channel punjabi
Canada International News North America

ਭਾਰਤ ਦੇ ਕਈ ਸਾਬਕਾ ਡਿਪਲੋਮੈਟਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ ‘ਤੇ ਕੈਨੇਡਾ ਦੇ ਰੁਖ਼ ਨੂੰ ਵੋਟ ਬੈਂਕ ਦੀ ਸਿਆਸਤ ਦੱਸਦੇ ਹੋਏ ਲਿਖਿਆ ਖੁੱਲਾ ਪੱਤਰ

ਭਾਰਤ ਦੇ ਕਈ ਸਾਬਕਾ ਡਿਪਲੋਮੈਟਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ ‘ਤੇ ਕੈਨੇਡਾ ਦੇ ਰੁਖ਼ ਨੂੰ ਵੋਟ ਬੈਂਕ ਦੀ ਸਿਆਸਤ ਦੱਸਦੇ ਹੋਏ ਇਕ ਓਪਨ ਲੈਟਰ ਲਿਖਿਆ ਹੈ । ਇਸ ਚਿੱਠੀ ‘ਤੇ ਭਾਰਤ ਦੇ 22 ਸਾਬਕਾ ਡਿਪਲੋਮੈਟਾਂ ਦੇ ਹਸਤਾਖ਼ਰ ਹਨ। ਇੰਨਾ ਹੀ ਨਹੀਂ, ਸਾਬਕਾ ਭਾਰਤੀ ਰਾਜਦੂਤਾਂ ਦੇ ਇਸ ਸਮੂਹ ਨੇ ਨਾ ਸਿਰਫ ਕੈਨੇਡਾ ਵਿੱਚ ਖਾਲਿਸਤਾਨੀ ਤੱਤਾਂ ਦੀ ਸਰਪ੍ਰਸਤੀ ਬਾਰੇ ਸਵਾਲ ਖੜੇ ਕੀਤੇ ਹਨ। ਸਗੋਂ ਦੋਸਤਾਨਾ ਸਬੰਧਾਂ ਦੀ ਆੜ ਵਿਚ ਦੋਹਰਾ ਰਵੱਈਆ ਅਪਣਾਉਣ ਨੂੰ ਲੈ ਕੇ ਵੀ ਕੜੇ ਹੱਥੀ ਲਿਆ। ਉਕਤ ਸਾਬਕਾ ਡਿਪਲੋਮੈਟਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨ ਅੰਦੋਲਨ ‘ਤੇ ਕੀਤੀ ਗਈ ਟਿੱਪਣੀ ਨੂੰ ਗੈਰ-ਜ਼ਰੂਰੀ, ਜ਼ਮੀਨੀ ਹਕੀਕਤ ਤੋਂ ਦੂਰ ਅਤੇ ਭੜਕਾਊ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਹੇ ਪ੍ਰਕਾਸ਼ ਸਮੇਤ 22 ਡਿਪਲੋਮੈਟਾਂ ਦੇ ਇਸ ਸੰਯੁਕਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਕੈਨੇਡੀਅਨ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵੋਟ ਬੈਂਕ ਦੀ ਰਾਜਨੀਤੀ ਕਾਰਨ ਭਾਰਤ-ਕੈਨੇਡੀਅਨ ਰਿਸ਼ਤੇ ਤਣਾਅ ਦਾ ਸ਼ਿਕਾਰ ਹਨ।

ਭਾਰਤ ਦੇ ਸਾਬਕਾ ਡਿਪਲੋਮੈਟਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਕੈਨੇਡਾ ਵਿਚ ਥੋੜ੍ਹੇ ਸਮੇਂ ਦੇ ਸਿਆਸੀ ਲਾਭ ਲਈ ਵੱਡੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੈਨੇਡਾ ਵਿਚ ਕਈ ਗੁਰਦੁਆਰੇ ਖਾਲਿਸਤਾਨੀਆਂ ਦੇ ਕੰਟਰੋਲ ਵਿਚ ਹਨ। ਇਨ੍ਹਾਂ ਰਾਹੀਂ ਉਨ੍ਹਾਂ ਨੂੰ ਕਾਫ਼ੀ ਫੰਡ ਇਕੱਠੇ ਹੁੰਦੇ ਹਨ। ਇਸ ਫੰਡ ਨੂੰ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਵਿਚ ਵਰਤਿਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਵਿਚ ਪਾਕਿਸਤਾਨੀ ਡਿਪਲੋਮੈਟਾਂ ਅਤੇ ਖਾਲਿਸਤਾਨੀ ਅੱਤਵਾਦੀ ਅਨਸਰਾਂ ਨਾਲ ਮਿਲੀਭੁਗਤ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।ਇਹ ਮਹੱਤਵਪੂਰਨ ਹੈ ਕਿ ਕੈਨੇਡਾ ਵਿਚ ਖਾਲਿਸਤਾਨੀ ਤੱਤਾਂ ਦੀ ਗਤੀਵਿਧੀ ਨੂੰ ਕੈਨੇਡਾ ਵਿਚ ਅੱਤਵਾਦੀ ਖ਼ਤਰੇ ਬਾਰੇ ਇੱਕ ਜਨਤਕ ਰਿਪੋਰਟ ਵਿਚ ਦੱਸਿਆ ਗਿਆ ਸੀ। ਹਾਲਾਂਕਿ, ਕੈਨੇਡਾ ਦੀ ਰਾਜਨੀਤੀ ਵਿੱਚ ਖਾਲਿਸਤਾਨੀ ਤੱਤਾਂ ਦੇ ਦਬਾਅ ਦੇ ਸੰਦਰਭ ਵਿੱਚ ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਹਟਾ ਦਿੱਤਾ ਗਿਆ।

ਦਸ ਦਈਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਚਿੰਤਾ ਜ਼ਾਹਰ ਕਰਦਿਆਂ ਟਿੱਪਣੀ ਕੀਤੀ ਸੀ। ਭਾਰਤ ਸਰਕਾਰ ਨੇ ਟਰੂਡੋ ਦੇ ਬਿਆਨ ਨੂੰ ਲੈ ਕੇ ਤਿੱਖਾ ਇਤਰਾਜ਼ ਪ੍ਰਗਟ ਕੀਤਾ ਸੀ।

Related News

ਹਾਰਬਰ ਲੈਂਡਿੰਗ ਦੇ ਰਿਟੇਲ ਸਟੋਰ ਤੋਂ COVID-19 ਫੈਲਣ ਦਾ ਖ਼ਦਸ਼ਾ : ਸਸਕੈਚਵਨ ਸਿਹਤ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ

Vivek Sharma

ਰੇਜਿਨਾ ਦੇ ਕੈਥੋਲਿਕ ਸਕੂਲ ਡਿਵੀਜ਼ਨ ਨੇ ਇੱਕ ਹਫ਼ਤਾ ਹੋਰ ਸਕੂਲ ਬੰਦ ਰੱਖਣ ਦਾ ਕੀਤਾ ਐਲਾਨ

Vivek Sharma

ਨੱਛਤਰ ਗਿੱਲ ਦੇ ਭਾਣਜੇ ਨੇ ਵੀ ਗਾਇਕੀ ‘ਚ ਧਰਿਆ ਪੈਰ, ਗੀਤ ਰਾਹੀਂ ਕਿਸਾਨਾਂ ਦਾ ਕੀਤਾ ਸਮਰਥਨ

Rajneet Kaur

Leave a Comment