channel punjabi
Canada International News North America

ਲਾਰੈਂਸ ਵੈਸਟ ਅਤੇ ਸੇਜ ਐਵਿਨਯੂ ਦੇ ਨੇੜੇ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ

ਕੈਲੇਡੋਨੀਆ ਰੋਡ ਤੋਂ ਬਿਲਕੁਲ ਪੂਰਬ, ਲੌਰੈਂਸ ਐਵੇਨਿਉ ਵੈਸਟ ਅਤੇ ਸੇਜ ਐਵੇਨਿਉ ਦੇ ਖੇਤਰ ਵਿਚ ਸੋਮਵਾਰ ਦੀ ਰਾਤ ਨੂੰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

ਪੁਲਿਸ ਨੂੰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇਸ ਖੇਤਰ ਕਈ ਸ਼ਾਟ ਸੁਣਨ ਦੀਆਂ ਖਬਰਾਂ ਆਉਣ ਅਤੇ ਕਾਰ ਵਿਚ ਸਵਾਰ ਦੇ ਗੋਲੀ ਲੱਗਣ ਦੇ ਬਾਅਦ ਬੁਲਾਇਆ ਗਿਆ ਸੀ। ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਪੀੜਿਤ ਬੇਹੋਸ਼ ਮਿਲਿਆ। ਪੈਰਾਮੈਡੀਕਸ ਨੇ ਪੀੜਿਤ ਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਜਿੱਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਲੋਕ ਤੇਜ਼ ਰਫਤਾਰ ਨਾਲ ਮੌਕੇ ਤੋਂ ਭੱਜ ਗਏ। ਇਸ ਸਮੇਂ ਕੋਈ ਸ਼ੱਕੀ ਜਾਂ ਵਾਹਨ ਦੀ ਪਹਿਚਾਨ ਨਹੀਂ ਦਸੀ ਗਈ। ਖੇਤਰ ਦੀਆਂ ਸੜਕਾਂ ਬੰਦ ਹਨ ਅਤੇ ਹੋਮਿਸਾਈਡ ਯੂਨਿਟ ਨੇ ਜਾਂਚ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ।

Related News

ਬੀ.ਸੀ ਸੁਪਰਕਾਰ ਰੈਲੀ ‘ਚ ਲੈਂਬੋਰਗਿਨੀ ਹੋਈ ਹਾਦਸੇ ਦਾ ਸ਼ਿਕਾਰ, ਦੋ ਬੱਚਿਆ ਸਮੇਤ 6 ਲੋਕ ਜ਼ਖਮੀ

Rajneet Kaur

ਏਅਰ ਲਾਈਨਸ ਇੰਡਸਟਰੀਜ ਨੇ ਸਰਕਾਰ ਤੋਂ ਤੁਰੰਤ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ

Vivek Sharma

ਜੋਅ ਬਿਡੇਨ ਅਤੇ ਕਮਲਾ ਹੈਰਿਸ ਦੀ ਜੋੜੀ ਨੇ ਅਮਰੀਕਾ ਦੀ ਸਿਆਸਤ ਵਿੱਚ ਲਿਖੀ ਨਵੀਂ ਇਬਾਰਤ

Vivek Sharma

Leave a Comment