇਰਿਆ, ਸਰਕਾਰ ਦਾ ਭਰੋਸਾ ਹਰ ਸੂਬੇ ਨੂੰ ਮਿਲਣਗੀਆਂ ਟੈਸਟ ਕਿੱਟਾਂ

ਓਟਾਵਾ : ਕੋਰੋਨਾ ਦੀ ਰੈਪਿਡ ਟੈਸਟ ਕਿੱਟਾਂ ਨੂੰ ਲੈ ਕੇ ਕੈਨੇਡਾ ਦੀ ਸੰਸਦ ਵਿਚ ਵਿਰੋਧੀ ਧਿਰ ਨੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਇਸ ਸੰਬੰਧ ਵਿੱਚ ਸੰਸਦ ਨੂੰ ਸੰਬੋਧਨ ਕਰਦਿਆਂ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਭਰੋਸਾ ਦਿੱਤਾ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਰੈਪਿਡ ਟੈਸਟ ਕਿੱਟਾਂ ਕੈਨੇਡਾ ਦੀ ਸੂਬਾ ਸਰਕਾਰਾਂ ਤੱਕ ਪਹੁੰਚ ਜਾਣਗੀਆਂ । ਉਹਨਾਂ ਦੱਸਿਆ ਕਿ ਪਿਛਲੇ ਹਫਤੇ ਹੀ ਸਰਕਾਰ ਨੇ 7.9 ਮਿਲੀਅਨ ਰੈਪਿਡ ਟੈਸਟ ਕਿੱਟਾਂ ਦੀ ਖਰੀਦ ਦਾ ਸਮਝੌਤਾ ਸਹੀਬੰਦ ਕੀਤਾ ਹੈ।
ਵਿਰੋਧੀ ਧਿਰ ਦੇ ਆਗੂ ਏਰਿਨ ਓ.ਟੋਲੇ ਨੇ ਸਰਕਾਰ ਨੂੰ ਘੇਰਦਿਆਂ ਸੁਆਲ ਕੀਤਾ ਕਿ ਕਰੀਬ ਦੋ ਦਿਨ ਬੀਤਣ ਦੇ ਬਾਦ ਵੀ ਸਰਕਾਰ ਟੈਸਟ ਕਿੱਟਾਂ ਸਬੰਧੀ ਕੁਝ ਵੀ ਸਪਸ਼ਟ ਕਿਉਂ ਨਹੀਂ ਕਰ ਸਕੀ , ਇਸ ਦੇ ਜਵਾਬ ਵਿਚ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ਵਿੱਚ ਹੀ ਇਹ ਟੈਸਟ ਸੂਬਾ ਸਰਕਾਰਾਂ ਨੂੰ ਭੇਜ ਦਿੱਤੀਆਂ ਜਾਣਗੀਆਂ।

ਉਧਰ ਸਟੇਟ ਖਰੀਦ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੋਵਿਡ-19 ਦੇ ਰੈਪਿਡ ਟੈਸਟਾਂ ਦੀ ਪਹਿਲੀ ਖੇਪ ਕੈਨੇਡਾ ਪਹੁੰਚ ਚੁੱਕੀ ਹੈ, ਜਲਦੀ ਹੀ ਟੈਸਟ ਕਿੱਟਾਂ ਸੂਬਿਆਂ ਨੂੰ ਭੇਜੀਆਂ ਜਾਣਗੀਆਂ ।

ਜ਼ਿਕਰਯੋਗ ਹੈ ਕਿ ਕੈਨੇਡਾ ਨੇ 9.9 ਮਿਲੀਅਨ ਆਈ.ਡੀ. ਨਾਓ ਟੈਸਟ ਖਰੀਦਣ ਲਈ ਐਬਟ ਡਾਇਗਨੋਸਟਿਕਸ ਨਾਲ ਇੱਕ ਸੌਦੇ ਤੇ ਦਸਤਖਤ ਕੀਤੇ, ਜੋ ਕਿ ਕੋਰੋਨਾ ਸਬੰਧੀ ਮਿੰਟਾਂ ਵਿੱਚ ਹੀ ਮੌਕੇ ‘ਤੇ ਨਤੀਜੇ ਦੇ ਸਕਦਾ ਹੈ।

ਆਨੰਦ ਦਾ ਕਹਿਣਾ ਹੈ ਕਿ 100,000 ਟੈਸਟਾਂ ਦੀ ਪਹਿਲੀ ਖੇਪ ਹੁਣ ਹੱਥ ਵਿਚ ਹੈ। ਇਹ ਟੈਸਟ ਕਿੱਟਾਂ ਸੂਬਾਈ ਸਰਕਾਰਾਂ ਨੂੰ ਭੈਜਿਆਂ ਜਾਣਗੀਆਂ । ਪਰ ਆਨੰਦ ਦਾ ਦਫਤਰ ਜਾਂ ਹੈਲਥ ਕੈਨੇਡਾ ਇਹ ਨਹੀਂ ਦੱਸੇਗਾ ਕਿ ਕਿਹੜੇ ਸੂਬੇ ਨੂੰ ਇਹ ਪਹਿਲਾਂ ਮਿਲਣਗੀਆਂ ਜਾਂ ਕਿੰਨੇ ਨੂੰ ਭੇਜਿਆ ਜਾਵੇਗਾ।

ਇਸ ਸਬੰਧ ਵਿੱਚ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਟਾਵਾ ਨੂੰ ਵੀ 800 ਮਿਲੀਅਨ ਤੋਂ ਵੱਧ ਮਾਸਕ, ਦਸਤਾਨੇ, ਗਾਊਨ ਅਤੇ ਚਿਹਰੇ ਦੀਆਂ ਢਾਲਾਂ ਮਿਲੀਆਂ ਹਨ ਅਤੇ ਉਨ੍ਹਾਂ ਵਿੱਚੋਂ 20 ਮਿਲੀਅਨ ਨੂੰ ਇਸ ਮਹੀਨੇ ਵੱਖ-ਵੱਖ ਸੂਬਿਆਂ ਵਿੱਚ ਭੇਜਿਆ ਗਿਆ ਹੈ।

Related News

ਸਸਕੈਚਵਾਨ ਅਤੇ ਅਲਬਰਟਾ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤਾਂ ਲਈ 120 ਮਿਲੀਅਨ ਡਾਲਰ ਦੀ ਸਹਾਇਤਾ : ਜਸਟਿਨ ਟਰੂਡੋ

Vivek Sharma

ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਨਵੇਂ ਕੋਰੋਨਾ ਵਾਇਰਸ ਰੂਪਾਂ ਸਬੰਧੀ ‘ਸਰਗਰਮੀ ਨਾਲ ਨਿਗਰਾਨੀ’ ਜਾਰੀ: ਡਾ. ਥੈਰੇਸਾ ਟਾਮ

Vivek Sharma

PM ਜਸਟਿਨ ਟਰੂਡੋ,ਪ੍ਰੀਮੀਅਰ ਡਗ ਫੋਰਡ ਅਤੇ ਐਮ.ਪੀਜ਼ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

Vivek Sharma

Leave a Comment