channel punjabi
Canada International News North America

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

ਯੌਰਕ ਪੁਲਿਸ ਦਾ ਕਹਿਣਾ ਹੈ ਕਿ ਰਿਚਮੰਡ ਹਿੱਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਲਾਸ਼ ਮਿਲੀ ਹੈ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਬੁੱਧਵਾਰ ਸ਼ਾਮ ਨੂੰ ਲਗਭਗ 7:45 ਵਜੇ ਪੁਲਿਸ ਨੂੰ ਕਿੰਗ ਰੋਡ ਨੇੜੇ ਬਾਂਡ ਕ੍ਰੀਸੈਂਟ ਵਿਖੇ ਇੱਕ ਘਰ ਬੁਲਾਇਆ ਗਿਆ। ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸਨੂੰ ਵੀ ਕਈ ਸੱਟਾਂ ਲੱਗੀਆਂ ਸਨ ਜਿਸ ਲਈ ਉਸਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਘਰ ਵਿੱਚ ਘੱਟੋ ਘੱਟ ਇੱਕ ਹੋਰ ਵਿਅਕਤੀ ਸੀ।

Const. Laura Nicolle ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਉਸ ਵਕਤ ਰਿਹਾਇਸ਼ ਵਿੱਚ ਕੁਝ ਹੋਰ ਵਿਅਕਤੀ ਵੀ ਸਨ, ਪਰ ਕੋਈ ਹੋਰ ਜ਼ਖਮੀ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਵਿਅਕਤੀ ਅਤੇ ਔਰਤ ਦੋਹਾਂ ਨੂੰ ਸੱਟਾਂ ਲੱਗੀਆਂ ਸਨ। ਘਟਨਾ ਬਾਰੇ ਹੋਰ ਵੇਰਵਿਆਂ ਨੂੰ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਸ ਦੀ ਕਾਤਲਾਨਾ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।

Related News

ਓਨਟਾਰੀਓ ‘ਚ 112 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ, 1 ਦੀ ਮੌਤ

Rajneet Kaur

ਕੈਨੇਡਾ ਦੀ ਜਨ ਸਿਹਤ ਅਧਿਕਾਰੀ ਨੂੰ ਅਮਰੀਕਾ ਦੀਆਂ ਕੰਪਨੀਆਂ ਨਾਲ ਹੋਏ ਸਮਝੌਤਿਆਂ ਤੋਂ ਵੱਡੀ ਆਸ !

Vivek Sharma

ਮਾਸਕ ਲਾਜ਼ਮੀ ਕਰਨ ‘ਤੇ ਓਕਾਨਾਗਨ ਦੇ ਲੋਕਾਂ ਦੀ ਮਿਲੀ-ਜੁਲੀ ਪ੍ਰਤਿਕ੍ਰਿਆ, ਜ਼ਿਆਦਾਤਰ ਨੇ ਦੱਸਿਆ ਸਹੀ ਫ਼ੈਸਲਾ

Vivek Sharma

Leave a Comment