channel punjabi
International News USA

ਅਮਰੀਕੀ ਸੈਨੇਟ ਦੇ 11 ਮੈਂਬਰਾਂ ਵਲੋਂ ਇਲੈਕਟੋਰਲ ਕਾਲਜ ਦੇ ”ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ

ਵਾਸ਼ਿੰਗਟਨ : ਅਮਰੀਕੀ ਕਾਂਗਰਸ ਦੇ ਉੱਚ ਸਦਨ ਸੈਨੇਟ ਦੇ ਰਿਪਬਲੀਕਨ ਪਾਰਟੀ ਦੇ 11 ਮੈਂਬਰ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਇਕ ਵੈਬਸਾਈਟ ਵੱਲੋਂ ਆਪਣੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੀ ਚੋਣ ਵਿਚ ਜਿੱਤ ਦੀ ਪੁਸ਼ਟੀ ਕਰਨ ਲਈ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿਚ ਇਹ 11 ਮੈਂਬਰ ਆਪਣੀ ਮੰਗ ਰੱਖਣਗੇ।

ਉਧਰ ਰਿਪਬਲੀਕਨ ਪਾਰਟੀ ਦੇ ਸੈਨੇਟ ਦੇ 11 ਮੈਂਬਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ, ‘ਕਾਂਗਰਸ ਨੂੰ ਤੁਰੰਤ ਇਕ ਇਲੈਕਟੋਰਲ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ ਜਿਸ ਨੂੰ ਰਾਸ਼ਟਰਪਤੀ ਚੋਣਾਂ ਦੀ ਜਾਂਚ ਕਰਨ ਦੀ ਸੰਪੂਰਨ ਸ਼ਕਤੀ ਦਿੱਤੀ ਜਾਵੇ ਤਾਂ ਜੋ ਵਿਵਾਦਤ ਸੂਬਿਆਂ ਵਿਚ ਉਹ 10 ਦਿਨਾਂ ਅੰਦਰ ਚੋਣ ਨਤੀਜਿਆਂ ਦੀ ਜਾਂਚ ਕਰਵਾ ਸਕਣ। ਰਾਸ਼ਟਰਪਤੀ ਚੋਣਾਂ ਦੇ 14 ਦਸੰਬਰ ਨੂੰ ਐਲਾਨੇ ਅਧਿਕਾਰਤ ਨਤੀਜਿਆਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ Joe Biden ਨੂੰ 306 ਵੋਟਾਂ, ਜਦੋਂ ਕਿ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ। ਇਸ ਦੇ ਬਾਵਜੂਦ ਟਰੰਪ ਚੋਣਾਂ ਵਿਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ।

6 ਜਨਵਰੀ ਨੂੰ ਅਮਰੀਕੀ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ ਜਿਸ ਵਿਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪੁਸ਼ਟੀ ਕੀਤੀ ਜਾਵੇਗੀ, ਉਪ ਰਾਸ਼ਟਰਪਤੀ ਮਾਈਕ ਪੇਂਸ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਹਰੇਕ ਸੂਬੇ ਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

Related News

ਟੋਰਾਂਟੋ: 2010 ਜੀ 20 ਸੰਮੇਲਨ ‘ਚ ਗਲਤ ਤਰੀਕੇ ਨਾਲ ਹਿਰਾਸਤ ’ਚ ਲਏ 1100 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦਵੇਗੀ 16.5 ਮਿਲੀਅਨ ਕੈਨੇਡੀਅਨ ਡਾਲਰ

Rajneet Kaur

ਨੇਸਕਾਂਤਾਗਾ ਫਸਟ ਨੇਸ਼ਨ ਦੇ ਵਸਨੀਕ ਤੀਜੇ ਦਿਨ ਵੀ ਬਿਨ੍ਹਾਂ ਸ਼ਾਵਰ ਜਾਂ ਟਾਇਲਟ ਕੀਤੇ ਬਿਨਾਂ ਰਹਿ ਰਹੇ ਹਨ: ਚੀਫ਼ ਕ੍ਰਿਸ ਮੂਨਿਆਸ

Rajneet Kaur

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

Leave a Comment