channel punjabi
International News USA

ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਮੁਲਾਕਾਤ, ਭਾਰਤ-ਚੀਨ ਟਕਰਾਅ ਦਰਮਿਆਨ ਅਹਿਮ ਨੁਕਤਿਆਂ ‘ਤੇ ਕੀਤੀ ਚਰਚਾ

ਵਾਸ਼ਿੰਗਟਨ/ਟੋਕਿਓ: ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਟਕਰਾਵ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ । ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੌਂਪੀਓ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੰਗਲਵਾਰ ਨੂੰ ਟੋਕਿਓ ‘ਚ ਮੁਲਾਕਾਤ ਹੋਈ। ਦੋਵਾਂ ਲੀਡਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ‘ਚ ਸ਼ਾਂਤੀ ਅਤੇ ਸੁਰੱਖਿਆ ਸਬੰਧੀ ਯਤਨਾਂ ਨੂੰ ਮਜ਼ਬੂਤੀ ਦੇਣ ਲਈ ਮਿਲ ਕੇ ਕੰਮ ਕਰਨ ਤੇ ਜ਼ੋਰ ਦਿੱਤਾ । ਵਿਦੇਸ਼ ਵਿਭਾਗ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ।

ਅਮਰੀਕਾ, ਭਾਰਤ, ਆਸਟਰੇਲੀਆ, ਜਪਾਨ ਕੁਆਡ ਕਾਉਂਸਲਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਟੋਕਿਓ ‘ਚ ਮਿਲੇ ਅਤੇ ਉਨ੍ਹਾਂ ਅੰਤਰ-ਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਦੋ-ਪੱਥੀ ਅਤੇ ਬਹੁਪੱਖੀ ਸਹਿਯੋਗ ‘ਤੇ ਚਰਚਾ ਕੀਤੀ।

ਅਮਰੀਕਾ ਦੇ ਵਿਦੇਸ਼ ਮੰਤਰੀ ਪੌਂਪਿਓ ਨੇ ਜੈਸ਼ੰਕਰ ਦੇ ਨਾਲ ਹੋਈ ਮੁਲਾਕਾਤ ਸਫਲ ਕਰਾਰ ਦਿੰਦਿਆਂ ਟਵੀਟ ਕੀਤਾ, ‘ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੇ ਨਾਲ ਅੱਜ ਹੋਈ ਬੈਠਕ ਸਫਲ ਰਹੀ। ਅਸੀਂ ਇਕੱਠਿਆਂ ਮਿਲ ਕੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਲਿਜਾ ਰਹੇ ਹਨ। ਕੋਵਿਡ-19 ਤੋਂ ਮੁਕਾਬਲਾ ਕਰ ਰਹੇ ਹਾਂ ਅਤੇ ਭਾਰਤ ਪ੍ਰਸ਼ਾਂਤ ਖੇਤਰ ‘ਚ ਸੁਰੱਖਿਆ ਅਤੇ ਵਾਧਾ ਯਕੀਨੀ ਬਣਾਉ ਦੇ ਯਤਨ ਕਰ ਰਹੇ ਹਨ।

ਵਿਦੇਸ਼ ਵਿਭਾਗ ਦੇ ਪ੍ਰਧਾਨ ਉਪ ਬੁਲਾਰੇ ਕੇਲ ਬ੍ਰਾਊਨ ਨੇ ਕਿਹਾ ਦੋਵੇਂ ਲੀਡਰਾਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ। ਕੋਵਿਡ-19 ਮਹਾਮਾਰੀ ਨਾਲ ਮੁਕਾਬਲਾ ਕਰਨ ਦੇ ਸਾਡੇ ਯਤਨਾਂ ਦੀ ਸਮੀਖਿਆ ਕੀਤੀ ਤੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਵਿਸ਼ਤ ‘ਚ ਸ਼ਾਂਤੀ, ਵਾਧਾ-ਵਿਕਾਸ ਤੇ ਸੁਰੱਖਿਆ ਸਬੰਧੀ ਯਤਨਾਂ ਨੂੰ ਹੁਲਾਰਾ ਦੇਣ ਲਈ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਉਲੀਕਿਆ।

ਉਨ੍ਹਾਂ ਕਿਹਾ ਦੋਵੇਂ ਲੀਡਰ ਖੇਤਰੀ ਅਤੇ ਅੰਤਰ ਰਾਸ਼ਟਰੀ ਮਹੱਤਵ ਦੇ ਸਾਰੇ ਮੁੱਦਿਆਂ ਤੇ ਇਕ ਦੂਜੇ ਦਾ ਸਹਿਯੋਗ ਕਰਨ ‘ਤੇ ਸਹਿਮਤ ਹੋਏ। ਹਾਲਾਂਕਿ ਪੌਂਪਿਓ ਅਤੇ ਜੈਸ਼ੰਕਰ ਫੋਨ ‘ਤੇ ਗੱਲਬਾਤ ਕਰਦੇ ਹਨ। ਪਰ ਭਾਰਤ ਅਤੇ ਚੀਨ ਦੇ ਵਿਚ ਹਾਲ ਹੀ ‘ਚ ਖਿੱਚੋਤਾਣ ਪੈਦਾ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਭਾਰਤ ਵੀ ਜਪਾਨ, ਅਮਰੀਕਾ ਅਤੇ ਆਸਟਰੇਲੀਆ ਦੇ ਨਾਲ ਭਾਰਤ-ਪ੍ਰਸ਼ਾਂਤ ਖੇਤਰ ‘ਚ ਦੋ-ਪੱਖੀ ਸਹਿਯੋਗ ਨੂੰ ਵਿਸਥਾਰ ਦੇਣਾ ਚਾਹੁੰਦਾ ਹੈ।

Related News

ਅਮਰੀਕਾ ‘ਚ ਦੂਜੀ ਵਾਰ ਐਮਾਜ਼ਨ ਸੈਂਟਰ ‘ਤੇ ਗੋਲੀਬਾਰੀ, 1 ਦੀ ਮੌਤ

Vivek Sharma

BIG NEWS : ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਮਿਲਿਆ ਜਗਮੀਤ ਸਿੰਘ ਦਾ ਸਹਾਰਾ, ਦੂਜੀ ਵਾਰ ਭਰੋਸੇ ਦੀ ਵੋਟ ‘ਚ ਬਚੀ ਟਰੂਡੋ ਸਰਕਾਰ

Vivek Sharma

ਕਿਊਬਿਕ ਪ੍ਰੀਮੀਅਰ ਫ੍ਰਾਂਸੀਓਸ ਲੈਗਾਲਟ ਦੀ ਟੈਸਟ ਰਿਪੋਰਟ ਨੈਗੇਟਿਵ, ਕੈਨੇਡਾ ‘ਚ 800 ਨਵੇਂ ਮਾਮਲੇ ਆਏ ਸਾਹਮਣੇ

Vivek Sharma

Leave a Comment