channel punjabi
International News USA

ਅਮਰੀਕਾ ਦੀ ਨਿਊਯਾਰਕ ਸਟੇਟ ਦੀ ਵੱਡੀ ਪਹਿਲ, ‘ਵੈਕਸੀਨ ਪਾਸਪੋਰਟ’ ਕੀਤਾ ਲਾਂਚ

ਨਿਊਯਾਰਕ : ਕੋਰੋਨਾ ਮਹਾਂਮਾਰੀ ਨੂੰ ਦੁਨੀਆ ਭਰ ਵਿੱਚ ਫੈਲੇ ਹੋਏ ਸਵਾ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਹੁਣ ਵੀ ਕੋਰੋਨਾ ਦੇ ਨਵੇਂ ਅਤੇ ਜ਼ਿਆਦਾ ਘਾਤਕ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿਚ ਲੋਕ ਕੋਰੋਨਾ ਮਹਾਮਾਰੀ ਦੇ ਡਰ ਕਾਰਣ ਨਾ ਹੀ ਕਿਤੇ ਜ਼ਿਆਦਾ ਘੁੰਮਣ ਗਏ ਅਤੇ ਨਾ ਹੀ ਕਿਸੇ ਵੱਡੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਈ ਮੁਲਕਾਂ ਵੱਲੋਂ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ । ਉਥੇ ਹੀ ਅਮਰੀਕਾ ਦੀ ਨਿਊਯਾਰਕ ਸਟੇਟ ਵੱਲੋਂ ਇਕ ਅਨੋਖੀ ਪਹਿਲ ਕੀਤੀ ਗਈ ਹੈ। ਨਿਊਯਾਰਕ ਅਮਰੀਕਾ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ‘ਵੈਕਸੀਨ ਪਾਸਪੋਰਟ’ ਲਾਂਚ ਕਰ ਦਿੱਤਾ ਗਿਆ ਹੈ। ਇਸ ਵੈਕਸੀਨ ਪਾਸਪੋਰਟ ਦੀ ਵਰਤੋਂ ਕਿਸੇ ਜਾਂ ਕੁਝ ਥਾਵਾਂ ‘ਤੇ ਜਾਣ ਲਈ ਕੀਤੀ ਜਾ ਰਹੀ ਹੈ ।

ਇੱਕ ਅਮਰੀਕੀ ਅਖ਼ਬਾਰ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਇਹ ਪਾਸਪੋਰਟ ਇਕ ਫੋਨ ਐਪ ‘ਤੇ ਇਕ ਕਿਊ.ਆਰ. ਕੋਡ (Q.R. CODE) ਦੇ ਰੂਪ ਵਿਚ ਉਪਲੱਬਧ ਹੋਵੇਗਾ। ਇਸ ਐਪ ਨਾਲ ਇਹ ਪਤਾ ਲੱਗ ਜਾਵੇਗਾ ਕਿ ਵਿਅਕਤੀ ਕੋਰੋਨਾ ਵੈਕਸੀਨ ਲੈ ਚੁੱਕਿਆ ਹੈ ਜਾਂ ਨਹੀਂ । ਗਵਰਨਰ ਐਂਡ੍ਰਿਊ ਕਿਊਮੋ ਵੱਲੋਂ ਇਸ ਦਾ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਵੈਕਸੀਨ ਪਾਸਪੋਰਟ ਦੀ ਵਰਤੋਂ ਮਨੋਰੰਜਨ ਵਾਲੀਆਂ ਥਾਵਾਂ ‘ਤੇ ਕੀਤੀ ਜਾਵੇਗੀ ਅਤੇ ਵਿਆਹਾਂ ਵਰਗੇ ਪ੍ਰੋਗਰਾਮਾਂ ਵਿਚ ਲੋਕਾਂ ਦੀ ਗਿਣਤੀ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਡੈਨਮਾਰਕ ਸਣੇ ਕਈ ਮੁਲਕਾਂ ਨੇ ‘ਵੈਕਸੀਨ ਪਾਸਪੋਰਟ’ ਨੂੰ ਲਾਗੂ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਖਬਰ ਮੁਤਾਬਕ ਵੈਕਸੀਨ ਪਾਸਪੋਰਟ ਦੀ ਐਪਲੀਕੇਸ਼ਨ ਨੂੰ ਸੂਬੇ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ ਅਤੇ ਆਈ.ਬੀ.ਐੱਮ. ਦੇ ਡਿਜੀਟਲ ਹੈਲਥ ਪਾਸ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। ਦੱਸ ਦਈਏ ਕਿ ਅਮਰੀਕਾ ਵਿਚ ਇਕ ਦਿਨ ਵਿਚ ਕਰੀਬ 2 ਮਿਲੀਅਨ ਲੋਕਾਂ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ ਤਾਂ ਜੋ ਰਾਸ਼ਟਰਪਤੀ Joe Biden ਵੱਲੋਂ ਜਾਰੀ ਕੀਤੇ ਗਏ ਨਵੇਂ ਟੀਚੇ ਨੂੰ ਪੂਰਾ ਕੀਤਾ ਜਾ ਸਕੇ । ਉਨ੍ਹਾਂ ਆਪਣੇ ਕਾਰਜਕਾਲ ਦੇ 100 ਦਿਨਾਂ ਵਿਚ 200 ਮਿਲੀਅਨ ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਰੱਖਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਵੈਕਸੀਨ ਪਾਸਪੋਰਟ ਦੇਸ਼ ਭਰ ਵਿਚ ਵਿਕਸਤ ਕੀਤੇ ਜਾਣਗੇ ਜਾਂ ਬਹੁਤੇ ਅਮਰੀਕੀ ਲੋਕ ਇਸ ਨੂੰ ਸਵੀਕਾਰ ਕਰਨਗੇ ਕਿਉਂਕਿ ਕਈ ਲੋਕ ਅਜੇ ਵੀ ਕੋਰੋਨਾ ਦੀ ਵੈਕਸੀਨ ਲੁਆਉਣ ਲਈ ਰਾਜ਼ੀ ਨਹੀਂ ਹਨ।

ਦੱਸਣਯੋਗ ਹੈ ਕਿ ਪੂਰੇ ਮੁਲਕ ਵਿਚ ਹੁਣ ਤੱਕ ਕੋਰੋਨਾ ਦੇ 31,172,072 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 2,36,74,406 ਲੋਕ ਸਿਹਤਯਾਬ ਹੋ ਚੁੱਕੇ ਹਨ।

Related News

ਟਰੂਡੋ ਨੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ‘ਚ ਸਹਾਇਤਾ ਲਈ ਫੰਡ ਦੇਣ ਦਾ ਕੀਤਾ ਐਲਾਨ

Rajneet Kaur

ਟੋਰਾਂਟੋ ‘ਚ ਸ਼ੈਲਟਰਾਂ ਅਤੇ ਐਨਕੈਂਪਮੈਂਟਸ ਵਿੱਚ ਹੋਰ 13 ਕੋਵਿਡ 19 ਵੈਰੀਅੰਟ ਮਾਮਲੇ ਆਏ ਸਾਹਮਣੇ

Rajneet Kaur

Leave a Comment