channel punjabi
Canada News North America

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫਤਾਰ

ਕੈਨੇਡਾ ਵਿੱਚ ਵੀ ਪੰਜਾਬੀਆਂ ‘ਤੇ ਲੱਗਾ ਨਸ਼ਿਆਂ ਦਾ ਦਾਗ

ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਪੰਜਾਬੀ ਨੌਜਵਾਨ ਕੀਤੇ ਗ੍ਰਿਫਤਾਰ

ਪੁਲੀਸ ਨੇ ਇਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਅਤੇ ਨਕਦੀ ਵੀ ਕੀਤੀ ਬਰਾਮਦ

ਦੋਹਾਂ ਨੂੰ 24 ਸਤੰਬਰ ਤੱਕ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਕੈਲਗਰੀ : ਕੈਨੇਡਾ ਵਿੱਚ ਦੋ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਐਡਮਿੰਟਨ ਅਤੇ ਦੂਜਾ ਲੇਡੁਕ ਦਾ ਰਹਿਣ ਵਾਲਾ ਹੈ। ਦੱਖਣੀ ਅਲਬਰਟਾ ਦੇ ਸ਼ਹਿਰ ਲੈਥਬ੍ਰਿਜ ਤੋਂ ਇਨ੍ਹਾਂ ਦੋਹਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਹਿਰਾਸਤ ਵਿਚ ਲਿਆ ਗਿਆ ਹੈ।

ਐਡਮਿੰਟਨ ਨਿਵਾਸੀ 24 ਸਾਲਾ ਅਜੀਤ ਸਿੰਘ ਕਾਹਲੋਂ ਅਤੇ ਲੇਡੁਕ ਨਿਵਾਸੀ 18 ਸਾਲਾ ਸੁਮਰਥ ਸਿੰਘ ਬਿੰਦਰਾ ‘ਤੇ ਦੋ-ਦੋ ਦੋਸ਼ ਲੱਗੇ ਹਨ। ਪੁਲਸ ਵਲੋਂ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਸੀ ਤੇ ਮੰਗਲਵਾਰ ਨੂੰ ਪੁਲਸ ਨੇ ਇਨ੍ਹਾਂ ਨੂੰ ਟਰੈਫਿਕ ਸਟਾਪ ਤੋਂ ਹਿਰਾਸਤ ਵਿਚ ਲਿਆ।

ਪੁਲਿਸ ਨੇ ਇਨ੍ਹਾਂ ਦੇ ਵਾਹਨ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿਚ ਮੀਥੇਮਫੇਟਾਮਾਈਨ ਅਤੇ ਕੋਕੀਨ ਫੜੀ ਹੈ, ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਲਗਭਗ 5,100 ਡਾਲਰ ਹੈ। ਇਸ ਦੇ ਨਾਲ ਹੀ ਦੋਹਾਂ ਕੋਲੋਂ 7600 ਡਾਲਰ ਦੀ ਨਕਦੀ ਵੀ ਫੜੀ ਗਈ ਹੈ। ਪੁਲਿਸ ਵਲੋਂ ਉਨ੍ਹਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਇਕ ਹੋਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੂੰ 24 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਣਾ ਹੈ। ਇਹ ਖਬਰ ਅਜਿਹੇ ਸਮੇਂ ਆਈ ਹੈ ਜਦ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸਾਲ 2020 ਦੇ ਪਹਿਲੇ 7 ਮਹੀਨਿਆਂ ਦੌਰਾਨ ਇੱਥੇ ਨਸ਼ਿਆਂ ਦੀ ਓਵਰਡੋਜ਼ ਕਾਰਨ 900 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।

Related News

ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਨੂੰ ਕੀਤਾ ਬਰਖ਼ਾਸਤ

Vivek Sharma

ਐਵੈਨਸਬਰਗ, ਅਲਬਰਟਾ ਵਿੱਚ ਮੰਗਲਵਾਰ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਮਾਂ ਅਤੇ ਪੁੱਤਰ ਦੀ ਮੌਤ

Rajneet Kaur

ਟੋਰਾਂਟੋ ਦੇ ਇੱਕ ਘਰ ‘ਚ ਹੋਏ ਧਮਾਕੇ ਦੌਰਾਨ ਘੱਟੋ-ਘੱਟ 8 ਲੋਕ ਜ਼ਖਮੀ

Rajneet Kaur

Leave a Comment