channel punjabi
Canada International News North America

ਨਿਊ ਬਰਨਜ਼ਵਿਕ ਨੇ ਕੋਵਿਡ 19 ਦੇ 7 ਨਵੇਂ ਮਾਮਲਿਆ ਦੀ ਕੀਤੀ ਰਿਪੋਰਟ, ਨਵੇਂ ਮਾਮਲੇ ‘ਸੁਪਰਸਪਰੈਡਰ’ ਨਾਲ ਜੁੜੇ

ਨਿਊ ਬਰਨਜ਼ਵਿਕ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਸੱਤ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ। ਹੁਣ ਸੂਬੇ ਵਿਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 116 ਹੋ ਗਈ ਹੈ। ਚਾਰ ਨਵੇਂ ਕੇਸ ਸੇਂਟ ਜੌਨ ਖੇਤਰ ਵਿੱਚ ਅਤੇ ਤਿੰਨ ਫਰੈਡਰਿਕਟਨ ਖੇਤਰ ‘ਚੋਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਨਵੇਂ ਮਾਮਲੇ ‘ਸੁਪਰਸਪਰੈਡਰ’ ਨਾਲ ਜੁੜੇ ਹਨ ਭਾਵ ਇਹ ਲੋਕ ਇਕੱਠੇ ਇਕੋ ਥਾਂ ਤੋਂ ਕੋਰੋਨਾ ਦੇ ਸ਼ਿਕਾਰ ਹੋਏ ਹਨ।

ਸੂਬੇ ਵਿਚ ਹੁਣ ਤੱਕ 508 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 385 ਲੋਕ ਸਿਹਤਯਾਬ ਹੋਏ ਹਨ। ਸੂਬੇ ਵਿਚ ਕੋਰੋਨਾ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 1,26,678 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ।

ਸਿਹਤ ਦੀ ਮੁਖੀ ਡਾ. ਜੈਨੀਫਰ ਰਸਲ ਨੇ ਮੰਗਲਵਾਰ ਦੇ ਇੱਕ ਸੂਬਾਈ ਅਪਡੇਟ ਵਿੱਚ ਕਿਹਾ ਕਿ ਜ਼ੋਨ ਯੈਲੋ ਫੇਸ ‘ਚ ਵਾਪਸ ਜਾਣ ਲਈ ਤਿਆਰ ਨਹੀਂ ਹੈ। ਜੈਨੀਫਰ ਨੇ ਇਸ ਬ੍ਰੀਫਿੰਗ ਵਿਚ ਕਿਹਾ ਕਿ ਪਬਲਿਕ ਹੈਲਥ ਨੇ ਦੋ “’ਸੁਪਰਸਪਰੈਡਰ’” ਘਟਨਾਵਾਂ ਦੀ ਪਛਾਣ ਕੀਤੀ ਜੋ ਉਸੇ ਰਾਤ ਸੇਂਟ ਜੌਨ ਵਿਚ ਵਾਪਰੀਆਂ ਸਨ। ਜੈਨੀਫਰ ਨੇ ਦੱਸਿਆ ਕਿ ਸੈਂਟ ਜੋਨ ਖੇਤਰ ਕੋਰੋਨਾ ਦੇ 60 ਮਾਮਲਿਆਂ ਲਈ ਜ਼ਿੰਮੇਵਾਰ ਸੀ । ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਸਮਾਗਮ ਵਿਚ 34 ਲੋਕਾਂ ਨੇ ਹਿੱਸਾ ਲਿਆ ਸੀ ਤੇ ਇਹ ਲੋਕ ਹੋਰ 26 ਲੋਕਾਂ ਨੂੰ ਮਿਲੇ ਸਨ। ਇਸ ਜ਼ੋਨ ਵਿਚ 80 ਪ੍ਰਤੀਸ਼ਤ ਸਰਗਰਮ ਮਾਮਲਿਆਂ ਲਈ ਇਹ ਘਟਨਾ ਜ਼ਿੰਮੇਵਾਰ ਹੈ। ਇਸ ਲਈ ਇਨ੍ਹਾਂ ਸਭ ਨੂੰ ਆਪਣੇ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।

ਸਿੱਖਿਆ ਮੰਤਰੀ ਡੋਮਿਨਿਕ ਕਾਰਡੀ ਨੇ ਮੰਗਲਵਾਰ ਦੀ ਬ੍ਰੀਫਿੰਗ ਦੌਰਾਨ ਕਿਹਾ ਕਿ ਸੂਬੇ ਦੇ 8 ਸਕੂਲੀ ਬੱਚਿਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਈ ਹੈ।

Related News

ਹੁਣ ਅਮਰੀਕਾ ਵੀ ਟਿੱਕ-ਟਾਕ ‘ਤੇ ਲਗਾਵੇਗਾ ਪ੍ਰਤਿਬੰਧ ! Tik-Tok ਨੂੰ ਬੰਦ ਕਰਵਾਉਣ ਲਈ ਕਈਂ MP ਹੋਏ ਇੱਕਜੁੱਟ

Vivek Sharma

RCMP ਨੇ ਐਨ.ਐੱਸ. ਦੇ ਇੱਕ ਵਿਅਕਤੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

Rajneet Kaur

ਓਂਟਾਰੀਓ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ

Rajneet Kaur

Leave a Comment