channel punjabi
International News North America

ਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ,ਪਹਿਲੀ ਰੈਲੀ ‘ਚ ਕਿਹਾ ‘ਮੈਂ ਹੁਣ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ’

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੀ ਚੋਣ ਮੁਹਿੰਮ ਵਲ ਵਾਪਿਸ ਆਏ ਹਨ। ਵਾਈਟ ਹਾਊਸ ਡਾਕਟਰਾਂ ਮੁਤਾਬਕ ਟਰੰਪ ਸਿਹਤਮੰਦ ਹਨ ਤੇ ਉਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਫਲੋਰਿਡਾ ਦੇ ਸੈਨਫੋਰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਖੁਦ ਨੂੰ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਕਿ ਉਹ ਦਰਸ਼ਕਾਂ ‘ਚ ਮੌਜੂਦ ਹਰ ਕਿਸੇ ਨੂੰ ਚੁੰਮਣਾ ਚਾਹੁੰਦੇ ਹਨ।

ਰੈਲੀ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਟਰੰਪ ਨੇ ਆਪਣਾ ਮਾਸਕ ਉਤਾਰ ਕੇ ਹਵਾ ‘ਚ ਉਛਾਲ ਦਿਤਾ। ਟਰੰਪ ਨੇ ਕੋਰੋਨਾ ਵਾਇਰਸ ਦੀ ਚਰਚਾ ਕਰਦੇ ਹੋਏ ਕਿਹਾ ਹੁਣ ਤੋਂ 22 ਦਿਨਾਂ ਬਾਅਦ ਅਸੀਂ ਇਸ ਰਾਜ ਨੂੰ ਜਿੱਤਣ ਜਾ ਰਹੇ ਹਾਂ ਅਸੀਂ ਵ੍ਹਾਈਟ ਹਾਊਸ ਲਈ ਚਾਰ ਹੋਰ ਸਾਲ ਜਿੱਤਣ ਜਾ ਰਹੇ ਹਾਂ। ਟਰੰਪ ਨੇ ਕਿਹਾ ਮੈਂ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ ਕਿ, ਮੈਂ ਦਰਸ਼ਕਾਂ ਵਿੱਚ ਜਾਵਾਂਗਾ ਤੇ ਮੈਂ ਹਰ ਕਿਸੇ ਨੂੰ ਕਿੱਸ ਕਰਾਂਗਾ। ਮੈਂ ਉੱਥੇ ਮੌਜੂਦ ਹਰ ਮਰਦ ਤੇ ਸੁੰਦਰ ਔਰਤਾਂ ਨੂੰ ਕਿੱਸ ਕਰਾਂਗਾ। ਟਰੰਪ ਨੇ ਭਾਸ਼ਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਭੀੜ ਵੱਲ ਆਪਣਾ ਮਾਸਕ ਉਛਾਲ ਦਿੱਤਾ।

ਰੈਲੀ ‘ਚ ਟਰੰਪ ਨੇ ਕਿਹਾ ਕਿ ਉਹ ਇਕ ਵਾਰ ਫਿਰ ਚੋਣਾਂ ‘ਚ ਜਿੱਤ ਹਾਸਲ ਕਰਨਗੇ ਅਤੇ ਆਪਣੀ ‘ਮੇਕ ਅਮਰੀਕਾ ਗ੍ਰੇਟ ਅਗੇਨ’ ਮੁਹਿੰਮ ਨੂੰ ਅੱਗੇ ਲੈ ਕੇ ਜਾਣਗੇ। ਦਸ ਦਈਏ ਅਮਰੀਕਾ ‘ਚ 3 ਨਵੰਬਰ ਨੂੰ ਵੋਟਾਂ ਹੋਣਗੀਆਂ।

ਓਧਰ ਚੋਣ ਰੈਲੀਆਂ ਨੂੰ ਲੈਕੇ ਅਮਰੀਕਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਰੈਲੀਆਂ ਲਈ ਇਹ ਸਭ ਤੋਂ ਖਰਾਬ ਸਮਾਂ ਹੈ। ਡੌਨਾਲਡ ਟਰੰਪ ਵੀ ਮਾਸਕ ਬਹੁਤ ਘੱਟ ਪਹਿਨੇ ਨਜ਼ਰ ਆਉਂਦੇ ਹਨ। ਇਸ ਨੂੰ ਲੈਕੇ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਨ। ਉਨ੍ਹਾਂ ਨੇ ਆਪਣੇ ਇਸ ਬਿਆਨ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਬੀਮਾਰ ਵਿਅਕਤੀ ਕਰਾਰ ਦਿੱਤਾ।

Related News

ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਸਸਕੈਚਵਾਨ ਹੈਲਥ ਅਥਾਰਟੀ (SHA) ਮੂਸ ਜੌ (Moose Jaw) ਵਿਚ ਮੋਬਾਈਲ ਟੈਸਟਿੰਗ ਦਾ ਕਰ ਰਹੀ ਹੈ ਵਿਸਥਾਰ

Rajneet Kaur

ਹੈਕਰਾਂ ਨੇ ਰੋਇਲ ਮਿਲਟਰੀ ਕਾਲਜ (RMC) ਦਾ ਡਾਟਾ ਮੋਟੀ ਰਕਮ ਵਸੂਲਣ ਲਈ ਕੀਤਾ ਹੈਕ !

Vivek Sharma

Leave a Comment