channel punjabi
Canada International News North America

ਸਰੀ ‘ਚ ਮਦਦ ਦੀ ਲੋੜ ਦਾ ਦਿਖਾਵਾ ਕਰਕੇ ਦੋ ਵਿਅਕਤੀਆਂ ਨੇ ਡਰਾਇਵਰ ਨੂੰ ਲੁੱਟਿਆ

ਐਤਵਾਰ ਨੂੰ ਸਰੀ ਵਿੱਚ ਮਦਦ ਦੀ ਲੋੜ ਦਾ ਦਿਖਾਵਾ ਕਰਨ ਵਾਲੇ ਦੋ ਵਿਅਕਤੀਆਂ ਦੀ ਮਦਦ ਕਰਨ ਲਈ ਰੁਕਣ ਤੋਂ ਬਾਅਦ ਇੱਕ ਵਾਹਨ ਚਾਲਕ ਨੂੰ ਲੁੱਟ ਲਿਆ ਗਿਆ।

ਮਾਉਂਟੀਜ਼ ਦਾ ਕਹਿਣਾ ਹੈ ਕਿ ਇਹ ਘਟਨਾ 57ਵੇਂ ਐਵੇਨਿਉ ਅਤੇ 148ਵੀਂ ਸਟ੍ਰੀਟ ਨੇੜੇ ਸ਼ਾਮ 8 ਵਜੇ ਵਾਪਰੀ। ਜਦੋਂ ਦੋ ਵਿਅਕਤੀਆਂ ਨੇ ਮਦਦ ਲਈ ਇਕ ਵਾਹਨ ਨੂੰ ਰੋਕਿਆ ਅਤੇ ਬਾਅਦ ‘ਚ ਹਥਿਆਰ ਦਿਖਾ ਕਿ ਪੀੜਿਤ ਨੂੰ ਲੁੱਟ ਲਿਆ।

RCMP ਦਾ ਕਹਿਣਾ ਹੈ ਕਿ ਫਿਰ ਸ਼ੱਕੀ ਵਿਅਕਤੀ ਨੇੜਲੇ ਵਾਹਨ ‘ਚ ਚਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਸ਼ੁਕਰ ਹੈ ਪੀੜਤ ਵਿਅਕਤੀ ਨੂੰ ਸੱਟ ਨਹੀਂ ਲੱਗੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਘਟਨਾ ਦੁੱਖੀ ਕਰਨ ਵਾਲੀ ਹੈ। ਤਕਰੀਬਨ ਇੱਕ ਘੰਟੇ ਬਾਅਦ ਸਥਾਨਕ ਆਰਸੀਐਮਪੀ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਦੋ ਸ਼ੱਕੀ ਵਿਅਕਤੀਆਂ ਨੂੰ ਬਰਨਬੀ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ।

Related News

ਕੋਰੋਨਾ ਪਾਬੰਦੀਆਂ ‘ਚ ਢਿੱਲ ਲਈ ਅੜਿਆ ਉਂਟਾਰੀਓ ਸੂਬਾ

Vivek Sharma

ਕੈਨੇਡਾ ਦੇ ਅਨੇਕਾਂ ਸੂਬਿਆਂ ਵਿਚ ਮੁੜ ਤੋਂ ਕੋਰੋਨਾ ਨੇ ਫੜਿਆ ਜ਼ੋਰ, 500 ਨਵੇਂ ਪ੍ਰਭਾਵਿਤ ਕੇਸ ਪਾਏ ਸਾਹਮਣੇ

Vivek Sharma

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਡਗ ਫੋਰਡ ਨੇ ਸਖ਼ਤੀ ਦੇ ਦਿੱਤੇ ਸੰਕੇਤ

Vivek Sharma

Leave a Comment