channel punjabi
Canada International News

ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਕਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਸਬੰਧੀ ਹੋਈ ਚਰਚਾ

ਓਟਾਵਾ : ਕੈਨੇਡਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨਮੰਤਰੀ ਦੇ ਦਫਤਰ ਦੁਆਰਾ ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ ਦੀ ਰਾਸ਼ਟਰਪਤੀ ਨਾਲ ਗੱਲਬਾਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ।

ਪਿਛਲੇ ਹਫ਼ਤੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲੇਨਿਆ ਟਰੰਪ ਦਾ ਕੋਰੋਨਾ ਟੈਸਟ ਸਕਾਰਾਤਮਕ ਆਇਆ ਸੀ । ਜਿਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਇਲਾਜ ਲਈ ਮੈਰੀਲੈਂਡ ਦੇ ਵਾਲਟਰ ਰੀਡ ਆਰਮੀ ਮੈਡੀਕਲ ਸੈਂਟਰ ਵਿਖੇ ਇਲਾਜ਼ ਕਰਵਾਉਣ ਲਈ ਤਿੰਨ ਦਿਨ ਬਿਤਾਉਣੇ ਪਏ ਸਨ।

ਰਾਸ਼ਟਰਪਤੀ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤ ਚੁੱਕੇ ਹਨ ਅਤੇ ਮੁੜ ਤੋਂ ਰਾਸ਼ਟਰਪਤੀ ਚੋਣਾਮ ਦੇ ਅਖਾੜੇ ਵਿਚ ਡਟਣ ਲਈ ਤਿਆਰ-ਬਰ-ਤਿਆਰ ਹਨ । ਸ਼ਨੀਵਾਰ ਨੂੰ ਵ੍ਹਾਈਟ ਹਾਊਸ ਵਿਖੇ ਇਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਨਾਲ ਟਰੰਪ ਆਪਣੀ 2020 ਚੋਣ ਮੁਹਿੰਮ ਦੁਬਾਰਾ ਸ਼ੁਰੂ ਕਰ ਚੁੱਕੇ ਹਨ । ਇਸ ਤੋਂ ਬਾਅਦ ਫਲੋਰਿਡਾ ਦੀ ਇਕ ਰੈਲੀ ਲਈ ਰਾਸ਼ਟਰਪਤੀ ਨੇ ਸੰਬੋਧਨ ਕੀਤਾ। ਬੀਮਾਰ ਹੋਣ ਕਾਰਨ ਕਰੀਬ ਇੱਕ ਹਫ਼ਤੇ ਤੱਕ ਆਪਣੇ ਚੋਣ ਪ੍ਰਚਾਰ ਤੋਂ ਦੂਰ ਰਹੇ ਡੋਨਾਲਡ ਟਰੰਪ ਮੁੜ ਤੋਂ ਪੂਰੇ ਜੋਸ਼ ਵਿੱਚ ਹਨ ।

ਰੀਡਆਊਟ ਦੇ ਅਨੁਸਾਰ, ਟਰੂਡੋ ਨੇ ਮਾਰਚ ਵਿੱਚ ਸੋਫੀ ਗ੍ਰੀਗੋਅਰ ਟਰੂਡੋ ਦੀ ਕੋਵਿਡ-19 ਜਾਂਚ ਤੋਂ ਬਾਅਦ “ਰਾਸ਼ਟਰਪਤੀ ਟਰੰਪ ਦੁਆਰਾ ਕੀਤੀ ਗਈ ਚਿੰਤਾ ਦੇ ਪ੍ਰਗਟਾਵੇ ਨੂੰ ਯਾਦ ਕੀਤਾ।”

ਰੀਡਆਊਟ ਅਨੁਸਾਰ ਟਰੰਪ ਅਤੇ ਟਰੂਡੋ ਨੇ “ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਚੱਲ ਰਹੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ।”

ਇਹ ਗੱਲਬਾਤ ਉਸ ਸਮੇਂ ਹੋਈ ਹੋਈ ਹੈ ਜਦੋਂ ਕਨੈਡਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਇਸ ਵਿਚਾਲੇ ਸ਼ੁੱਕਰਵਾਰ ਨੂੰ ਕੋਰੋਨਾ ਮਹਾਮਾਰੀ ਦੇ 2500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ, ਸੰਯੁਕਤ ਰਾਜ ਅਮਰੀਕਾ ਸ਼ਨੀਵਾਰ ਨੂੰ ਇਸ ਵਾਇਰਸ ਦਾ ਕੇਂਦਰ ਬਣਿਆ ਰਿਹਾ। ਹੁਣ ਤਕ 7 ਕਰੋੜ 60 ਲੱਖ ਤੋਂ ਵੱਧ ਦੀ COVID-19 ਲਾਗਾਂ ਦੀ ਪੁਸ਼ਟੀ ਹੋਈ ਹੈ।

ਪਿਛਲੇ ਮਹੀਨੇ, ਦੋਹਾਂ ਦੇਸ਼ਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਾਂਝੀ ਸਰਹੱਦ 21 ਅਕਤੂਬਰ ਤੱਕ ਸਾਰੇ ਗੈਰ-ਜ਼ਰੂਰੀ ਯਾਤਰਾ ਲਈ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਬੰਦ ਰਹੇਗੀ । ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਸਰਹੱਦ ਦੇ ਅਗਲੇ ਕੁਝ ਹੋਰ ਹਫ਼ਤਿਆਂ ਤੱਕ ਵੀ ਬੰਦ ਹੀ ਰਹਿਣ ਦੀ ਸੰਭਾਵਨਾ ਹੈ।

Related News

ਓਨਟਾਰੀਓ: ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ

Rajneet Kaur

ਬਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਨੇ ਇਸ ਪੰਜਾਬਣ ਨੂੰ ਆਪਣਾ ਉਮੀਦਵਾਰ ਐਲਾਨਿਆ

Rajneet Kaur

ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ, ਸੰਘੀ ਸਰਕਾਰ ਮਦਦ ਲਈ ਤਿਆਰ : ਟਰੂਡੋ

Vivek Sharma

Leave a Comment