Channel Punjabi
News

ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਦਾ ਇਲਜਾਮ

ਚੰਡੀਗੜ੍ਹ: ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਤੇ ਲੇਖਕ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ। ਬਰਾੜ ਤੇ ਆਪਣੇ ਗੀਤ ਵਿੱਚ ਹਿੰਸਾ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਉਨ੍ਹਾਂ ਇਹ ਗੀਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ।

ਪਟਿਆਲਾ ਪੁਲਿਸ ਨੇ ਸ਼੍ਰੀ ਬਰਾੜ ਤੇ ਹੋਰ ਸਹਾਇਕ ਕਲਾਕਾਰਾਂ ਖਿਲਾਫ ਆਈਪੀਸੀ ਦੀ ਧਾਰਾ 294 ਅਤੇ 504 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਬਾਰਬੀ ਮਾਨ ਦੇ ਗੀਤ ਵਿੱਚ ਫੀਚਰ ਹੋਏ ਸ਼੍ਰੀ ਬਰਾੜ ਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ। ਇਹ ਗੀਤ ਨਵੰਬਰ ਮਹੀਨੇ ਰਿਲੀਜ਼ ਹੋਇਆ ਸੀ।

ਸ਼ਿਕਾਇਤ ਮਗਰੋਂ ਗੀਤ ਦੀ ਗਾਇਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਇਸ ਗੀਤ ਦੇ ਹੋਰ ਕਲਾਕਾਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਸਿੰਗਰਾਂ ਖਿਲਾਫ ਐਕਸ਼ਨ ਲੈਂਦੀ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਕਾਰਵਾਈ ਸ਼ੁਰੂ ਹੋਈ ਸੀ। ਪਰ ਉਹ ਕਾਰਵਾਈ ਹਾਲੇ ਤੱਕ ਅੰਜਾਮ ਤੱਕ ਨਹੀਂ ਪਹੁੰਚ ਸਕੀ ।

ਦੱਸ ਦਈਏ ਕਿ ਇਸ ਸਮੇਂ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਨਾਲ ਜੁੜੇ ਤਮਾਮ ਕਲਾਕਾਰ ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਹੋਏ ਉੱਥੇ ਹਾਜ਼ਰੀ ਭਰ ਰਹੇ ਹਨ। ਸ੍ਰੀ ਬਰਾੜ ਵੀ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਹੈ।

Related News

ਕੈਨੇਡਾ ‘ਚ ਮੁੜ ਵਧੇ ਕੋਰੋਨਾ ਦੇ ਮਰੀਜ਼!

team punjabi

ਟੋਰਾਂਟੋ: 36 ਸਾਲ ਬਾਅਦ ਅਸਲ ਕਾਤਲ ਦੀ ਹੋਈ ਪਛਾਣ, ਪੁਲਿਸ ਪਹਿਲਾਂ ਕਿਸੇ ਹੋਰ ਵਿਅਕਤੀ ‘ਤੇ ਕਰਦੀ ਰਹੀ ਸ਼ੱਕ, ਮੁਆਫੀ ਮੰਗ ਦਿਤਾ ਮੁਆਵਜ਼ਾ

Rajneet Kaur

BIG NEWS : ਪਾਬੰਦੀਆਂ ਖ਼ਿਲਾਫ਼ ਓਂਟਾਰੀਓ ‘ਚ ਪ੍ਰਦਰਸ਼ਨ! ਹਾਲਾਤਾਂ ਵਿੱਚ ਕਿਵੇਂ ਹੋਵੇਗਾ ਸੁਧਾਰ ?

Vivek Sharma

Leave a Comment

[et_bloom_inline optin_id="optin_3"]