channel punjabi
Canada International News North America

ਪੁੱਤ ਦੀ ਕਬਰ ‘ਤੇ ਕੇਕ ਲੈ ਕੇ ਪਹੁੰਚੀ ਮਾਂ, ਇਨਸਾਫ ਦੀ ਲਾਈ ਗੁਹਾਰ

ਮਾਂ ਨੂੰ ਹੀ ਪਤਾ ਹੁੰਦਾ ਆਪਣੇ ਜਵਾਨ ਪੁੱਤ ਦੀ ਮੌਤ ਦਾ ਦੁਖ। ਟੋਰਾਂਟੋ ‘ਚ ਰਹਿੰਦੀ ਪੰਜਾਬਣ ਬਾਰਬਰਾ ਗਿੱਲ ਆਪਣੇ ਕਤਲ ਹੋਏੇ ਜਵਾਨ ਪੁੱਤ ਦੇ ਜਨਮਦਿਨ ਵਾਲੇ ਦਿਨ ਉਸਦੀ ਕਬਰ ‘ਤੇ ਕੇਕ ਲੈਕੇ ਪਹੁੰਚੀ। ਡਾਇਲਨ ਗਿੱਲ ਦਾ ਇਹ ਚੌਥਾ ਜਨਮਦਿਨ ਸੀ। 23 ਜਨਵਰੀ 2017 ਨੂੰ ਡਾਇਲਨ ਗਿੱਲ ਦਾ ਕੱਤਲ ਕਰ ਦਿਤਾ ਗਿਆ ਸੀ। ਆਈਲਿੰਗਟਨ ਐਵੇਨਿਊ ਨੇੜੇ ਪਾਰਕਿੰਗ ‘ਚ ਇਕ ਕਾਰ ‘ਚ ਡਾਇਲਨ ਦੇ ਸਿਰ ‘ਚ ਗੋਲੀ ਮਾਰ ਦਿਤੀ ਸੀ । ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਬਚਾਇਆ ਨਹੀਂ ਜਾ ਸਕਿਆ। ਬਾਰਬਰਾ ਗਿੱਲ ਨੇ ਦਸਿਆ ਉਸਦਾ ਪੁੱਤ ਹੁਣ 28 ਸਾਲ ਦਾ ਹੋ ਜਾਣਾ ਸੀ। ਮੈਂ ਹਰ ਵੇਲੇ ਆਪਣੇ ਪੁੱਤ ਬਾਰੇ ਸੋਚਦੀ ਰਹਿੰਦੀ ਹਾਂ।

ਗਿੱਲ ਕੋਲ ਅਜੇ ਵੀ ਟੈਕਸਟ ਸੁਨੇਹੇ ਹਨ ਜੋ ਉਸਨੇ ਸਵੇਰੇ ਆਪਣੇ ਬੇਟੇ ਨੂੰ ਭੇਜੇ ਸਨ ਇਹ ਜਾਣਦੇ ਹੋਏ ਕਿ ਉਸਦਾ ਪੁੱਤ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਬਾਰਬਰਾ ਨੇ ਕਿਹਾ ਕਿ ਉਸਦਾ ਇਹ ਇਕਲੌਤਾ ਪੁਤਰ ਸੀ। ਜਿਸਦੀ ਉਹ ਜਾਣ ਨਾ ਬਚਾ ਸਕੀ। ਜਿਸ ਲਈ ਉਹ ਹੁਣ ਤੱਕ ਆਪਣੇ ਆਪ ਨੂੰ ਕੌਸਦੀ ਹੈ। ਉਨ੍ਹਾਂ ਕਿਹਾ ਕਿ ਉਸਦੇ ਪੁੱਤ ਦੇ ਕਾਤਲਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ।

ਬਾਰਬਰਾ ਗਿੱਲ ਨੇ ਆਪਣੇ ਪੁੱਤ ਦੇ ਕਤਲ ਕੇਸ ਨੂੰ ਸੁਲਝਾਉਣ ਲਈ ਪੁਲਿਸ ਪ੍ਰਸ਼ਾਸਨ ਅਤੇ ਕੈਨੇਡਾ ਸਰਕਾਰ ਨੂੰ ਗੁਹਾਰ ਲਾਈ ਹੈ। ਉਸਨੇ ਕਿਹਾ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਟਿੱਕ ਕੇ ਨਹੀਂ ਬੈਠੇਗੀ। ਉਸਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉੁਸ ਨਾਲ ਜਾਂ ਪੁਲਿਸ ਨਾਲ ਜ਼ਰੂਰ ਸਾਂਝੀ ਕਰਨ।

Related News

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

Vivek Sharma

CORONA VACCINE ਦੀ ਸਪਲਾਈ ਨੂੰ ਲੈ ਕੇ ਫੈਡਰਲ ਅਤੇ ਸੂਬਾ ਸਰਕਾਰਾਂ ਦਰਮਿਆਨ ਖੜਕੀ,MANITOBA ਦੇ ਪ੍ਰੀਮੀਅਰ ਨੇ ਸਮਝੌਤਿਆਂ ‘ਤੇ ਚੁੱਕੇ ਸਵਾਲ

Vivek Sharma

BIG BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ 30 ਦਿਨਾਂ ਲਈ ਲਗਾਈ ਪਾਬੰਦੀ

Vivek Sharma

Leave a Comment