channel punjabi
Canada International News North America

ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰਾਂਟੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੀ ਚੜਦੀ ਕਲਾ ਲਈ ਸਿੱਖ ਸਪਿਰਚੂਅਲ ਸੈਂਟਰ ਗੁਰੂ-ਘਰ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ

ਕਿਸਾਨੀ ਅੰਦੋਲਨ ਨੂੰ ਹਰ ਵਰਗ ਹਰ ਤਬਕੇ ਦਾ ਸਾਥ ਮਿਲ ਰਿਹਾ ਹੈ। ਕਿਸਾਨ ਅੰਦੋਲਨ ਦੇ ਹੱਕ ਵਿੱਚ ਜਿੱਥੇ ਰੋਸ ਮੁਜ਼ਾਹਰੇ ਅਤੇ ਰੈਲੀਆਂ ਹੋ ਰਹੀਆਂ ਹਨ ਉੱਥੇ ਹੀ ਲੋਕਾਂ ਵੱਲੋਂ ਅਕਾਲ ਪੁਰਖ ਅੱਗੇ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਹਨ ।

ਟੋਰੰਟੋ ਦੀ ਨਾਮਵਰ ਸੰਸਥਾ “ ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰੰਟੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨ ਸੰਘਰਸ਼ ਦੀ ਚੜਦੀ ਕਲਾ ਲਈ ਸਿੱਖ ਸਪਿਰਚੂਅਲ ਸੈਂਟਰ ਗੁਰੂ-ਘਰ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ । ਇਸ ਮੌਕੇ ਢਾਡੀ ਸਿੰਘਾਂ ਵੱਲੋਂ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ ਅਤੇ ਕੀਰਤਨੀ ਸਿੰਘਾਂ ਵੱਲੋਂ ਗੁਰਬਾਣੀ ਵਿੱਚ ਦਰਜ ਕਲਜੁਗੀ ਰਾਜਿਆਂ ਦੇ ਸ਼ਬਦ ਗਾਇਨ ਕੀਤੇ ਗਏ । ਗੁਰੂ-ਘਰ ਦੇ ਸੇਵਾਦਾਰ ਭਾਈ ਪਰਮਿੰਦਰ ਸਿੰਘ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ ਉਪਰੰਤ ਪ੍ਰਬੰਧਕਾਂ ਵੱਲੋਂ ਮੀਡੀਆ ਨਾਲ ਗੱਲ-ਬਾਤ ਵੀ ਕੀਤੀ ਗਈ ।

Related News

ਵਿਸ਼ਵ ਸਿਹਤ ਸੰਗਠਨ ਦਾ ਖ਼ੁਲਾਸਾ : 86 ਦੇਸ਼ਾਂ ’ਚ ਫੈਲ ਚੁੱਕਾ ਹੈ ਬ੍ਰਿਟੇਨ ਦੇ ਕੋਰੋਨਾ ਵਾਇਰਸ ਦਾ ਸਟ੍ਰੇਨ

Vivek Sharma

CERA ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ

Rajneet Kaur

ਬਾਸਕਟਬਾਲ ਦਾ ਉਭਰਦਾ ‘ਪ੍ਰਿੰਸ’, ਪੰਜਾਬ ਦਾ ਪ੍ਰਿੰਸਪਾਲ ਸਿੰਘ, ਦੁਨੀਆ ‘ਚ ਪੈਣ ਲੱਗੀ ‘ਪ੍ਰਿੰਸ’ ਦੀ ਧੱਕ

Vivek Sharma

Leave a Comment