channel punjabi
Canada News North America

ਵੈਕਸੀਨੇਸ਼ਨ ਦੇ ਦੂਜੇ ਗੇੜੇ ਵਿੱਚ ਗਰਭਵਤੀ ਮਹਿਲਾਵਾਂ ਨੂੰ ਸ਼ਾਮਲ ਕੀਤੇ ਜਾਣ ਦਾ ਸਵਾਗਤ

ਓਂਟਾਰੀਓ : ਕੈਨੇਡਾ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਜਾਨਸਨ ਐਂਡ ਜਾਨਸਨ ਨੂੰ ਊ ਛੱਡ ਕੇ ਬਾਕੀ ਤਿੰਨ ਅਧਿਕਾਰਿਤ ਵੈਕਸੀਨਾਂ ਦੇ ਟੀਕੇ ਹੈਲਥ ਕੈਨੇਡਾ ਵੱਲੋਂ ਬਣਾਈ ਯੋਜਨਾ ਅਨੁਸਾਰ ਲਗਾਏ ਜਾ ਰਹੇ ਹਨ। ਕੋਵਿਡ-19 ਵੈਕਸੀਨੇਸ਼ਨ ਦੂਜੇ ਪੜਾਅ ਲਈ ਪ੍ਰਾਇਰਟੀ ਲਿਸਟ ਵਿੱਚ ਗਰਭਵਤੀ ਔਰਤਾਂ ਨੂੰ ਦਾਖਲ ਕੀਤੇ ਜਾਣ ਦਾ ਓਂਟਾਰੀਓ ਸੁਸਾਇਟੀ ਆਫ ਆਬਸਟੈਟਰੀਸ਼ੀਅਨ ਤੇ ਗਾਇਨੇਕੌਲੋਜਿਸਟਸ ਨੇ ਸਵਾਗਤ ਕੀਤਾ ਹੈ।

ਡਾ· ਕੌਂਸਟੈਂਸ ਨਾਸੈਲੋ ਦਾ ਕਹਿਣਾ ਹੈ ਕਿ ਹਾਲਾਂਕਿ ਗਰਭਵਤੀ ਔਰਤਾਂ ਨੂੰ ‘ਫਾਈਜ਼ਰ ਬਾਇਓਐਨਟੈਕ’ ਅਤੇ ‘ਮੌਡਰਨਾ ਵੈਕਸੀਨਜ਼’ ਦੇ ਸ਼ੁਰੂਆਤੀ ਟ੍ਰਾਇਲਜ਼ ਤੋਂ ਪਾਸੇ ਰੱਖਿਆ ਗਿਆ ਸੀ ਪਰ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਇਹ ਵੈਕਸੀਨਜ਼ ਇਨ੍ਹਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਓਂਟਾਰੀਓ ਹੈਲਥ ਅਧਿਕਾਰੀਆਂ ਨੇ ਗਰਭਕਾਲ ਨੂੰ ਕਾਰਕ ਮੰਨਦਿਆਂ ਆਖਿਆ ਕਿ ਇਸ ਕਾਰਨ ਕਿਸੇ ਨੂੰ ਹਸਪਤਾਲ ਦਾਖਲ ਕਰਨਾ ਪੈ ਸਕਦਾ ਹੈ ਤੇ ਜਾਂ ਕੋਵਿਡ-19 ਕਾਰਨ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਗਰਭਵਤੀ ਮਹਿਲਾਵਾਂ ਨੂੰ ਵੈਕਸੀਨੇਸ਼ਨ ਦੇ ਦੂਜੇ ਗੇੜ ਵਿੱਚ ਪਹਿਲ ਦੇ ਅਧਾਰ ਤੇ ਟੀਕੇ ਲਗਾਏ ਜਾਣਗੇ।
ਸਾਫ ਹੈ ਕਿ ਗਰਭਵਤੀ ਔਰਤਾਂ ਨੂੰ ਵੈਕਸੀਨ ਹਾਸਲ ਕਰਨ ਦੇ ਯੋਗ ਠਹਿਰਾਇਆ ਗਿਆ ਹੈ। ਨਾਸੈਲ’ ਨੇ ਦੱਸਿਆ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਕਈ ਲੋਕਾਂ ਨੂੰ ਕੋਵਿਡ-19 ਹੋਇਆ ਜਦਕਿ ਗਰਭਵਤੀਆਂ ਨੂੰ ਮਾਮੂਲੀ ਲੱਛਣ ਹੀ ਰਹੇ। ਇਸ ਤੋਂ ਪਹਿਲਾਂ ਸਿਰਫ ਸਸਕੈਚਵਨ ਵਿੱਚ ਹੀ ਗਰਭਵਤੀ ਮਹਿਲਾਵਾਂ ਨੂੰ ਪਹਿਲੇ ਗੇੜ ਦੇ ਟੀਕਾਕਰਣ ਵਿੱਚ ਸਾਮਲ ਕੀਤਾ ਗਿਆ ਸੀ।

Related News

ਫੈਡਰਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਫੈਡਰਲ ਇਲੈਕਸ਼ਨ ਏਜੰਸੀ ਨੇ ਖਿੱਚੀ ਤਿਆਰੀ

Rajneet Kaur

ਭਾਰਤੀ ਬਟਾਲੀਅਨ ਨੇ UNIFIL ਵਾਤਾਵਰਣ ਪੁਰਸਕਾਰ ਕੀਤਾ ਆਪਣੇ ਨਾਮ

team punjabi

ਇੱਕ ਸਾਬਕਾ ਅੱਤਵਾਦੀ ਨੇ ਕੈਨੇਡਾ ਦੇ ਕਾਨੂੰਨ ਨੂੰ ਦਿੱਤੀ ਚੁਣੌਤੀ !

Vivek Sharma

Leave a Comment