channel punjabi
Canada News

ਮੋਗਾ ਦੀ ਪਰਮਦੀਪ ਕੌਰ ਦੀ ਕੈਨੇਡਾ ਪੁਲਿਸ ਵਿੱਚ ਹੋਈ ਚੋਣ, ਮੋਗਾ ਦੇ ਪਿੰਡ ਦੋਧਰ ‘ਚ ਜਸ਼ਨ ਵਰਗਾ ਮਾਹੌਲ

ਦੇਸ਼ ਵਿੱਚ ਦੇਖਿਆ ਸੁਪਨਾ ਵਿਦੇਸ਼ ਵਿੱਚ ਜਾਕੇ ਹੋਇਆ ਪੂਰਾ

ਪਰਮਦੀਪ ਕੌਰ ਦੀ ਕੈਨੇਡਾ ਪੁਲਿਸ ਵਿੱਚ ਹੋਈ ਚੋਣ

ਮੋਗਾ ਦੇ ਪਿੰਡ ਦੋਧਰ ਵਿੱਚ ਖੁਸ਼ੀ ਦਾ ਮਾਹੌਲ

ਪਰਮਦੀਪ ਨੇ ਵਿਆਹ ਤੋਂ ਬਾਅਦ ਵੀ ਪੜਾਈ ਰੱਖੀ ਜਾਰੀ

ਪੰਜਾਬ ਦੀ ਧੀ ਪਰਮਦੀਪ ਕੌਰ ਨੇ ਸੂਬੇ ਅਤੇ ਦੇਸ਼ ਦਾ ਨਾਮ ਕੀਤਾ ਰੌਸ਼ਨ

ਓਟਾਵਾ: ਪੰਜਾਬ ਦੇ ਮੋਗਾ ਦੀ ਪਰਮਦੀਪ ਕੌਰ ਉਹਨਾਂ ਸਭ ਲਈ ਇਕ ਮਿਸਾਲ ਬਣ ਗਈ ਹੈ, ਜਿਹੜੇ ਮੰਨਦੇ ਹਨ ਕਿ ਵਿਆਹ ਤੋਂ ਬਾਅਦ ਲੜਕੀ ਆਪਣਾ ਕੈਰੀਅਰ ਨਹੀਂ ਸੰਵਾਰ ਸਕਦੀ । ਪਰਮਦੀਪ ਕੌਰ ਨੇ ਆਪਣੇ ਜਜ਼ਬੇ ਅਤੇ ਮਿਹਨਤ ਦੇ ਦਮ ‘ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਰਮਜੀਤ ਆਪਣੀ ਟ੍ਰੇਨਿੰਗ ਪੂਰੀ ਕਰ ਚੁੱਕੀ ਹੈ ਅਤੇ ਹੁਣ ਉਹ ਕੈਨੇਡਾ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਵੇਗੀ।

ਮੋਗਾ ਜ਼ਿਲ੍ਹਾ ਦੇ ਪਿੰਡ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਵਿਆਹ ਕਰਵਾ ਕੇ 2003 ‘ਚ ਪੜ੍ਹਾਈ ਕਰਨ ਲਈ ਕੈਨੇਡਾ ਗਈ, ਜਿੱਥੇ ਉਸ ਨੇ ਆਪਣੇ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੇਕਰੀ, ਫਿਰ ਬੈਂਕ ‘ਚ ਨੌਕਰੀ ਕੀਤੀ ਅਤੇ ਨਾਲ ਹੀ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਅੱਜ ਉਹ ਕੈਨੇਡਾ ਦੀ ਪੁਲਸ ‘ਚ ਇਕ ਪੁਲਸ ਕਰਮਚਾਰੀ ਦੇ ਤੌਰ ‘ਤੇ ਚੁਣੀ ਗਈ ਹੈ, ਜਿਸ ਨੂੰ ਲੈ ਕੇ ਅੱਜ ਉਸ ਦੇ ਪਰਿਵਾਰ ‘ਚ ਖ਼ੁਸ਼ੀ ਦਾ ਮਾਹੌਲ ਹੈ।

ਉੱਥੇ ਹੀ ਪਰਿਵਾਰ ਵਾਲਿਆਂ ਨੂੰ ਪਿੰਡ ਵਾਸੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਵਧਾਈ ਦੇਣ ਆ ਰਹੇ ਹਨ। ਪਰਮਦੀਪ ਦੀ ਮਾਤਾ ਵਲੋਂ ਸਭ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਪਰਮਦੀਪ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਖ਼ੁਸ਼ੀ ਦਾ ਮਾਹੌਲ ਹੈ। ਅੱਜ ਉਨ੍ਹਾਂ ਦੀ ਧੀ ਇਸ ਮੁਕਾਮ ‘ਤੇ ਪਹੁੰਚੀ ਅਤੇ ਉਸ ਨੇ ਆਪਣੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ।

ਪਰਿਵਾਰਿਕ ਮੈਂਬਰਾਂ ਅਨੁਸਾਰ ਪਰਮਦੀਪ ਨੂੰ ਬਚਪਨ ਤੋਂ ਹੀ ਫੌਜ ‘ਚ ਭਰਤੀ ਹੋਣ ਦਾ ਸ਼ੌਕ ਸੀ ਅਤੇ ਉਹ ਖੇਡਾਂ ‘ਚ ਖੂਬ ਅੱਗੇ ਰਹੀ । ਹਰ ਕਲਾਸ ‘ਚ ਵਧੀਆ ਨੰਬਰ ਲੈ ਕੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਆਖਰਕਾਰ ਹੁਣ ਉਸ ਦਾ ਸੁਪਨਾ ਪੂਰਾ ਹੋ ਹੀ ਗਿਆ । ਦੇਸ਼ ‘ਚ ਨਾ ਸਹੀ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਹੀ ਸਹੀ, ਉਸਨੇ ਆਪਣਾ ਮਿਥਿਆ ਟੀਚਾ ਹਾਸਲ ਕਰ ਲਿਆ। ਅੱਜ ਪਰਮਦੀਪ ਦੋ-ਦੋ ਪਰਿਵਾਰਾਂ, ਆਪਣੇ ਸਹੁਰੇ ਅਤੇ ਪੇਕੇ ਪਰਿਵਾਰਾਂ ਦੇ ਨਾਲ-ਨਾਲ ਪੰਜਾਬ ਦਾ ਵੀ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕਰ ਰਹੀ ਹੈ।

Related News

ਓਂਟਾਰੀਓ : 58 ਸਾਲਾਂ ਟਾਮ ਲਾਂਗਾਨ ਨੇ 107 ਦਿਨ੍ਹਾਂ ਬਾਅਦ ਕੋਵਿਡ-19 ਨੂੰ ਦਿੱਤੀ ਮਾਤ

Rajneet Kaur

ਇਟੋਬੀਕੋ ਵਿੱਚ ਹੋਈ ਝੜਪ ਤੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀ ਜ਼ਖ਼ਮੀ

Rajneet Kaur

Coronavirus: ਵਾਟਰਲੂ ਰੈਸਟੋਰੈਂਟ ਨੂੰ ਓਨਟਾਰੀਓ ਦੇ ਮੁੜ ਖੋਲ੍ਹਣ ਐਕਟ ਦੇ ਤਹਿਤ 750 ਡਾਲਰ ਦਾ ਲੱਗਿਆ ਜ਼ੁਰਮਾਨਾ

Rajneet Kaur

Leave a Comment