channel punjabi
Canada News North America

ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਐਮ.ਪੀ.ਪੀ.’ਤੇ ਲਿਆ ਵੱਡਾ ਐਕਸ਼ਨ, ਪਾਰਟੀ ਤੋਂ ਕੀਤਾ ਬਾਹਰ

ਟੋਰਾਂਟੋ : ਐਮ.ਪੀ.ਪੀ. ਰੋਮਨ ਬਾਬੇਰ ਨੂੰ ਓਂਟਾਰੀਓ ਵਿੱਚ ਤਾਲਾਬੰਦੀ ਦਾ ਵਿਰੋਧ ਕਰਨਾ ਮਹਿੰਗਾ ਪਿਆ । ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਯੌਰਕ ਸੈਂਟਰ ਦੇ ਆਪਣੇ ਐੱਮ.ਪੀ.ਪੀ. ਰੋਮਨ ਬਾਬੇਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ.ਸੀ.) ਕੌਕਸ ਵਿਚੋਂ ਬਾਹਰ ਕਰ ਦਿੱਤਾ ਹੈ। ਰੋਮਨ ਬਾਬੇਰ ਨੇ ਜਨਤਕ ਤੌਰ ‘ਤੇ ਇਕ ਖੁੱਲ੍ਹੀ ਚਿੱਠੀ ਲਿਖ ਕੇ ਕਈ ਸਵਾਲ ਖੜ੍ਹੇ ਕਰਦੇ ਹੋਏ ਸੂਬੇ ਦੀ ਤਾਲਾਬੰਦੀ (ਲਾਕਡਾਊਨ) ਅਤੇ ਕੋਵਿਡ-19 ਪਾਬੰਦੀਆਂ ਨੂੰ ਸਮਾਪਤ ਕਰਨ ਦੀ ਮੰਗ ਕੀਤੀ ਸੀ।

ਫੋਰਡ ਨੇ ਕਿਹਾ ਕਿ ਚਿੱਠੀ ਵਿਚ ਕੀਤੀਆਂ ਟਿੱਪਣੀਆਂ ਗੈਰ-ਜ਼ਿੰਮੇਵਾਰਾਨਾ ਹਨ। ਉਨ੍ਹਾਂ ਸਾਫ਼ ਕੀਤਾ ਕਿ ਬਾਬੇਰ ਨੂੰ ਪੀ.ਸੀ. ਮੈਂਬਰ ਵਜੋਂ ਮੁੜ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਪ੍ਰੀਮੀਅਰ ਨੇ ਕਿਹਾ, ‘ਗਲਤ ਜਾਣਕਾਰੀ ਫੈਲਾਅ ਕੇ ਉਹ ਇਸ ਮੁਸ਼ਕਲ ਸਮੇਂ ਸਾਡੇ ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਦੇ ਅਣਥੱਕ ਯਤਨਾਂ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਲੋਕਾਂ ਨੂੰ ਜੋਖਮ ਵਿਚ ਪਾ ਰਿਹਾ ਹੈ।’ ਫੋਰਡ ਨੇ ਕਿਹਾ ਕਿ ਮੈਂ ਜਨਤਾ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਓਂਟਾਰੀਓ ਦੀ ਕਿਸੇ ਵੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਹੀਂ ਪਾ ਸਕਦਾਂ। ਉਨ੍ਹਾਂ ਕਿਹਾ ਕਿ ਕੋਵਿਡ-19 ਖਿਲਾਫ਼ ਸਾਡੀ ਲੜਾਈ ਵਿਚ ਰਾਜਨੀਤਿਕ ਵਿਚਾਰਧਾਰਾ ਦੀ ਕੋਈ ਜਗ੍ਹਾ ਨਹੀਂ ਹੈ।

ਟਵਿੱਟਰ ‘ਤੇ ਪਾਈ ਚਿੱਠੀ ਵਿਚ ਐੱਮ.ਪੀ.ਪੀ. ਰੋਮਨ ਬਾਬੇਰ ਨੇ ਕਿਹਾ ਸੀ ਕਿ ‘ਕੋਵਿਡ ਦਾ ਡਰ ਅਤਿਕਥਨੀ ਹੈ, ਲਾਕਡਾਊਨ ਇਸ ਨਾਲੋਂ ਜ਼ਿਆਦਾ ਘਾਤਕ ਹੈ।’ ਉਨ੍ਹਾਂ ਲਿਖਿਆ ਕਿ ਵਾਇਰਸ ਇੰਨਾ ਘਾਤਕ ਨਹੀਂ ਹੈ ਜਿੰਨਾ ਪਹਿਲਾਂ ਸੋਚਿਆ ਗਿਆ ਸੀ ਅਤੇ ਦਾਅਵਾ ਕੀਤਾ ਕਿ ਓਂਟਾਰੀਓ ਹਸਪਤਾਲਾਂ ਵਿਚ ਸਮਰੱਥਾ ਮਹਾਮਾਰੀ ਤੋਂ ਵੀ ਪਹਿਲਾਂ ਨਾਲੋਂ ਬਿਹਤਰ ਹੈ। ਇਸ ਲਈ ਤਾਲਾਬੰਦੀ ਅਤੇ ਸਖ਼ਤੀ ਨੂੰ ਹਟਾਇਆ ਜਾਣਾ ਚਾਹੀਦਾ ਹੈ। ਫੋਰਡ ਨੇ ਇਸ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਜਿਹੇ ਗ਼ੈਰ-ਜ਼ਿੰਮੇਵਾਰ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related News

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਚੀਨ ‘ਚ ਨਜ਼ਰਬੰਦ ਕੈਨੇਡੀਅਨ ਨਾਗਰਿਕ ਦੇ ਮੁਕੱਦਮੇ ਦੀ ਸੁਣਵਾਈ ਹੋਈ ਪੂਰੀ, ਕੈਨੇਡੀਅਨ ਅਧਿਕਾਰੀਆਂ ਨੂੰ ਨਹੀਂ ਹੋਣ ਦਿੱਤਾ ਗਿਆ ਸ਼ਾਮਲ

Vivek Sharma

ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜੌਨਸਨ ਦੀ ਚਿਤਾਵਨੀ: ਇੱਕ ਚੁਣੋ ਸਖ਼ਤੀ ਜਾਂ ਲਾਕਡਾਊਨ!

Vivek Sharma

Leave a Comment