channel punjabi
Canada International News North America

ਫਲੋਰਿਡਾ ‘ਚ ਸਥਿਤ ਸਯੁੰਕਤ ਰਾਜ ਦੀ ਇਕ ਵਿਸ਼ੇਸ਼ ਫੋਜ ਦੇ ਸਰਜੈਂਟ ਨੇ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਅਕਤੀ ਜ਼ਖਮੀ

ਰੌਕਫੌਰਡ ਪੁਲਿਸ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਜਾਨਲੇਵਾ ਹਮਲੇ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ 3 ਵਿਅਕਤੀ ਜ਼ਖਮੀ ਹੋਏ ਹਨ ਅਤੇ ਇਸਦੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਲੀਨੋਏ ਸੂਬੇ ਵਿਚ ਸ਼ਨੀਵਾਰ ਰਾਤ ਨੂੰ ਇਕ ਬਾਉਲਿੰਗ ਐਲੀ ਵਿਚ ਹੋਈ ਗੋਲੀਬਾਰੀ ਦੇ ਮਾਮਲੇ ‘ਚ ਦੋਸ਼ੀ ਇੱਕ ਗ੍ਰੀਨ ਬੈਰੇਟ ਜਵਾਨ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 37 ਸਾਲਾ ਡਿਊਕ ਵੈਬ ਨੂੰ ਸ਼ੱਕੀ ਤੌਰ ਤੇ ਫੜਿਆ ਗਿਆ ਹੈ।ਵੈਬ ਤੇ ਪਹਿਲਾਂ ਤੋਂ ਹੀ ਕਤਲ ਦੇ 3 ਚਾਰਜ ਲੱਗੇ ਹੋਏ ਹਨ।ਰਾਕਫੋਰਡ ਦੇ ਪੁਲਿਸ ਮੁਖੀ Dan O’Shea ਨੇ ਐਤਵਾਰ ਸਵੇਰੇ ਇੱਕ ਕਾਨਫਰੰਸ ਵਿੱਚ ਕਿਹਾ ਕਿ ਵੈਬ ਨੂੰ ਸਵੇਰੇ 7 ਵਜੇ ਦੇ ਕਰੀਬ ਗੋਲੀਬਾਰੀ ਤੋਂ ਤੁਰੰਤ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਮਰਨ ਵਾਲੇ ਤਿੰਨ ਵਿਅਕਤੀ 73, 65 ਅਤੇ 69 ਸਾਲ ਦੇ ਸਨ। ਪਰ ਉਨ੍ਹਾਂ ਦੇ ਨਾਮ ਅਜੇ ਜਾਰੀ ਨਹੀਂ ਕੀਤੇ।

ਇਸਦੇ ਇਲਾਵਾ, ਉਨ੍ਹਾਂ ਕਿਹਾ ਕਿ ਇੱਕ 14 ਸਾਲਾ ਲੜਕੇ ਦੇ ਚਿਹਰੇ ‘ਤੇ ਗੋਲੀ ਲੱਗੀ ਸੀ ਅਤੇ ਉਸ ਨੂੰ ਸਥਿਰ ਹਾਲਤ ਵਿੱਚ ਮੈਡਿਸਨ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਅਤੇ ਇੱਕ 16 ਸਾਲਾ ਲੜਕੀ, ਜਿਸ ਦੇ ਸ਼ੋਲਡਰ ਤੇ ਗੋਲੀ ਲੱਗੀ ਸੀ, ਦਾ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਇਕ 62 ਸਾਲਾ ਵਿਅਕਤੀ ਦੀ ਕਈ ਗੋਲੀਆਂ ਦੇ ਜ਼ਖਮਾਂ ਤੋਂ ਬਾਅਦ ਰਾਤੋ ਰਾਤ ਸਰਜਰੀ ਹੋਈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਯੁੰਕਤ ਰਾਜ ਦੀ ਸੈਨਾ ਨੇ ਕਿਹਾ ਕਿ ਵੈਬ ਇੱਕ ਵਿਸ਼ੇਸ਼ ਫੋਰਸਿਜ਼ ਸਹਾਇਕ ਕਾਰਜ ਅਤੇ ਖੁਫੀਆ ਸਾਰਜੈਂਟ ਹੈ ਜੋ 3ਵੀਂ ਬਟਾਲੀਅਨ, 7ਵੇਂ ਸਪੈਸ਼ਲ ਫੋਰਸਿਜ਼ ਗਰੁੱਪ (ਏਅਰਬਰਨ) , ਫਲੋਰਿਡਾ ਵਿੱਚ ਏਗਲਿਨ ਏਅਰ ਫੋਰਸ ਬੇਸ ਕੈਂਪ ਬੁੱਲ ਸਾਈਮਨਸ ਵਿੱਚ ਤਾਇਨਾਤ ਹੈ। ਉਹ ਸਾਲ 2008 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀ ‘ਤੇ ਗਿਆ ਸੀ।

O’Shea ਨੇ ਕਿਹਾ ਕਿ ਜਾਂਚਕਰਤਾ ਆਰਮੀ ਦੇ ਸੰਪਰਕ ਵਿੱਚ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਵੈਬ ਨੇ ਇਸ ਤਰ੍ਹਾਂ ਕਿਉਂ ਕੀਤਾ।

Related News

6 ਕਤਲਾਂ ਦਾ ਮਾਮਲਾ : ਮੁੱਖ ਦੋਸ਼ੀ ਜੈਮੀ ਬੇਕਨ ਦੀ ਕਿਸਮਤ ਦਾ ਫ਼ੈਸਲਾ ਵੀਰਵਾਰ ਨੂੰ

Vivek Sharma

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

Rajneet Kaur

Dr. Homer Tien, CEO ਅਤੇ ਓਰੇਂਜ ਏਅਰ ਐਂਬੂਲੈਂਸ ਦੇ ਪ੍ਰਧਾਨ, ਸੇਵਾਮੁਕਤ ਜਨਰਲ ਰਿਕ ਹਿੱਲੀਅਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਸੂਬੇ ਦੀ ਟੀਕਾ ਟਾਸਕ ਫੋਰਸ ਦੀ ਕਰਨਗੇ ਅਗਵਾਈ

Rajneet Kaur

Leave a Comment