channel punjabi
Canada International News North America

ਬੋਵੇਨ ਆਈਲੈਂਡ ਪੁਲਿਸ ਨੇ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਮੰਗ

ਬੋਵੇਨ ਆਈਲੈਂਡ ਪੁਲਿਸ ਮਾਉਂਟੀਜ਼ ਲੋਕਾਂ ਨੂੰ ਇਕ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਕਰਨ ਵਿਚ ਮਦਦ ਲਈ ਕਹਿ ਰਹੇ ਹਨ ਜੋ ਬੁੱਧਵਾਰ ਰਾਤ ਤੋਂ ਨਹੀਂ ਵੇਖਿਆ ਗਿਆ।

RCMP ਨੇ ਦਸਿਆ ਕਿ ਉਨ੍ਹਾਂ ਕੋਲ ਕ੍ਰਿਸਟੋਫਰ ਪਾਰਕ ਦੇ ਲਾਪਤਾ ਹੋਣ ਦੀ ਖਬਰ ਉਸਦੇ ਮਾਂ-ਪਿਓ ਦੁਆਰਾ ਵੀਰਵਾਰ ਨੂੰ ਮਿਲੀ ਸੀ। ਉਸਦੇ ਪਰਿਵਾਰ ਅਤੇ ਪੁਲਿਸ ਦੁਆਰਾ ਕ੍ਰਿਸਟੋਫਰ ਨੂੰ ਲੱਭਣ ‘ਚ ਕੋਈ ਸਫਲਤਾ ਹਾਸਿਲ ਨਹੀਂ ਹੋਈ ਜਿਸ ਤੋਂ ਬਾਅਦ ਪੁਲਿਸ ਹੁਣ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਪੁਲਿਸ ਨੇ ਦਸਿਆ ਕਿ ਕ੍ਰਿਸਟੋਫਰ ਪਾਰਕ ਦਾ ਕੱਦ 6 ਫੁੱਟ ਹੈ। ਉਸਨੂੰ ਆਖਰੀ ਵਾਰ ਕਾਲੀ ਅਤੇ ਲਾਲ ਚੈਕਡ ਹੁੱਡੀ, ਕਾਲੀ ਜੀਨਸ, ਅਤੇ ਕਾਲੇ ਐਡੀਡਾਸ ਦੇ ਜੁੱਤੇ ਪਹਿਨੇ ਹੋਏ ਸਨ।

ਪੁਲਿਸ ਦਾ ਕਹਿਣਾ ਹੈ ਕਿ ਉਹ ਪਾਰਕ ਰਾਇਲ, ਅਮਬਸਾਈਡ ਵਾਟਰਫ੍ਰੰਟ, ਕੈਲਫੀਲਡ ਵਿਲੇਜ ਅਤੇ ਪੱਛਮੀ ਵੈਨਕੁਵਰ ਵਿਚ ਰੌਕਰਿਜ ਸੈਕੰਡਰੀ ਦੇ ਆਸ ਪਾਸ ਦੇ ਖੇਤਰ ਵਿਚ ਵੈਸਟ ਵੈਨਕੂਵਰ ਵਿਚ ਹੋ ਸਕਦਾ ਹੈ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕ੍ਰਿਸਟੋਫਰ ਪਾਰਕ ਬਾਰੇ ਜਾਣਕਾਰੀ ਹੋਵੇ ਤਾਂ ਉਹ 604-947-0516, ਜਾਂ ਫਿਰ Crimestoppers 1-800-222-8477 ‘ਤੇ ਬੋਵਨ ਆਈਲੈਂਡ ਆਰਸੀਐਮਪੀ ਨਾਲ ਸਪੰਰਕ ਕਰਨ।

Related News

ਵਿਨੀਪੈਗ ‘ਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਗਭਗ 1000 ਵਾਹਨਾਂ ‘ਤੇ ਸਵਾਰ ਹੋ ਕੇ ਲੋਕਾਂ ਨੇ ਵਿਰੋਧ ਕੀਤਾ ਦਰਜ

Rajneet Kaur

ਚੀਨ ਦੇ ਮਿਸਾਇਲ ਅਭਿਆਸ ਤੋਂ ਅਮਰੀਕਾ ਔਖਾ, ਤਣਾਅ ਹੋਰ ਵਧਣ ਦੀ ਸੰਭਾਵਨਾ

Vivek Sharma

ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਬੈਂਸ ਦੇ ਜਾਣ ਤੋਂ ਬਾਅਦ , ਟਰੂਡੋ ਤੋਂ ਮੰਗਲਵਾਰ ਨੂੰ ਆਪਣੀ ਮੰਤਰੀ ਮੰਡਲ ਦੀ ਇਕ ਛੋਟੀ ਜਿਹੀ ਤਬਦੀਲੀ ਕੀਤੇ ਜਾਣ ਦੀ ਉਮੀਦ

Rajneet Kaur

Leave a Comment