channel punjabi
International News USA

ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟਿਆ, ਹਾਊਸ ਆਫ਼ ਰਿਪ੍ਰੇਜ਼ੇਟੇਟਿਵ ‘ਚ NO BAN ਬਿੱਲ ਹੋਇਆ ਪਾਸ, ਕੋਈ ਵੀ ਰਾਸ਼ਟਰਪੀ ਹੁਣ ਨਹੀਂ ਲਾ ਸਕੇਗਾ ‘ਟ੍ਰੈਵਲ ਬੈਨ’

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ Joe Biden ਨੇ ਸਾਬਕਾ ਰਾਸ਼ਟਰਪਤੀ Donald Trump ਵਲੋਂ ਲਏ ਗਏ ਇੱਕ ਹੋਰ ਫੈਸਲੇ ਨੂੰ ਪੱਕੇ ਤੌਰ’ਤੇ ਪਲਟ ਦਿੱਤਾ ਹੈ। Biden ਸਰਕਾਰ ਨੇ ਧਰਮ ਦੇ ਆਧਾਰ ‘ਤੇ ਯਾਤਰਾ ਸਬੰਧੀ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ। ਅਮਰੀਕੀ ਹਾਊਸ ਆਫ ਰਿਪ੍ਰੇਜ਼ੇਂਟੇਟਿਵਸ ਨੇ ਇਕ ਬਿੱਲ ਪਾਸ ਕੀਤਾ ਹੈ, ਇਸ ਵਿਚ ਪ੍ਰਬੰਧ ਹੈ ਕਿ ਕੋਈ ਵੀ ਅਮਰੀਕੀ ਰਾਸ਼ਟਰਪਤੀ ਧਰਮ ਦੇ ਆਧਾਰ ‘ਤੇ ਟ੍ਰੈਵਲ ਬੈਨ (ਯਾਤਰਾ ਸਬੰਧ ਪਾਬੰਦੀ) ਨਹੀਂ ਲਾ ਸਕੇਗਾ। ਨਾਗਰਿਕ ਅਧਿਕਾਰ ਕਾਰਕੁੰਨਾਂ ਨੇ ਇਸ ਨੂੰ ਅੱਗੇ ਵੱਲ ਵੱਧਦਾ ਅਹਿਮ ਕਦਮ ਦੱਸਦੇ ਹੋਏ ਇਸਦਾ ਸੁਆਗਤ ਕੀਤਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਲਈ ਹੁਣ ਅਮਰੀਕੀ ਸੈਨੇਟ ਵਿਚ ਇਸ ਦਾ ਪਾਸ ਹੋਣਾ ਜ਼ਰੂਰੀ ਹੈ।

ਇਸ ਬਿੱਲ ਲਈ ਬਕਾਇਦਾ ਵੋਟਿੰਗ ਕਰਵਾਈ ਗਈ। ਹਾਊਸ ਆਫ ਰਿਪ੍ਰੇਜ਼ੇਟੇਟਿਵਸ ਵਿਚ ਬੁੱਧਵਾਰ ਬਿੱਲ ਦੇ ਸਮਰਥਨ ਵਿਚ 218 ਅਤੇ ਵਿਰੋਧ ਵਿਚ 208 ਵੋਟ ਪਏ। ਬਿੱਲ ਨੂੰ ਰਸਮੀ ਤੌਰ ‘ਤੇ ‘ਨੋ-ਬੈਨ ਐਕਟ’ ਨਾਂ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੁਸਲਿਮ ਬਹੁਲ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਦੀ ਯਾਤਰਾ ਕਰਨ ‘ਤੇ ਰੋਕ ਲਾਉਣ ਦਾ ਵਿਵਾਦਤ ਕਦਮ ਚੁੱਕਿਆ ਸੀ।

ਅਮਰੀਕੀ ਰਿਪ੍ਰੇਜੈਂਟਟਿਵ ਇਲਹਾਨ ਉਮਰ ਨੇ ਟਵੀਟ ਕਰਦੇ ਹੋਏ ਹਾਊਸ ਵਿਚ ਬਿੱਲ ਪਾਸ ਹੋਣ ਦੀ ਜਾਣਕਾਰੀ ਦਿੱਤੀ।
ਉਹਨਾਂ ਆਸ ਪ੍ਰਗਟਾਈ ਕਿ ਕੋਈ ਵੀ ਰਾਸ਼ਟਰਪਤੀ ਅੱਗੇ ਤੋਂ ਇਸ ਤਰ੍ਹਾਂ ਦਾ ਭੇਦਭਾਵ ਵਾਲਾ ਬੈਨ ਲਾਗੂ ਨਹੀਂ ਕਰ ਸਕੇਗਾ, ਜਿਹੜਾ ਕਿ ਡਰ ‘ਤੇ ਆਧਾਰਿਤ ਹੋਵੇ। ਮੈਂ ਹੁਣ ਇਸ ਬਿੱਲ ਦੇ ਸੈਨੇਟ ਤੋਂ ਅੱਗੇ ਵਧਣ ਵੱਲ ਦੇਖ ਰਹੀ ਹਾਂ।

ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਬੈਨ (2017) ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਕੁਝ ਦੇਰ ਬਾਅਦ ਹੀ ਲਾਗੂ ਕਰ ਦਿੱਤਾ ਸੀ। ਉਸ ਸਮੇਂ ਇਸ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਅਮਰੀਕੀ ਅਦਾਲਤਾਂ ਵਿਚ ਬੈਨ ਨੂੰ 2 ਵਾਰ ਖਾਰਿਜ਼ ਕੀਤਾ ਗਿਆ ਪਰ ਇਸ ਨੂੰ ਫਿਰ ਰਾਸ਼ਟਰੀ ਸੁਰੱਖਿਆ ਲਈ ਚੁੱਕੇ ਕਦਮ ਵਜੋਂ ਪੇਸ਼ ਕੀਤਾ ਗਿਆ। ਆਖਿਰਕਾਰ ਅਮਰੀਕੀ ਸੁਪਰੀਮ ਕੋਰਟ ਨੇ 2018 ਵਿਚ ਇਸ ਨੂੰ ਕਾਨੂੰਨੀ ਦੱਸਿਆ। ਇਸ ਪਾਬੰਦੀ ਨੂੰ ਸ਼ੁਰੂ ਵਿਚ ਲੀਬੀਆ, ਵੈਨੇਜ਼ੁਏਲਾ, ਨਾਰਥ ਕੋਰੀਆ, ਸੋਮਾਲੀਆ, ਯਮਨ, ਈਰਾਨ, ਸੀਰੀਆ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਲਾਗੂ ਕੀਤਾ ਗਿਆ। 2020 ਵਿਚ ਟਰੰਪ ਨੇ ਇਸ ਬੈਨ ਦੇ ਦਾਇਰੇ ਵਿਚ ਮਿਆਂਮਾਰ, ਇਰੀਟ੍ਰੀਆ, ਕਿਰਗੀਸਤਾਨ, ਨਾਇਜ਼ੀਰੀਆ, ਸੂਡਾਨ ਅਤੇ ਤੰਜਾਨੀਆ ਨੂੰ ਵੀ ਸ਼ਾਮਲ ਕਰ ਲਿਆ। ਫਿਲਹਾਲ Joe Biden ਸਰਕਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਏ ਇਸ ਵਿਵਾਦਤ ਫੈਸਲੇ ਨੂੰ ਵੀ ਪਲਟਣ ਵਿੱਚ ਵੀ ਸਫਲ ਰਹੀ ਹੈ।

Related News

ਈਸ਼ਿਆ ਹਡਸਨ ਦਾ ਪੁਲਿਸ ਨੇ ਗਲਤ ਢੰਗ ਨਾਲ ਕੀਤਾ ਐਨਕਾਉਂਟਰ, ਜਾਂਚ ਵਿੱਚ ਖ਼ੁਲਾਸਾ, ਆਰੋਪੀ ਪੁਲਿਸ ਅਧਿਕਾਰੀ ਦੋਸ਼ਮੁਕਤ !

Vivek Sharma

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਚੀਨ ਅਤੇ ਰੂਸ ਨੂੰ ਪਾਈਆਂ ਲਾਹਣਤਾਂ

Vivek Sharma

ਕੈਨੇਡਾ ਇੰਡੀਆ ਫਾਉਂਡੇਸ਼ਨ ਨੇ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ 21,000 ਕੈਨੇਡੀਅਨ ਡਾਲਰ ਦਾਨ ਕਰਨ ਦਾ ਕੀਤਾ ਐਲਾਨ

Rajneet Kaur

Leave a Comment