channel punjabi
International News North America

ਅਮਰੀਕਾ ਦੇ 41 ਸੂਬਿਆਂ ਦੇ ਚੋਣ ਨਤੀਜੇ ਆਏ, 9 ਸੂਬਿਆਂ ਦੇ ਬਾਕੀ, ਟਰੰਪ ਤੇ ਬਾਇਡਨ ਨੇ ਇਨ੍ਹਾਂ ਸੂਬਿਆਂ ‘ਚ ਹਾਸਿਲ ਕੀਤੀ ਜਿੱਤ

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਚ ਉਲਟਫੇਰ ਦਾ ਦੌਰ ਜਾਰੀ ਹੈ। ਇਕ ਵਾਰ ਬੂਰੀ ਤਰਾਂ ਪਛੜਨ ਤੋਂ ਬਾਅਦ ਡੋਨਾਲਡ ਟਰੰਪ ਨੇ ਮੁੜ ਤੋਂ ਵਾਪਸੀ ਕੀਤੀ ਹੈ। ਚੋਣਾਂ ‘ਚ ਹੁਣ ਦਿਲਚਸਪ ਮੋੜ ਆ ਗਿਆ ਹੈ। ਹੁਣ ਦੇ ਇਲੈਕਟ੍ਰੋਲ ਵੋਟਾਂ ਦੀ ਗਿਣਤੀ ‘ਚ ਬਾਇਡਨ ਨੂੰ 238 ‘ਤੇ ਟਰੰਪ ਨੂੰ 213 ਇਲੈਕ੍ਰੋਰਲ ਵੋਟ ਮਿਲੇ ਹਨ।

ਇਸ ਸਮੇਂ ਤਕ ਅਮਰੀਕਾ ਦੇ 41 ਸੂਬਿਆਂ ਨੂੰ ਚੋਣਾਂਵੀ ਨਤੀਜੇ ਆ ਚੁੱਕੇ ਹਨ ਤੇ ਸਿਰਫ 9 ਸੂਬਿਆਂ ਦੇ ਨਤੀਜੇ ਆਉਣੇ ਬਾਕੀ ਹਨ। ਪੈਂਸਿਲਵੇਨੀਆ ਤੇ ਜੌਰਜੀਆ ‘ਚ ਰਾਸ਼ਟਰਪਤੀ ਡੌਨਾਲਡ ਟਰੰਪ ਅੱਗੇ ਚੱਲ ਰਹੇ ਹਨ।

ਜੋ ਬਾਇਡਨ ਹੁਣ ਤਕ ਵਾਸ਼ਿੰਗਟਨ, ਓਰੇਗਨ, ਕੈਲੀਫ਼ੋਰਨੀਆ, ਨੇਵਾਦਾ, ਐਰੀਜ਼ੋਨਾ, ਨਿਊ ਮੈਕਸਿਕੋ, ਕੋਲੋਰਾਡੋ, ਮਿਨੇਸੋਟਾ, ਵਰਜੀਨੀਆ, ਨਿਊ ਯਾਰਕ, ਮੇਰੀਲੈਂਡ, ਡੇਲਾਵੇਅਰ, ਨਿਊ ਜਰਸੀ ਸਮੇਤ ਹੋਰ 19 ਸੂਬੇ ਜਿੱਤ ਚੁੱਕੇ ਹਨ।

ਡੌਨਲਡ ਟਰੰਪ ਮੋਨਟਾਨਾ, ਇਦਾਹੂ, ਉਟਾਹ, ਟੈਕਸਸ, ਕੈਂਸਾਸ, ਨੌਰਥ ਡਕੋਟਾ, ਲੂਸਿਆਨਾ,ਓਕਲਾਹੋਮਾ, ਟੇਨੇਸੀ, ਕੇਂਟਕੀ, ਵੈਸਟ ਵਰਜੀਨੀਆ, ਵਿਯੋਮਿੰਗ, ਇੰਡਿਆਨਾ ਤੇ ਸਾਊਥ ਕੈਰੋਲਿਨਾ ਸਣੇ 23 ਸੂਬੇ ਜਿੱਤ ਗਏ ਹਨ।

Related News

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

Vivek Sharma

ਕਿਸਾਨ ਦੇ ਆਗੂ ਨੇ ਭਾਪਜਾ ਦੀ ਕੀਤੀ ਨਿੰਦਾ,ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ’, 9 ਵਜੇ ਤੋਂ ਸ਼ਾਮ 5 ਵਜੇ ਤੱਕ’ ਭੁੱਖ ਕੀਤੀ ਜਾਵੇਗੀ ਹੜਤਾਲ

Rajneet Kaur

Leave a Comment