Channel Punjabi
International News North America

ਰਾਸ਼ਟਰਪਤੀ ਬਣਦੇ ਹੀ JOE BIDEN ਨੇ 15 ਕਾਰਜਕਾਰੀ ਆਦੇਸ਼ਾਂ ‘ਤੇ ਕੀਤੇ ਦਸਤਖ਼ਤ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੁਰਸੀ ਸੰਭਾਲਦਿਆਂ ਹੀ 15 ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟ੍ਰੰਪ ਦੇ ਜ਼ਿਆਦਾਤਰ ਫ਼ੈਸਲੇ ਬਦਲ ਦਿੱਤੇ ਹਨ। ਇਹਨਾਂ ਕਾਰਜਕਾਰੀ ਆਦੇਸ਼ਾਂ ਵਿਚ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਵਿਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਗਠਨ (WHO) ਤੋਂ ਅਮਰੀਕਾ ਨੂੰ ਵੱਖ ਹੋਣ ਤੋਂ ਰੋਕਣਾ, ਮੁਸਲਿਮ ਦੇਸ਼ਾਂ ਤੋਂ ਲੋਕਾਂ ਦੀ ਯਾਤਰਾ ਪਾਬੰਦੀ ਨੂੰ ਹਟਾਉਣਾ ਅਤੇ ਮੈਕਸੀਕੋ ਸਰਰੱਦ ‘ਤੇ ਕੰਧ ਨਿਰਮਾਣ ਨੂੰ ਤੁਰੰਤ ਰੋਕਣਾ ਆਦਿ ਸ਼ਾਮਲ ਹੈ। ਕੋਰੋਨਾ ਤੋਂ ਬਚਾਅ ਲਈ ਨਵੇਂ ਰਾਸ਼ਟਰਪਤੀ ਨੇ ਸਮੁੱਚੇ ਅਮਰੀਕਾ ’ਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ।

ਜੋਅ ਬਾਇਡਨ ਨੇ ਕਿਹਾ ਕਿ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਹਾਲੇ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਟ੍ਰਾਂਸਜੈਂਡਰ ਨੂੰ ਫ਼ੌਜੀ ਸੇਵਾ ਲਈ ਅਯੋਗ ਮੰਨਣ ਵਾਲਾ ਬੈਨ ਹਟੇਗਾ। ਗਰਭਪਾਤ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ ਅਮਰੀਕੀ ਮੁਹਿੰਮ ਦੀ ਫ਼ੰਡਿੰਗ ਉੱਤੇ ਵੀ ਰੋਕ ਹਟੇਗੀ। ਦੱਸ ਦੇਈਏ ਕਿ ਯੂਐੱਸ ਸਾਬਕਾ ਰਾਸ਼ਟਰਪਤੀ ਨੇ ਕੁਝ ਮੁਸਲਿਮ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ‘ਤੇ ਰੋਕ ਲਗਾ ਦਿੱਤੀ ਸੀ। ਉੱਥੇ ਹੀ ਜੋਅ ਨੇ ਮੈਕਸੀਕੋ ਬਾਰਡਰ ‘ਤੇ ਕੰਧ ਬਣਨ ਦੇ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ ਤੇ ਫੰਡਿੰਗ ਰੋਕ ਦਿੱਤੀ।

ਬਾਈਡੇਨ ਨੇ ਲਏ ਇਹ ਅਹਿਮ ਫ਼ੈਸਲੇ
– ਬਾਇਡਨ ਦਾ ਪਹਿਲਾ ਕਾਰਜਕਾਰੀ ਆਦੇਸ਼ 100 ਦਿਨ ਮਾਸਕ ਪਾਉਣ ਵਾਲਾ ਸੀ, ਜਿਸ ਵਿਚ ਦੇਸ਼ ਦੀ ਜਨਤਾ ਨੂੰ 100 ਦਿਨ ਤੱਕ ਮਾਸਕ ਲਗਾਉਣ ਦੀ ਅਪੀਲ ਕੀਤੀ ਗਈ ਹੈ।
– ਬਾਇਡਨ ਨੇ ਅਹੁਦਾ ਸੰਭਾਲਦੇ ਹੀ ਦੇਸ਼ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਵਿਚ ਮੁੜ ਸ਼ਾਮਲ ਕਰਾਉਣ ਦੇ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਅਮਰੀਕਾ ਦੇ ਦੁਬਾਰਾ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ।
– ਬਾਇਡਨ ਨੇ ਪੈਰਿਸ ਜਲਵਾਯੂ ਸਮਝੌਤੇ ਵਿਚ ਅਮਰੀਕਾ ਨੂੰ ਮੁੜ ਸ਼ਾਮਲ ਕਰ ਦਿੱਤਾ।ਪ੍ਰੈੱਸ ਸਕੱਤਰ ਸਾਕੀ ਮੁਤਾਬਕ, ਇਸ ਤਰ੍ਹਾਂ ਉਹ ਇਕ ਅਭਿਲਾਸ਼ੀ ਸਮਝੌਤੇ ਦੇ ਟੀਚਿਆਂ ਨੂੰ ਅੱਗੇ ਵਧਾਉਣ ਦੇ ਗਲੋਬਲ ਅਗਵਾਈ ਵਿਚ ਅਮਰੀਕਾ ਨੂੰ ਵਾਪਸ ਲਿਆਏ ਹਨ।
– ਸਾਕੀ ਮੁਤਾਬਕ, ਬਾਈਡੇਨ ਨੇ ਨਸਲਵਾਦੀ ਸਮਾਨਤਾ ਨੂੰ ਵਧਾਵਾ ਦੇਣ ਅਤੇ ਸੰਘੀ ਪ੍ਰੋਗਰਾਮਾਂ ਤੇ ਸੰਸਥਾਵਾਂ ਵਿਚ ਸੰਸਥਾਤਮਕ ਨਸਲਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ।
– ਬਾਇਡਨ ਨੇ ਅਟਾਰਨੀ ਜਨਰਲ ਨਾਲ ਵਿਚਾਰ ਵਟਾਂਦਰੇ ਮਗਰੋਂ ਅੰਦਰੂਨੀ ਸੁਰੱਖਿਆ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਡੀ.ਸੀ.ਏ. (ਡੇਫਰਡ ਐਕਸ਼ਨ ਫੋਰ ਚਾਈਲਡਹੁੱਡ ਐਰਾਈਵਲਜ਼) ਨੂੰ ਬਚਾਉਣ ਲਈ ਵਾਜਿਬ ਕਾਰਵਾਈ ਕਰਨ।ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਅਸਥਾਈ ਰਾਹਤ ਪ੍ਰਦਾਨ ਕਰਦਾ ਹੈ ਜੋ ਉਦੋਂ ਇੱਥੇ ਆਏ ਸਨ ਜਦੋਂ ਉਹ ਬੱਚੇ ਸਨ।
– ਪ੍ਰੈੱਸ ਸਕੱਤਰ ਮੁਤਾਬਕ, ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਵੀ ਖਤਮ ਕਰ ਦਿੱਤਾ ਹੈ।
– ਬਾਇਡਨ ਨੇ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਕੰਧ ਉਸਾਰੀ ‘ਤੇ ਵੀ ਰੋਕ ਲਗਾ ਦਿੱਤੀ ਹੈ।
– ਬਾਇਡਨ ਨੇ ਟੈਕਸਾਸ ਵਿਚ ਤਟੀ ਰਿਫਾਇਨਰੀਆਂ ਵਿਚ ਐਲਬਰਟਾ ਤੇਲ ਰੇਤ ਨੂੰ ਜੋੜਨ ਵਾਲੇ ਕ੍ਰੀਸਟੋਨ ਐਕਸਐੱਲ ਪਾਇਪਲਾਈਨ ਨੂੰ ਵੀ ਖਤਮ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈਕਿ ਇਹ ਇਕ ਅਜਿਹਾ ਕਦਮ ਹੈ ਜਿਸ ਨਾਲ ਅਮਰੀਕਾ ਅਤੇ ਕੈਨੇਡਾ ਵਿਚ ਤਣਾਅ ਪੈਦਾ ਹੋ ਸਕਦਾ ਹੈ।
– ਸਮਾਚਾਰ ਏਜੰਸੀ ਬਲੂਮਬਰਗ ਮੁਤਾਬਕ, ਬਾਇਡਨ ਪ੍ਰਸ਼ਾਸਨ ਨੇ ਸਾਰੀਆਂ ਏਜੰਸੀਆਂ ਨੂੰ ਹਾਲ ਹੀ ਵਿਚ ਲਏ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਅਪਨਾਉਣ ਲਈ ਸਾਰੇ ਕਾਨੂੰਨੀ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ, ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਐੱਲ.ਜੀ.ਬੀ.ਟੀ. ਕਿਊ. ਲੋਕਾਂ ਨਾਲ ਕਾਰਜ ਸਥਲ ‘ਤੇ ਵਿਤਕਰਾ ਨਾ ਹੋਵੇ।
– ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਬਾਈਡੇਨ ਅਗਲੇ ਮਹੀਨੇ ਕਾਂਗਰਸ ਸਾਹਮਣੇ ਆਮ ਲੋਕਾਂ ਨੂੰ ਵੱਡੇ ਪੱਧਰ ‘ਤੇ ਆਰਥਿਕ ਮਦਦ ਦੇਣ ਲਈ ‘ਬਿਲਡ ਬੈਂਕ ਬੈਟਰ ਰਿਕਵਰੀ ਪਲਾਨ ਪੈਕਜ ਦੀ ਮੰਗ ਕਰਨਗੇ। ਇਹ ਪੈਕੇਜ 1.9 ਟ੍ਰਿਲੀਅਨ ਡਾਲਰ ਦਾ ਹੋਵੇਗਾ, ਜੋ ਖਾਸ ਕਰ ਕੇ ਕੋਵਿਡ-19 ਮਹਾਮਾਰੀ ਕਾਰਨ ਹੋਈ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਹੋਵੇਗਾ। ਇਹ ਇਕ ਪ੍ਰੋਤਸਾਹਨ ਪੈਕੇਜ ਹੋਵੇਗਾ।
– ਬਾਇਡਨ ਨੇ ਸਟੂਡੈਂਟ ਲੋਨ ਦੀ ਕਿਸਤ ਵਾਪਸੀ ਨੂੰ ਸਤੰਬਰ ਤੱਕ ਟਾਲ ਦਿੱਤਾ ਹੈ।

Related News

ਉੱਤਰੀ ਵੈਨਕੂਵਰ ਦੀ ਔਰਤ ਹਫ਼ਤੇ ਦੀ ਭਾਲ ਤੋਂ ਬਾਅਦ ਅਜੇ ਵੀ ਲਾਪਤਾ:RCMP

Rajneet Kaur

ਟਰੂਡੋ ਨੇ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਕੀਤਾ ਨੈਸ਼ਨਲ ਪ੍ਰੋਗਰਾਮ ਦਾ ਐਲਾਨ

Rajneet Kaur

JOE BIDEN ਦਾ ਪੂਰੀ ਦੁਨੀਆ ਕਰੇਗੀ ਸਨਮਾਨ : ਕਮਲਾ ਹੈਰਿਸ

Vivek Sharma

Leave a Comment

[et_bloom_inline optin_id="optin_3"]