channel punjabi
International News Uncategorized

ਮੰਦਭਾਗੀ ਖ਼ਬਰ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 49 ਤੱਕ ਪੁੱਜੀ, ਪੰਜਾਬ ਵਿੱਚ ਮਚਿਆ ਹੜਕੰਪ !

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਨੇ ਮਚਾਈ ਤਬਾਹੀ

ਦੋ ਦਿਨਾਂ ਵਿੱਚ 49 ਵਿਅਕਤੀਆਂ ਦੀ ਗਈ ਜਾਨ, ਦਰਜ਼ਨਾਂ ਵਿਅਕਤੀ ਹਸਪਤਾਲ ‘ਚ ਭਰਤੀ

ਮੁਖਮੰਤਰੀ ਨੇ ਘਟਨਾ ਦੀ ਨਿਆਇਕ ਜਾਂਚ ਦੇ ਦਿੱਤੇ ਹਨ ਹੁਕਮ

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਸ਼ਰਾਬ ਬਣਾਉਣ ਲਈ ਜ਼ਹਿਰੀਲੇ ਕੈਮਿਕਲ ਦਾ ਹੋਇਆ ਇਸਤੇਮਾਲ

ਜਲੰਧਰ/ਚੰਡੀਗੜ੍ਹ/ਨਿਊਜ਼ ਡੈਸਕ: ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ 49 ਲੋਕਾਂ ਦੀ ਮੌਤ ਹੋ ਗਈ ਹੈ। ਤਰਨਤਾਰਨ ‘ਚ ਸਭ ਤੋਂ ਜ਼ਿਆਦਾ 30, ਬਟਾਲਾ (ਗੁਰਦਾਸਪੁਰ) ‘ਚ 8 ਤੇ ਅੰਮ੍ਰਿਤਸਰ ‘ਚ 4 ਲੋਕਾਂ ਦੀ ਮੌਤ ਹੋਈ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਅੰਮ੍ਰਿਤਸਰ ‘ਚ 7 ਲੋਕਾਂ ਦੀ ਜਾਨ ਗਈ ਸੀ। ਇਸ ਤਰ੍ਹਾਂ ਦੋ ਦਿਨਾਂ ‘ਚ ਤਿੰਨ ਜ਼ਿਲ੍ਹਿਆਂ ਦੇ 10 ਪਿੰਡਾਂ ਤੇ ਤਿੰਨ ਸ਼ਹਿਰੀ ਇਲਾਕਿਆਂ ‘ਚ 49 ਲੋਕਾਂ ਦੀ ਮੌਤ ਹੋਈ ਹੈ। ਕਈ ਲੋਕਾਂ ਦੀ ਹਾਲਤ ਹਾਲੇ ਗੰਭੀਰ ਹੈ। ਮਰਨ ਵਾਲੇ ਲੋਕ ਜ਼ਿਆਦਾਤਰ ਮਜ਼ਦੂਰ ਤਬਕੇ ਦੇ ਹਨ।

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਘਟਨਾ ਦੀ ਨਿਆਇਕ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਜਾਂਚ ‘ਚ ਜੁਆਇੰਟ ਕਰ ਤੇ ਆਬਕਾਰੀ ਕਮਿਸ਼ਨਰ ਤੇ ਸਬੰਧਤ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ ਵੀ ਸ਼ਾਮਲ ਹੋਣਗੇ। ਉਧਰ, ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਾਰਿਆਂ ਦੀ ਮੌਤ ਕੱਚੀ ਲਾਹਣ ਯਾਨੀ ਦੇਸੀ ਸ਼ਰਾਬ ਪੀਣ ਨਾਲ ਹੋਈ। ਜ਼ਿਕਰਯੋਗ ਹੈ ਕਿ ਇਹ ਬੈਲਟ ਨਾਜਾਇਜ਼ ਦੇਸੀ ਸ਼ਰਾਬ ਲਈ ਬਦਨਾਮ ਹੈ। ਇੱਥੇ ਕਈ ਵਾਰੀ ਛੱਪੜਾਂ ‘ਚ ਨਾਜਾਇਜ਼ ਸ਼ਰਾਬ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਸ਼ੁਰੂਆਤੀ ਜਾਂਚ ‘ਚ ਤਿੰਨ ਜ਼ਿਲ੍ਹਿਆਂ ‘ਚ ਹੋਈਆਂ ਘਟਨਾਵਾਂ ‘ਚ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ‘ਚ ਇਸਤੇਮਾਲ ਹੋਣ ਵਾਲਾ ਕੈਮੀਕਲ ਕਿਸੇ ਇਕ ਥਾਂ ਤੋਂ ਖ਼ਰੀਦਿਆ ਗਿਆ ਹੋ ਸਕਦਾ ਹੈ।

ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਕੱਠੇ ਏਨੇ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਨਾਲ ਏਨੀਆਂ ਮੌਤਾਂ ਕਿਵੇਂ ਹੋ ਗਈਆਂ। ਸ਼ਰਾਬ ਬਣਾਉਣ ‘ਚ ਕਿਹੜੇ ਕੈਮੀਕਲਾਂ ਦੀ ਵਰਤੋਂ ਹੋਈ ਤੇ ਇਨ੍ਹਾਂ ਦੀ ਸਪਲਾਈ ਕਿੱਥੋਂ ਹੋਈ, ਇਨ੍ਹਾਂ ਸਾਰੇ ਤੱਥਾਂ ‘ਤੇ ਜਾਂਚ ਕੀਤੀ ਜਾ ਰਹੀ ਹੈ।

ਤਰਨਤਾਰਨ ‘ਚ ਮਰਨ ਵਾਲੇ 30 ਲੋਕ ਨੌਰੰਗਾਬਾਦ, ਮੱਲਮੋਹਰੀ, ਕੱਕਾ ਕੰਡਿਆਲਾ, ਭੁੱਲਰ, ਬਚੜੇ, ਅਲਾਵਲਪੁਰ, ਜਵੰਦਾ, ਕੱਲਾ ਤੇ ਪੰਡੋਰੀ ਗੋਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ‘ਚ ਪਿੰਡ ਮੱਲਮੋਹਰੀ ਦੇ ਪਿਤਾ-ਪੁੱਤਰ ਵੀ ਸ਼ਾਮਲ ਹਨ। ਮ੍ਰਿਤਕਾਂ ‘ਚ 22 ਸਾਲ ਦੇ ਨੌਜਵਾਨ ਤੋਂ ਲੈ ਕੇ 60 ਸਾਲ ਤਕ ਦੇ ਬਜ਼ੁਰਗ ਸ਼ਾਮਲ ਹਨ। ਉੱਥੇ, ਅੰਮ੍ਰਿਤਸਰ ‘ਚ ਮੁੱਛਲ ਪਿੰਡ ਤੇ ਬਟਾਲਾ ‘ਚ ਹਾਥੀ ਗੇਟ, ਠਠਿਆਰੀ ਗੇਟ ਤੇ ਕਪੂਰੀ ਗੇਟ ‘ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਹਨ। ਇਹ ਗਿਣਤੀ ਹੋਰ ਵੱਧ ਸਕਦੀ ਹੈ।

Related News

ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਲਾਜ਼ਮੀ

Rajneet Kaur

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਨਵੀਆਂ ਪਾਬੰਦੀਆਂ ਦੇ ਹੱਕ ਵਿੱਚ ਨਹੀਂ ਐਲਬਰਟਾ ਦੇ ਜ਼ਿਆਦਾਤਰ ਲੋਕ, ਸਰਕਾਰ ਵਿੱਚ ਭਰੋਸਾ ਵੀ ਡਿੱਗਿਆ : ਸਰਵੇਖਣ

Vivek Sharma

Leave a Comment