channel punjabi
Canada International News North America

ਸ਼ੱਕੀ ਚੋਰ ਦਾ ਅਪਰਾਧ ਕਰਦੇ ਸਮੇਂ ਗਿਰਿਆ ਵੋਲੇਟ, ਪੁਲਿਸ ਨੇ ਘਰ ਜਾਕੇ ਕੀਤਾ ਗ੍ਰਿਫਤਾਰ

ਇਕ ਸ਼ੱਕੀ ਚੋਰ ਜਿਸਦਾ ਅਪਰਾਧ ਕਰਦੇ ਸਮੇਂ ਵੋਲੇਟ ਗਿਰ ਗਿਆ ਸੀ ਉਸਨੇ ਸੋਮਵਾਰ ਵੈਨਕੂਵਰ ਪੁਲਿਸ ਅਧਿਕਾਰੀਆਂ ਲਈ ਕੰਮ ਥੋੜਾ ਸੌਖਾ ਕਰ ਦਿਤਾ । ਵੀਪੀਡੀ ਦਾ ਕਹਿਣਾ ਹੈ ਕਿ ਇੱਕ ਗਾਹਕ ਨੇ ਦੁਪਹਿਰ ਦੇ ਕਰੀਬ ਕਿੰਗਸਵੇ ਅਤੇ ਵਿਕਟੋਰੀਆ ਨੇੜੇ ਇੱਕ ਕਾਰੋਬਾਰ ਦੇ ਸਾਹਮਣੇ ਆਪਣਾ ਫੋਨ ਬਾਹਰ ਕੱਢਿਆ ਸੀ । ਜਿਸ ਦੌਰਾਨ ਇਕ ਵਿਅਕਤੀ ਦੋੜਿਆ ਆਇਆ ਅਤੇ ਉਸਦੇ ਹੱਥਾਂ ਵਿੱਚੋਂ ਫੋਨ ਖੋਹ ਕੇ ਲੈ ਗਿਆ। ਪੀੜਤ ਨੇ ਉਸ ਵਿਅਕਤੀ ਦਾ ਪਿੱਛਾ ਕੀਤਾ ਜਿਸਨੇ ਫੋਨ ਵੋਲੇਟ ਵਿੱਚੋਂ ਨਕਦੀ ਕੱਢੀ ਅਤੇ ਫ਼ੋਨ ਜ਼ਮੀਨ ‘ਤੇ ਸੁੱਟ ਦਿੱਤਾ।

ਵੀਪੀਡੀ ਨੇ ਇਕ ਬਿਆਨ ਵਿਚ ਕਿਹਾ, “ਪੀੜਤ ਨੇ ਆਪਣਾ ਫੋਨ ਚੁੱਕਿਆ ਅਤੇ ਉਸਦਾ ਪਿੱਛਾ ਜਾਰੀ ਰੱਖਿਆ, ਸ਼ੱਕੀ ਨੇ ਉਸ ਉੱਤੇ ਮਿਰਚ-ਸਪਰੇਅ ਕਰਨ ਦੀ ਕੋਸ਼ਿਸ਼ ਕੀਤੀ।
ਫਿਰ ਸ਼ੱਕੀ ਵਿਅਕਤੀ ਨੇ ਕਥਿਤ ਤੌਰ ‘ਤੇ ਇਕ ਹੈਂਡਗਨ ਬਾਹਰ ਕੱਢੀ। ਪਰ ਸ਼ੱਕੀ ਇਹ ਵੇਖਣ ਵਿੱਚ ਅਸਫਲ ਰਿਹਾ ਕਿ ਉਸਦਾ ਵੋਲੇਟ ਉਸਦੀ ਜੇਬ ਵਿੱਚੋਂ ਬਾਹਰ ਗਿਰ ਗਿਆ ਸੀ।

ਅਧਿਕਾਰੀਆਂ ਨੇ ਦਾ ਵੋਲੇਟ ਲਿਆ ਅਤੇ ਥੋੜੀ ਦੇਰ ਬਾਅਦ ਸ਼ੱਕੀ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ਼ੱਕੀ ‘ਤੇ ਫਾਇਆਰਮ ਨਾਲ ਲੁੱਟ-ਖੋਹ ਸਮੇਤ ਕਈ ਚਾਰਜ ਲਗਾਏ ਗਏ ਹਨ।

Related News

ਮੈਪਲ ਰਿਜ ਦੇ ਇਕ ਹਾਈ ਸਕੂਲ ਵਿਚ ਵਿਦਿਆਰਥੀ ਅਤੇ ਸਟਾਫ ਕੋਰੋਨਾਵਾਇਰਸ ਦੇ ਵਧੇਰੇ ਸੰਚਾਰਿਤ ਰੂਪ ਵਿਚ ਆਏ ਸਾਹਮਣੇ

Rajneet Kaur

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਪਾਰ

Rajneet Kaur

ਕਵੀਨ ਸਟ੍ਰੀਟ ਵੈਸਟ ਅਤੇ ਸਪੈਡਿਨਾ ਐਵੇਨਿਉ ਖੇਤਰ ‘ਚ ਸ਼ੂਟਿੰਗ ਦੌਰਾਨ ਔਰਤ ਜਖਮੀ, ਪੁਲਿਸ ਵਲੋਂ ਭਾਲ ਜਾਰੀ

Rajneet Kaur

Leave a Comment