channel punjabi
Canada International News North America

ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਤਹਿਤ ਹੁਣ ਤੱਕ 8.1 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ:ਸੋਨੀਆ ਸਿੱਧੂ

ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਤਹਿਤ ਹੁਣ ਤੱਕ 8.1 ਮਿਲੀਅਨ ਤੋਂ ਵੱਧ ਖੁਰਾਕਾਂ ਕੈਨੇਡੀਅਨਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ ਅਤੇ ਵੱਖੋ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ 10.5 ਮਿਲੀਅਨ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਦੀ ਟੀਕਾਕਰਨ ਮੁਹਿੰਮ ਤੇਜ਼ ਹੋ ਰਹੀ ਹੈ।

ਕੈਨੇਡਾ ਨੂੰ ਹੁਣ ਸੰਭਾਵਤ ਨਾਲੋਂ 22 ਮਿਲੀਅਨ ਤੋਂ ਵੱਧ ਟੀਕੇ ਮਿਲਣ ਦੀ ਤਿਆਰੀ ਹੈ, ਜਿੰਨ੍ਹਾਂ ‘ਚ ਫਾਈਜ਼ਰ, ਮੋਡਰਨਾ ਅਤੇ ਐਸਟਰਾਜ਼ੇਨੇਕਾ ਦੀਆਂ ਕੁੱਲ 44 ਮਿਲੀਅਨ ਖੁਰਾਕਾਂ ਜੂਨ ਦੇ ਅੰਤ ਤੱਕ ਕੈਨੇਡਾ ‘ਚ ਪਹੁੰਚ ਜਾਣਗੀਆਂ। ਉਹਨਾਂ ਨੇ ਕਿਹਾ ਕਿ ਹਾਲਾਂਕਿ ਮੁਫਤ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਖੁਰਾਕਾਂ ਕੈਨੇਡਾ ‘ਚ ਪਹੁੰਚ ਰਹੀਆਂ ਹਨ, ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਖਤਰਾ ਅਜੇ ਟਲਿਆ ਨਹੀਂ ਹੈ ਕਿਉਂਕਿ ਹੁਣ ਕੈਨੇਡਾ ਨੂੰ ਮਹਾਂਮਾਰੀ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਾਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ, ਸਾਰਿਆਂ ਨੂੰ ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।ਇਸਦਾ ਅਰਥ ਹੈ ਕਿ ਸਥਾਨਕ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਅਤੇ ਸੂਬਾਈ ਪਾਬੰਦੀਆਂ ਦਾ ਪਾਲਣ ਕਰਨਾ, ਅਤੇ ਕੋਵਿਡ ਅਲਰਟ ਐਪ ਦੀ ਵਰਤੋਂ ਜ਼ਰੂਰ ਕਰਨਾ। ਉਹਨਾਂ ਨੇ ਭਰੋਸਾ ਦਵਾਇਆ ਕਿ ਹਰ ਉਹ ਕੈਨੇਡੀਅਨ ਜੋ ਵੈਕਸੀਨ ਲਗਵਾਉਣਾ ਚਾਹੁੰਦਾ ਹੈ, ਉਸ ਤੱਕ ਸਤੰਬਰ ਤੱਕ ਕੋਵਿਡ-19 ਵੈਕਸੀਨ ਜ਼ਰੂਰ ਉਪਲਬਧ ਕਰਵਾਈ ਜਾਵੇਗੀ।

Related News

ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਉੱਤਰ-ਪੂਰਬ ਵਿਚ ਐਸਯੂਵੀ ਮਾਲਕਾਂ ਨੂੰ ਕਿਹਾ ਹੋ ਜਾਣ ਸਾਵਧਾਨ, Lexus RX350 ਅਤੇ ਟੋਯੋਟਾ ਹਾਈਲੈਂਡਰ ਕਾਰ ਚੋਰਾਂ ਦੇ ਹੋ ਸਕਦੇ ਹਨ ਪਸੰਦੀਦਾਂ ਬ੍ਰਾਂਡ

Rajneet Kaur

BIG BREAKING : BC ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDP ਸਭ ਤੋਂ ਅੱਗੇ

Vivek Sharma

ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ ਆਈ ਕਮੀ,ਪਾੜ੍ਹਿਆਂ ‘ਚੋਂ 47 ਫ਼ੀਸਦੀ ਭਾਰਤੀ ਤੇ ਚੀਨੀ

Vivek Sharma

Leave a Comment