channel punjabi
Canada International News North America

ਵੈਂਕੂਵਰ ‘ਚ ਵਾਹਨਾਂ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਤੈਅ

ਸ਼ਹਿਰ ਦੇ ਅੰਦਰ ਘਟਾਈ ਵਾਹਨਾਂ ਦੀ ਸਪੀਡ

ਰਫਤਾਰ ਰਹੇਗੀ 30 ਕਿਲੋਮੀਟਰ ਪ੍ਰਤੀ ਘੰਟਾ

ਵੈਂਕੂਵਰ : ਕੋਰੋਨਾ ਦੀ ਦਹਿਸ਼ਤ ਵਿਚਾਲੇ ਵੈਂਕੂਵਰ ਵਿਖੇ ਪ੍ਰਸ਼ਾਸਨ ਨੇ ਇੱਕ ਅਹਿਮ ਫ਼ੈਸਲਾ ਕਰਦੇ ਹੋਏ ਸ਼ਹਿਰ ਦੇ ਅੰਦਰ ਵਾਹਨਾਂ ਦੀ ਗਤੀ ਸੀਮਾ 30 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰ ਦਿੱਤੀ ਹੈ। ਵਿਸ਼ੇਸ਼ ਤੌਰ ਤੇ ਸਕੂਲ, ਸਕੂਲਾਂ ਦੇ ਖੇਡ ਮੈਦਾਨਾਂ ਦੇ ਨਜ਼ਦੀਕ ਵਾਹਨਾਂ ਦੀ ਗਤੀ 30 ਕਿਲੋਮੀਟਰ/ਘੰਟਾ ਤੈਅ ਕਰ ਦਿੱਤੀ ਗਈ ਹੈ। ਵਾਹਨਾਂ ਦੀ ਗਤੀ ਦੀ ਇਹ ਬੰਦਿਸ਼ ਹਫਤੇ ਦੇ ਸਾਰੇ ਦਿਨ ਲਾਗੂ ਰਹੇਗੀ।

ਮੌਜੂਦਾ ਸਮੇਂ ਵਿਚ ਸਕੂਲ ਦੇ ਦਿਨਾਂ ਦੌਰਾਨ, ਵੀਕਐਂਡ ਦਿਨਾਂ ਨੂੰ ਛੱਡ ਕੇ ਸਪੀਡ ਲਿਮਿਟ 50 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਹੈ। ਇਹ ਲਿਮਿਟ ਸਵੇਰੇ 8 ਵਜੇ ਤੋਂ ਸ਼ਾਮੀਂ 5 ਵਜੇ ਤੱਕ ਲਾਗੂ ਸੀ। ਪਰ ਨਵੇਂ ਫੈਸਲੇ ਅਨੁਸਾਰ ਹਫ਼ਤੇ ਦੇ ਸਾਰੇ 7 ਦਿਨ ਵਾਹਨਾਂ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਹੀ ਰਹੇਗੀ।

ਸਥਾਨਕ ਕੌਂਸਲ ਵੱਲੋਂ ਇਹ ਫੈਸਲਾ ਸੜਕਾਂ ‘ਤੇ ਸੁਰੱਖਿਆ ਨੂੰ ਬੇਹਤਰ ਬਣਾਉਣ ਲਈ ਲਿਆ ਗਿਆ ਹੈ।

ਇਸ ਤਬਦੀਲੀ ਤੋਂ ਇਲਾਵਾ, ਗ੍ਰੈਂਡ ਵਿਊ, ਵੁੱਡਲੈਂਡ ਵਿੱਚ ਇਹ ਪਾਇਲਟ ਪ੍ਰੋਜੈਕਟ ਦਾ ਹਿੱਸਾ ਹੋਵੇਗਾ, ਜਿੱਥੇ ਵਧਦੇ ਟ੍ਰੈਫਿਕ ਨੂੰ ਕਾਬੂ ਕਰਨ ਦੇ ਮੱਦੇਨਜਰ, ਵਾਹਨਾਂ ਦੀ ਸਪੀਡ ਲਿਮਿਟ 30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਪ੍ਰੋਜੈਕਟ ਦੀ ਸੀਮਾ ਅਧੀਨ ਕਲਾਰਕ ਡਰਾਈਵ, ਈਸਟ 1 ਐਵਨਿਊ, ਕਮਰਸ਼ੀਅਲ ਡਰਾਈਵ ਅਤੇ ਗ੍ਰੈਂਡ ਵਿਊ
ਹਾਈਵੇਅ ਨਾਰਥ ਇਲਾਕੇ ਸ਼ਾਮਲ ਹਨ।

ਪ੍ਰੋਵਿੰਸ਼ੀਅਲ ਮੋਟਰ ਵਹੀਕਲ ਐਕਟ ਦੇ ਤਹਿਤ, ਵੈਂਕੂਵਰ ਦੀਆਂ ਸਾਰੀਆਂ ਸੜਕਾਂ ‘ਤੇ ਇਸ ਵੇਲੇ ਸਪੀਡ ਸੀਮਾ 50 ਕਿਮੀ/ਘੰਟਾ ਹੈ। ਸਥਾਨਕ ਸੜਕਾਂ ‘ਤੇ ਗਤੀ ਦੀਆਂ ਸੀਮਾਵਾਂ ਨੂੰ ਘੱਟ ਕਰਨ ਦੀ ਮੰਗ 1997 ਤੋਂ ਕੀ ਲਟਕਦੀ ਆ ਰਹੀ ਸੀ। ਕੌਂਸਲ ਵੱਲੋਂ ਸਰਕਾਰ ਨੂੰ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਤਹਿਤ ਇਲੈਕਟ੍ਰਿਕ ਸਕੂਟਰ ਅਤੇ ਮੋਨੋਵਹੀਲਜ ਆਦਿ ਲਈ ਸੁਰੱਖਿਅਤ ਰਾਹ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਮੌਜੂਦਾ ਸਮੇਂ ਵਿੱਚ ਵੈਨਕੂਵਰ ਦੀਆਂ ਗਲੀਆਂ ਵਿੱਚ ਮਾਈਕਰੋਅਬਿਲਿਟੀ ਡੀਵਾਈਸ ਨੂੰ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ।

Related News

ਏਅਰ ਬੱਬਲ ਸਮਝੌਤੇ ਅਧੀਨ ਭਾਰਤ ਅਤੇ ਕੈਨੇਡਾ ਦਰਮਿਆਨ ਚੱਲਣਗੀਆਂ 56 ਹੋਰ ਉਡਾਣਾਂ

Vivek Sharma

ਵਿਨੀਪੈਗ ਪੁਲਿਸ 12 ਸਾਲਾਂ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

Rajneet Kaur

ਬਰੈਂਪਟਨ ‘ਚ ਸੋਮਵਾਰ ਤੜਕੇ ਚੱਲੀਆਂ ਗੋਲੀਆਂ, ਚਾਰ ਲੋਕ ਗੰਭੀਰ ਰੂਪ ‘ਚ ਜ਼ਖਮੀ

Rajneet Kaur

Leave a Comment