channel punjabi
Canada International News North America

ਰੈਪ ਸਟਾਰ ਡਰੇਕ ਦੇ ਘਰ ਨੇੜੇ ਗੜਬੜ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਇੱਕ ਔਰਤ ਨੂੰ ਲਿਆ ਹਿਰਾਸਤ ‘ਚ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਰੈਪ ਸਟਾਰ ਡਰੇਕ ਦੇ ਘਰ ਨੇੜੇ ਗੜਬੜ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਉਨ੍ਹਾਂ ਨੇ ਇੱਕ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਮੰਗਲਵਾਰ ਸ਼ਾਮ 4:52 ਵਜੇ ਬੇਅਵਿਉ ਐਵੇਨਿਉ ਅਤੇ ਲਾਰੈਂਸ ਐਵੇਨਿਉ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ। ਕਾਂਸਟ. ਅਲੈਕਸ ਲੀ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਾਪਰਟੀ ਵਿੱਚ ਦਾਖਲ ਨਹੀਂ ਹੋਇਆ ਅਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਇਕ ਈਮੇਲ ਵਿਚ, ਲੀ ਦਾ ਕਹਿਣਾ ਹੈ ਕਿ ਪੁਲਿਸ ਨੇ ਸੀਨ ਨੂੰ ਸਾਫ ਕਰ ਦਿੱਤਾ ਹੈ ਅਤੇ ਜਾਂਚ ਜਾਰੀ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਔਰਤ ਹਥਿਆਰਬੰਦ ਸੀ ਜਾਂ ਨਹੀਂ। ਅਤੇ ਇਹ ਵੀ ਸਪਸ਼ਟ ਨਹੀਂ ਕਿ ਡ੍ਰੈਕ ਉਸ ਸਮੇਂ ਘਰ ਸੀ।

Related News

ਸੇਂਟ ਜੇਮਜ਼ ਟਾਊਨ ‘ਚ ਚਾਕੂ ਮਾਰ ਕੇ ਇੱਕ ਵਿਅਕਤੀ ਦੀ ਮੌਤ

team punjabi

ਮਾਲਟਨ: ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਜੋਤੀ ਸਿੰਘ ਮਾਨ ਤੇ ਸਾਥੀਆ ਵੱਲੋ ਕੱਢੀ ਸ਼ਾਂਤਮਈ ਰੈਲੀ

Rajneet Kaur

ਕੋਰੋਨਾ ਪਾਬੰਦੀਆਂ ‘ਚ ਢਿੱਲ ਲਈ ਅੜਿਆ ਉਂਟਾਰੀਓ ਸੂਬਾ

Vivek Sharma

Leave a Comment