channel punjabi
Canada News North America

ਸਸਕੈਟੂਨ ਦੇ ਘਰ ‘ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

ਕੈਨਡਾ ਸਸਕੈਚਵਨ ਦੇ ਸਸਕੈਟੂਨ ਦੇ ਘਰ ‘ਚ ਲੱਗੀ ਅੱਗ

ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

ਅੱਗ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਇਮਾਰਤ

ਇਨਸਾਨੀ ਜਾਨਾਂ ਦਾ ਰਿਹਾ ਬਚਾਅ

ਸਸਕੈਚਵਨ : ਸਸਕੈਟੂਨ ਸ਼ਹਿਰ ਦੇ ਇੱਕ ਘਰ ਵਿਚ ਸ਼ਨਿੱਚਰਵਾਰ ਸਵੇਰੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ । ਸਸਕੈਟੂਨ ਫਾਇਰ ਵਿਭਾਗ (SFD) ਦੇ ਅਨੁਸਾਰ ਉਨ੍ਹਾਂ ਨੂੰ ਸਸਕੈਟੂਨ ਦੇ ਇੱਕ ਘਰ ਵਿੱਚ ਅੱਗ ਲੱਗਣ ਅਤੇ ਦੂਰੋਂ ਸੰਘਣਾ ਕਾਲਾ ਧੂਆਂ ਉੱਠਦਾ ਦਿੱਸਣ ਬਾਰੇ 911 ‘ਤੇ ਕਈ ਫੋਨ ਕਾਲ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਘਟਨਾ ਵਾਲੀ ਥਾਂ ਦਾ ਪਤਾ ਲਗਾ ਲਿਆ ਗਿਆ । ਅੱਗ ਲੱਗਣ ਦੀ ਇਹ ਘਟਨਾ ਸਸਕਾਟੂਨ ਦੇ 20 ਵੀਂ ਸਟ੍ਰੀਟ ਵੈਸਟ ਦੇ 800 ਬਲਾਕ ਵਿੱਚ ਸਥਿਤ ਇੱਕ ਛੋਟੇ ਬੰਗਲੇ ਦੀ ਸੀ। ਅੱਗ ਬੁਝਾਊ ਦਸਤੇ ਦੀ ਪਹਿਲੀ ਗੱਡੀ ਓਥੇ ਦੋ ਮਿੰਟਾਂ ਵਿੱਚ ਹੀ ਪਹੁੰਚ ਗਈ ਅਤੇ ਕਈ ਹੋਰ ਇੰਜਣ ਕੁਝ ਹੀ ਮਿੰਟਾਂ ਵਿਚ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਜਿਸ ਤੋਂ ਬਾਅਦ ਛੇਤੀ ਹੀ ਅੱਗ ਨੂੰ ਬੁਝਾਅ ਦਿੱਤਾ ਗਿਆ ।

ਵਿਭਾਗ ਦੇ ਬਿਆਨ ਅਨੁਸਾਰ ਕਿਸੇ ਨੇ ਦੱਸਿਆ ਕਿ ਕੋਈ ਹਾਲੇ ਵੀ ਤਹਿਖ਼ਾਨੇ ਵਿਚ ਹੋ ਸਕਦਾ ਹੈ ਤਾਂ ਟੀਮ ਨੇ ਪੂਰੇ ਘਰ ਦੀ ਪੜਤਾਲ ਕੀਤੀ । ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਇਨਸਾਨੀ ਜਾਨਾਂ ਦਾ ਬਚਾਅ ਰਿਹਾ, ਪਰ ਇੱਕ ਬਿੱਲੀ ਜ਼ਰੂਰ ਇਸ ਅੱਗ ਦੀ ਲਪੇਟ ਵਿਚ ਆ ਕੇ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਬੰਗਲੇ ਵਿਚ ਰਹਿਣ ਵਾਲੇ ਸਮਾਂ ਰਹਿੰਦੇ ਆਪਣੇ ਆਪ ਹੀ ਘਰ ਤੋਂ ਬਾਹਰ ਆ ਗਏ ਸਨ ।

ਫ਼ਿਲਹਾਲ ਸਸਕੈਟੂਨ ਫਾਇਰ ਵਿਭਾਗ (SFD) ਦੇ ਅਨੁਸਾਰ ਸ਼ੁਰੂਆਤੀ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਲੱਗਣ ਦੀ ਇਹ ਘਟਨਾ ਸਿਗਰਟ ਨੂੰ ਲਾਪ੍ਰਵਾਹੀ ਨਾ ਸੁੱਟਣ ਕਾਰਨ ਵਾਪਰੀ । ਉਧਰ ਇਕ ਸਰਵੇਖਣ ਕਰਤਾ ਨੇ ਦੱਸਿਆ ਕਿ ਘਟਨਾ ਵਿੱਚ ਕਰੀਬ 25 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ ।

Related News

ਵੈਨਕੂਵਰ ‘ਚ ਇਕ ਪੈਦਲ ਯਾਤਰੀ ਨੂੰ ਪਿਕਅਪ ਟਰੱਕ ਨੇ ਮਾਰੀ ਟੱਕਰ

Rajneet Kaur

BIG NEWS : ਲਾਪਤਾ ਹੋਈਆਂ ਦੋਹਾਂ ਕੁੜੀਆਂ ਨੂੰ ਪੁਲਿਸ ਨੇ ਸੁਰੱਖਿਅਤ ਭਾਲਿਆ ।

Vivek Sharma

ਕੋਵਿਡ 19 ਦੇ ਕੇਸਾਂ ਦਾ ਲਗਾਤਾਰ ਵਧਣਾ ਇਕ ਖਤਰੇ ਦੀ ਘੰਟੀ: ਡਾ.ਡੇਵਿਡ ਵਿਲੀਅਮਜ਼

Rajneet Kaur

Leave a Comment