channel punjabi
International News

ਰੂਸ ਵਿੱਚ ਦੁਕਾਨਾਂ ‘ਤੇ ਵਿਕੇਗੀ ਕੋਰੋਨਾ ਦੀ ਦਵਾਈ !

ਮਾਸਕੋ : ਕੋਰੋਨਾ ਦੇ ਇਲਾਜ ਲਈ ਵੈਕਸੀਨ ਬਣਾਉਣ ਵਿਚ ਕੁਝ ਪ੍ਰਮੁੱਖ ਦੇਸ਼ਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ, ਪਰ ਰੂਸ ਨੇ ਪਿਛਲੇ ਮਹੀਨੇ ਕੋਰੋਨਾ ਦੇ ਇਲਾਜ ਲਈ ਦਵਾ ਬਣਾਉਣ ਦਾ ਦਾਅਵਾ ਕਰਦੇ ਹੋਏ ਦੁਨੀਆ ਨੂੰ ਚੌਂਕਾ ਦਿੱਤਾ। ਰੂਸ ਐਨੇ ਵੱਡੇ ਪੱਧਰ ‘ਤੇ ਕੋਰੋਨਾ ਦੀ ਦਵਾਈ ਦਾ ਨਿਰਮਾਣ ਕਰ ਚੁੱਕਾ ਹੈ ਕਿ ਉਹ ਦਵਾਈ ਦੁਕਾਨਾਂ ਵਿੱਚ ਵੇਚਣ ਲਈ ਭੇਜ ਰਿਹਾ ਹੈ ।

ਰੂਸ ਨੇ ਕੋਰੋਨਾ ਵਾਇਰਸ ਦੇ ਹਲਕੇ ਤੇ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੋਰੋਨਾਵੀਰ ਨਾਮ ਦਵਾਈ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫ਼ਤੇ ਤੋਂ ਦਵਾਈ ਦੀਆਂ ਦੁਕਾਨਾਂ ‘ਤੇ ਡਾਕਟਰ ਦੀ ਪਰਚੀ ‘ਤੇ ਇਕ ਦਵਾਈ ਖ਼ਰੀਦੀ ਜਾ ਸਕਦੀ ਹੈ।
ਪਹਿਲਾਂ ਸਿਰਫ ਹਸਪਤਾਲਾਂ ‘ਚ ਭਰਤੀ ਮਰੀਜ਼ਾਂ ਨੂੰ ਇਹ ਦਵਾਈ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਕੋਰੋਨਾਵੀਰ ਆਰ-ਫਾਰਮਾ ਦੀ ਦਵਾਈ ਹੈ।
ਰੂਸ ਨੇ ਮਈ ‘ਚ ਏਵਿਪੇਵੀਰ ਨਾਮਕ ਦਵਾਈ ਨੂੰ ਵੀ ਕੋਰੋਨਾ ਮਰੀਜ਼ਾਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਸੀ। ਕੋਰੋਨਾਵੀਰ ਤੇ ਏਵਿਫੇਵੀਰ ਦੋਵਾਂ ਦੀ ਫੇਵਿਪੀਰਾਵੀਰ ਦੇ ਫਾਰਮੂਲੇ ‘ਤੇ ਅਧਾਰਿਤ ਹੈ, ਜਿਸ ਨੂੰ ਜਾਪਾਨ ਨੇ ਵਿਕਸਿਤ ਕੀਤਾ ਸੀ ਤੇ ਉੱਥੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਇਲਾਜ ‘ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਰ-ਫਾਰਮਾ ਨੇ ਕਿਹਾ ਕਿ ਕੋਰੋਨਾ ਦੇ 168 ਮਰੀਜ਼ਾਂ ‘ਤੇ ਕੋਰੋਨਾਵੀਰ ਦਵਾਈ ਦਾ ਤੀਸਰੇ ਪੜਾਅ ਦਾ ਪ੍ਰੀਖਣ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਮਿਲੀ ਹੈ।

Related News

ਕੈਨੇਡਾ: ਪੁਲਿਸ ਨੇ ਕੋਵਿਡ-19 ਸਬੰਧੀ ਕੁਆਰੰਟਾਈਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਦੋ ਅਮਰੀਕੀਆਂ ਨੂੰ ਲਾਇਆ ਜ਼ੁਰਮਾਨਾ

team punjabi

ਮਸ਼ਹੂਰ TikTok ਸਟਾਰ Dazhariaa Quint Noyes ਨੇ ਕੀਤੀ ਖ਼ੁਦਕੁਸ਼ੀ

Rajneet Kaur

ਵੈਸਟਜੈੱਟ ਏਅਰਲਾਈਨਜ਼ ਲਿਮਟਿਡ ਵੱਲੋਂ ਪਾਇਲਟਸ ਦੀ ਕੀਤੀ ਜਾ ਰਹੀ ਹੈ ਛਾਂਗੀ

Rajneet Kaur

Leave a Comment