channel punjabi
Canada News North America

ਟੋਰਾਂਟੋ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਉੱਤੇ ਚਲਾਈ ਗੋਲੀ ਦੇ ਮਾਮਲੇ ਦੀ ਜਾਂਚ ਐਸ.ਆਈ.ਯੂ. ਹਵਾਲੇ

ਟੋਰਾਂਟੋ : ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ‘ਤੇ ਚਲਾਈ ਗਈ ਗੋਲੀ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ । ਟੋਰਾਂਟੋ ਦੇ ਮੌਸ ਪਾਰਕ (MOSS PARK) ਇਲਾਕੇ ਵਿੱਚ ਮੰਗਲਵਾਰ ਸਵੇਰੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੇ ਮਾਮਲੇ ਵਿੱਚ ਪ੍ਰੋਵਿੰਸ ਦੇ ਪੁਲਿਸ ਵਾਚਡੌਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸ਼ੇਰਬੌਰਨ ਸਟਰੀਟ ਨੇੜੇ 275 ਸਟਰ ਸਟਰੀਟ ਵਿਖੇ ਰਿਹਾਇਸ਼ੀ ਬਿਲਡਿੰਗ ਵਿੱਚ ਇੱਕ ਵਿਅਕਤੀ ਕੋਲ ਚਾਕੂ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਟੋਰਾਂਟੋ ਦੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਸਨ । ਪੁਲਿਸ ਨੇ ਦੱਸਿਆ ਕਿ ਹਾਲਾਤ ਨੂੰ ਕਾਬੂ ਵਿੱਚ ਕਰਨ ਲਈ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਤੇ ਉਹ ਗੋਲੀ ਉਸ ਵਿਅਕਤੀ ਨੂੰ ਜਾ ਲੱਗੀ।

ਡਿਪਟੀ ਚੀਫ ਪੀਟਰ ਯੁਏਨ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਯੂ. (Special Investigation Unit) ਨੂੰ ਸੱਦਿਆ ਗਿਆ। ਟੋਰਾਂਟੋ ਪੈਰਾਮੈਡਿਕਸ ਅਨੁਸਾਰ ਫੱਟੜ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਛੱਡਿਆ ਗਿਆ। ਪੁਲਿਸ ਨੇ ਆਖਿਆ ਕਿ ਪ੍ਰੋਟੋਕਾਲ ਮੁਤਾਬਕ ਦੋ ਹੋਰ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ Special Investigation Unit (SIU) ਮਾਮਲੇ ਦੀ ਜਾਂਚ ਕਰ ਰਹੀ ਹੈ।

Related News

ਵੈਨਕੁਵਰ ‘ਚ ਲਗਭਗ 20 ਲੋਕਾਂ ਨੇ ਬ੍ਰੇਓਨਾ ਟੇਲਰ ਦੇ ਇਨਸਾਫ ਦੀ ਮੰਗ ਲਈ ਕੱਢਿਆ ਮਾਰਚ

Rajneet Kaur

ਟਰੰਪ ਨੇ ਚੋਣ ਪ੍ਰਚਾਰ ਮੁਹਿੰਮ ‘ਚ ਲਿਆਂਦੀ ਤੇਜ਼ੀ, ਆਪਣੇ ਕੈਂਪੇਨ ਮੈਨੇਜਰ ਨੂੰ ਬਦਲਿਆ

Vivek Sharma

ਓਨਟਾਰੀਓ ਵਿੱਚ ਕੋਵਿਡ-19 ਦੀ ਤੀਜੀ ਲਹਿਰ ਸ਼ੁਰੂ: ਓਨਟਾਰੀਓ ਹੌਸਪਿਟਲ ਐਸੋਸਿਏਸ਼ਨ

Rajneet Kaur

Leave a Comment