channel punjabi
Canada International News North America

ਬੀ.ਸੀ. ਦੀ ਡਾਇਰੈਕਟਰ ਪੁਲਿਸ ਸਰਵਿਸਿਜ਼ ਅਤੇ ਸਹਾਇਕ ਡਿਪਟੀ ਮੰਤਰੀ ਬਰੈਂਡਾ ਬਟਰਵਰਥ-ਕਾਰ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

ਨੌਕਰੀ ਤੋਂ ਦੋ ਸਾਲ ਤੋਂ ਘੱਟ ਸਮੇਂ ਬਾਅਦ ਬੀ.ਸੀ. ਦੀ ਡਾਇਰੈਕਟਰ ਪੁਲਿਸ ਸਰਵਿਸਿਜ਼ ਅਤੇ ਸਹਾਇਕ ਡਿਪਟੀ ਮੰਤਰੀ ਬਰੈਂਡਾ ਬਟਰਵਰਥ-ਕਾਰ ਨੇ ਅਸਤੀਫਾ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਅਚਾਨਕ ਵਿਦਾਈ ਇੱਕ ਚਿੱਠੀ ਰਾਹੀਂ ਆਈ ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਤੀਤ ਕਰਨਾ ਚਾਹੁੰਦੀ ਹੈ ਅਤੇ ਉਸਦੇ ਜਾਣ ਦੇ ਨਿੱਜੀ ਕਾਰਨ ਹਨ। ਬਟਰਵਰਥ-ਕਾਰ ਨੂੰ ਮਾਰਚ, 2017 ਵਿੱਚ ਡਿਪਟੀ ਕਮਿਸ਼ਨਰ ਅਤੇ ਬੀ.ਸੀ. ਦੇ RCMP ਈ-ਡਿਵੀਜ਼ਨ ਦੀ ਕਮਾਂਡਰ ਨਿਯੁਕਤ ਕੀਤਾ ਗਿਆ ਸੀ।

ਜਨਤਕ ਸੁਰੱਖਿਆ ਮੰਤਰੀ ਅਤੇ ਸੋਲਿਸਿਟਰ ਜਨਰਲ ਮਾਈਕ ਫਰਨਵਰਥ ਨੇ ਆਪਣਾ ਬਿਆਨ ਜਾਰੀ ਕਰਕੇ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਉਸਦੀ ਚੰਗੀ ਇੱਛਾ ਦੀ ਕਾਮਨਾ ਕੀਤੀਹੈ । ਉਨ੍ਹਾਂ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਏਡੀਐਮ ਬਟਰਵਰਥ-ਕਾਰ ਸੂਬਾਈ ਸਰਕਾਰ ਨੂੰ ਛੱਡ ਰਹੇ ਹਨ ਅਤੇ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਨਿੱਜੀ ਮਾਮਲਿਆਂ ਅਤੇ ਪਰਿਵਾਰ ‘ਤੇ ਕੇਂਦ੍ਰਤ ਕਰਨ ਲਈ ਇਕ ਬਹੁਤ ਹੀ ਮੁਸ਼ਕਲ ਪਰ ਜ਼ਰੂਰੀ ਫੈਸਲਾ ਲੈਣਾ ਕਿੰਨ੍ਹਾਂ ਔਖਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਨ੍ਹਾਂ ਦੇ ਕੰਮ ‘ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ

Related News

ਰਾਸਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਵਧੀਆਂ ਟਰੰਪ ਦੀਆਂ ਮੁਸ਼ਕਲਾਂ, ਟੈਕਸ ਘੁਟਾਲਾ ਮਾਮਲੇ ‘ਚ ਜਾਂਚ ਹੋਈ ਸ਼ੁਰੂ

Vivek Sharma

ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਐਡਵਰਟਾਈਜਿ਼ੰਗ ਕੈਂਪੇਨ ਸ਼ੁਰੂ

Rajneet Kaur

ਖ਼ਬਰਦਾਰ ! ਬਿਨਾਂ ਮਾਸਕ ਪਹਿਣੇ ਬਾਹਰ ਨਿਕਲੇ ਤਾਂ 6000 ਡਾਲਰ ਤੱਕ ਦਾ ਭਰਨਾ ਪੈਣਾ ਜੁਰਮਾਨਾ

Vivek Sharma

Leave a Comment