channel punjabi
International News SPORTS

ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਸ਼ੁਰੂ: ਆਸਟ੍ਰੇਲੀਆ ਨੇ ਜਿੱਤੀ ਟਾਸ, ਬੱਲੇਬਾਜ਼ੀ ਦਾ ਫ਼ੈਸਲਾ

ਸਿਡਨੀ : ਭਾਰਤ-ਆਸਟ੍ਰੇਲੀਆ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਦੋਵੇਂ ਟੀਮਾਂ ਮੈਦਾਨ ਵਿੱਚ ਉੱਤਰ ਚੁੱਕੀਆਂ ਹਨ। ਟਾਸ ਅਸਟ੍ਰੇਲੀਆ ਨੇ ਜਿੱਤੀ ਹੈ। ਪਹਿਲੇ ਇੱਕ ਦਿਨਾਂ ਮੈਚ ‘ਚ ਮੇਜ਼ਬਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਮੈਚ ਸਿਡਨੀ ਵਿਖੇ ਹੋ ਰਿਹਾ ਹੈ।

ਵਿਰਾਟ ਕੋਹਲੀ ਦੀ ਅਗਵਾਈ ‘ਚ ਟੀਮ ਇੰਡੀਆ ਲਗਪਗ 8 ਮਹੀਨਿਆਂ ਬਾਅਦ ਵਨ ਡੇ ਮੁਕਾਬਲਾ ਖੇਡਣ ਲਈ ਮੈਦਾਨ ‘ਚ ਉਤਰੀ ਹੈ । ਆਸਟ੍ਰੇਲੀਆ ਦੇ ਖ਼ਿਲਾਫ਼ ਟੀਮ ਇੰਡੀਆ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਇਹ ਪਹਿਲਾ ਮੁਕਾਬਲਾ ਖੇਡ ਰਹੀ ਹੈ ।

ਇਸ ਮੁਕਾਬਲੇ ਲਈ ਟੀਮ ਇੰਡੀਆ ਨੇ ਖਾਸੀਆਂ ਤਿਆਰੀਆਂ ਕੀਤੀਆਂ ਹਨ । ਕਪਤਾਨ ਵਿਰਾਟ ਕੋਹਲੀ ਕਾਫੀ ਵਧੀਆ ਲੈਅ ‘ਚ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਦੇ ਕਈ ਖਿਲਾੜੀ ਆਸਟ੍ਰੇਲੀਆ ‘ਚ ਕ੍ਰਿਕਟ ਸੀਰੀਜ਼ ਤੋਂ ਪਹਿਲਾਂ ਯੂਏਈ ‘ਚ ਆਈ.ਪੀ.ਐੱਲ.-13 ਖੇਡ ਕੇ ਆਏ ਹਨ ਤੇ ਇਹ ਸੀਜ਼ਨ ਤਿਆਰੀਆਂ ਦੇ ਲਿਹਾਜ਼ ਨਾਲ ਕਾਫੀ ਵਧੀਆ ਰਿਹਾ। IPL ‘ਚ ਵਿਰਾਟ ਨੇ ਕੁਝ ਵਧੀਆ ਪਾਰੀਆਂ ਖੇਡੀਆਂ ਤਾਂ ਕੁਝ ਪਾਰੀਆਂ ਨੇ ਨਿਰਾਸ਼ ਵੀ ਕੀਤਾ। ਹੁਣ ਇਕ ਵਾਰ ਫਿਰ ਤੋਂ ਕਪਤਾਨ ਤੇ ਬੱਲੇਬਾਜ਼ ਦੇ ਤੌਰ ‘ਤੇ ਵਿਰਾਟ ਕੋਹਲੀ ਦੀ ਵੱਡੀ ਪ੍ਰੀਖਿਆ ਹੋਣ ਜਾ ਰਹੀ ਹੈ। ਆਸਟ੍ਰੇਲੀਆ ਦੇ ਖ਼ਿਲਾਫ਼ ਵਨਡੇ ਸੀਰੀਜ਼ ‘ਚ ਜਿੱਤ ਦਰਜ ਕਰਨ ਲਈ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਚੱਲਣਾ ਜ਼ਰੂਰੀ ਹੈ।

Related News

Update: ਵਿਨੀਪੈਗ ਪੁਲਿਸ ਨੇ 17 ਸਾਲਾ ਲਾਪਤਾ ਲੜਕੀ ਨੂੰ ਲੱਭਿਆ ਸੁਰੱਖਿਅਤ

Rajneet Kaur

ਐਬਟਸਫੋਰਡ ‘ਚ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ‘ਚ COVID-19 ਐਕਸਪੋਜ਼ਰ ਦੀ ਚਿਤਾਵਨੀ: ਫਰੇਜ਼ਰ ਹੈਲਥ

Rajneet Kaur

ਕੈਨੇਡਾ ਨੇ ਮੰਗਲਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,820 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment