channel punjabi
Canada International News North America

ਡੌਨ ਵੈਲੀ ਪਾਰਕਵੇਅ ਤੇ ਡੌਨ ਮਿੱਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ ਦੋ ਵਿਅਕਤੀ ਜ਼ਖ਼ਮੀ

ਡੌਨ ਵੈਲੀ ਪਾਰਕਵੇਅ ਤੇ ਡੌਨ ਮਿੱਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਦੁਪਹਿਰੇ 1:00 ਵਜੇ ਬੇਅਵਿਊ ਦੇ ਉੱਤਰ ਤੇ ਬਲੂਅਰ ਸਟਰੀਟ ਦੇ ਐਗਜ਼ਿਟ ਉੱਤੇ ਵਾਪਰਿਆ। ਪੁਲਿਸ ਅਨੁਸਾਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਨਾਲ ਬੈਠੀ ਸਵਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਅਮਲੇ ਵੱਲੋਂ ਗਾਰਡਰੇਲ ਦੀ ਮੁਰੰਮਤ ਕੀਤੇ ਜਾਣ ਕਾਰਨ ਇਸ ਇਲਾਕੇ ਵਿੱਚ ਥੋੜ੍ਹੀ ਦੇਰ ਲਈ ਆਵਾਜਾਈ ਬੰਦ ਰਹੇਗੀ।

Related News

ਕੋਵਿਡ-19 ਵਾਇਰਸ ਦੇ ਵਧੇਰੇ ਸੰਚਾਰਿਤ ਰੂਪਾਂ ਵਿੱਚ ਵਾਧੇ ਨਾਲ ਦੇਸ਼ ਦੀ ਤਰੱਕੀ ਨੂੰ ਖ਼ਤਰਾ : ਡਾ. ਥੈਰੇਸਾ ਟਾਮ

Vivek Sharma

ਸਕਾਰਬਰੋ ਜੰਕਸ਼ਨ ਏਰੀਆ ਦੀ ਇਮਾਰਤ ਵਿਚ ਜ਼ਹਿਰੀਲਾ ਪਦਾਰਥ ਸਪਰੇਅ ਕਰਨ ਤੋਂ ਬਾਅਦ 1 ਵਿਅਕਤੀ ਗ੍ਰਿਫਤਾਰ

Rajneet Kaur

ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਐਮ.ਪੀ.ਪੀ.’ਤੇ ਲਿਆ ਵੱਡਾ ਐਕਸ਼ਨ, ਪਾਰਟੀ ਤੋਂ ਕੀਤਾ ਬਾਹਰ

Vivek Sharma

Leave a Comment