Channel Punjabi
Canada International News North America

ਵਿਦੇਸ਼ਾਂ ‘ਚ ਵੱਸਦੇ ਭਾਰਤੀ ਲੋਕਾਂ ਵਿਚ ਚੀਨ ਖਿਲਾਫ ਤਿੱਖਾ ਰੋਹ

ਨਿਊਯਾਰਕ : ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਗਲਵਾਨ ਘਾਟੀ ਵਿਚ ਹੋਈ ਖੂਨੀ ਝੜਪ ਅਤੇ ਮੌਜੂਦਾ ਸਮੇਂ ਸਰਹੱਦ ਤੇ ਬਣੇ ਤਣਾਅ ਤੋਂ ਬਾਅਦ ਭਾਰਤੀ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੱਸਦੇ ਭਾਰਤੀ ਲੋਕਾਂ ਵਿਚ ਚੀਨ ਖਿਲਾਫ ਤਿੱਖਾ ਰੋਹ ਪਾਇਆ ਜਾ ਰਿਹਾ ਹੈ। ਨਿਊਯਾਰਕ ਵਿਖੇ ਭਾਰਤੀ ਲੋਕਾਂ ਨੇ ਚੀਨ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤੀਆਂ ਦੀ ਹਮਾਇਤ ਵਿੱਚ ਤਾਈਵਾਨੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ।

ਨਿਊਯਾਰਕ ਦੇ ਇਤਿਹਾਸਕ ਟਾਈਮਜ਼ ਸਕੁਏਅਰ ਵਿਖੇ ਇਕੱਠੇ ਹੋਏ ਵੱਡੀ ਗਿਣਤੀ ਭਾਰਤੀ-ਅਮਰੀਕੀਆਂ ਵੱਲੋਂ ‘ਭਾਰਤ ਮਾਤਾ ਕੀ ਜੈ’ ਅਤੇ ਹੋਰ ਦੇਸ਼ ਭਗਤੀ ਦੇ ਨਾਅਰੇ ਲਗਾਊਂਦੇ ਹੋਏ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਭਾਰਤ ਖ਼ਿਲਾਫ਼ ਕੀਤੇ ਗਏ ਹਮਲੇ ਲਈ ਚੀਨ ਦਾ ਆਰਥਿਕ ਬਾਈਕਾਟ ਕੀਤਾ ਜਾਵੇ ਅਤੇ ਚੀਨ ਨੂੰ ਰਾਜਨੀਤਕ ਤੌਰ ’ਤੇ ਵੀ ਵੱਖ ਕੀਤਾ ਜਾਵੇ। ਇਸ ਦੌਰਾਨ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਰਹਿ ਰਹੇ ਭਾਰਤੀਆਂ ਅਤੇ ਭਾਰਤੀ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਦੇ ਅਧਿਕਾਰੀਆਂ ਨੇ ‘ਚੀਨ ਵਿੱਚ ਬਣੀਆਂ ਵਸਤਾਂ ਦਾ ਬਾਈਕਾਟ ਕਰੋ’,‘ਭਾਰਤੀ ਮਾਤਾ ਕੀ ਜੈ’ ਅਤੇ ‘ਚੀਨੀ ਹਮਲਿਆਂ ਨੂੰ ਰੋਕਿਆ ਜਾਵੇ’ ਦੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੂੰਹ ’ਤੇ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਜਿਨ੍ਹਾਂ ’ਤੇ ਲਿਖਿਆ ਸੀ,‘ਅਸੀਂ ਸ਼ਹੀਦ ਹੋਏ ਆਪਣੇ ਨਾਇਕਾਂ ਨੂੰ ਸਲਾਮ ਕਰਦੇ ਹਾਂ।’

ਜੈਪੁਰ ਫੁੱਟ ਯੂਐਸਏ ਦੇ ਚੇਅਰਮੈਨ ਅਤੇ ਇਕ ਪ੍ਰਮੁੱਖ ਸਮਾਜ ਸੇਵੀ ਪ੍ਰੇਮ ਭੰਡਾਰੀ ਨੇ ਕਿਹਾ,“ਅਸੀਂ ਚੀਨ ਨੂੰ ਸਖਤ ਸੰਦੇਸ਼ ਭੇਜ ਰਹੇ ਹਾਂ। ਦੁਨੀਆ ਭਰ ਦਾ ਭਾਰਤੀ ਭਾਈਚਾਰਾ ਆਪਣੇ ਵਤਨ ਨਾਲ ਖੜਾ ਹੈ।

ਚੀਨ ਆਪਣੀਆਂ ਸਰਹੱਦਾਂ ਨੂੰ 14 ਦੇਸ਼ਾਂ ਨਾਲ ਸਾਂਝਾ ਕਰਦਾ ਹੈ ਅਤੇ 18 ਦੇਸ਼ਾਂ ਨਾਲ ਲੜ ਰਿਹਾ ਹੈ. ਇਹ ਦਰਸਾਉਂਦਾ ਹੈ ਕਿ ਇਹ ਇਕ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ, ਹੁਣ ਇਸ ਧੱਕੇਸ਼ਾਹੀ ਨੂੰ ਰੋਕਣ ਦਾ ਸਮਾਂ ਆ ਗਿਆ ਹੈ ਅਤੇ ਲੋਕਾਂ ਦਾ ਵਿਸ਼ਵਾਸ ਹੈ ਕਿ ਭਾਰਤ ਅਜਿਹਾ ਕਰ ਸਕਦਾ ਹੈ।

Related News

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦਿਤੀ ਚਿਤਾਵਨੀ,CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾ

Rajneet Kaur

ਓਨਟਾਰੀਓ ਦੇ ਹਸਪਤਾਲਾਂ ਨੂੰ ਚੋਣ ਸਰਜਰੀ, ਗੈਰ-ਸੰਕਟਕਾਲੀਨ ਗਤੀਵਿਧੀਆਂ ਨੂੰ ਖਤਮ ਕਰਨ ਦੇ ਦਿੱਤੇ ਨਿਰਦੇਸ਼

Rajneet Kaur

ਟੋਰਾਂਟੋ: ਉੱਤਰੀ ਸਿਰੇ ‘ਤੇ ਸ਼ੂਟਿੰਗ ਤੋਂ ਬਾਅਦ ਇਕ ਔਰਤ ਨੂੰ ਗੰਭੀਰ ਹਾਲਤ ‘ਚ ਪਹੁੰਚਾਇਆ ਗਿਆ ਹਸਪਤਾਲ

Rajneet Kaur

Leave a Comment

[et_bloom_inline optin_id="optin_3"]