channel punjabi
International News North America

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

ਕੋਰੋਨਾ ਵਾਇਰਸ ਨਾਲ ਇਨਫੈਕਟਿਡ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਵ੍ਹਾਈਟ ਹਾਊਸ ਨੇ ਵੀ ਸਾਂਝੀ ਕੀਤੀ । ਟਰੰਪ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਇੱਕ ਡਾਕਟਰ ਨੇ ਇਹ ਵੀ ਦੱਸਿਆ ਕਿ ਇਲਾਜ ਦੌਰਾਨ ਟਰੰਪ ਦੇ ਆਕਸੀਜਨ ਦਾ ਪੱਧਰ ਦੋ ਵਾਰ ਡਿੱਗਿਆ। ਹਾਲਾਂਕਿ ਮੈਡੀਕਲ ਟੀਮ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਪਰ ਟਰੰਪ ਐਤਵਾਰ ਸ਼ਾਮ 5:30 ਵਜੇ ਹਸਪਤਾਲ ‘ਚੋਂ ਬਾਹਰ ਨਿਕਲ ਕੇ ਪਸ਼ੰਸਕਾਂ ਨੂੰ ਦੇਖਣ ਗਏ। ਟਰੰਪ ਨੇ ਗੱਡੀ ‘ਚ ਬੈਠਿਆਂ ਹੀ ਪ੍ਰਸ਼ੰਸਕਾਂ ਵੱਲ ਦੇਖ ਕੇ ਹਥ ਹਿਲਾਇਆ। ਇਸ ਤਰ੍ਹਾਂ ਜਾਪ ਰਿਹਾ ਹੈ ਕਿ ਟਰੰਪ ਨੂੰ ਕੋਰੋਨਾ ਵਾਇਰਸ ਦੀ ਐਨੀ ਚਿੰਤਾ ਨਹੀਂ ਜਿੰਨ੍ਹੀ ਚਿੰਤਾ ਚੋਣਾਂ ਦੀ ਹੈ। ਇਸ ਨੂੰ ਟਰੰਪ ਦਾ ਸਿਆਸੀ ਸਟੰਟ ਦਸਿਆ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਇਸ ਤਰ੍ਹਾਂ ਹੋੋਰਾਂ ਨੂੰ ਵੀ ਖਤਰੇ ‘ਚ ਪਾ ਰਹੇ ਹਨ। ਹਾਲਾਂਕਿ ਟਰੰਪ ਉਥੋਂ ਜਲਦੀ ਹੀ ਵਾਪਿਸ ਚਲੇ ਗਏ ਸਨ।

ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਦੇ ਸਰੀਰ ’ਚ ਹੁਣ ਆਕਸੀਜਨ ਦੀ ਮਾਤਰਾ ਵੀ ਪਹਿਲਾਂ ਤੋਂ ਜ਼ਿਆਦਾ ਹੋਈ ਹੈ।

ਰਾਸ਼ਟਰਪਤੀ ਦੇ ਦੌਰੇ ਦੇ ਕੁਝ ਹੀ ਸਮੇਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਫਿਰ ਮਿਲਣ ਦਾ ਵਾਅਦਾ ਕੀਤਾ।

ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦਿਲਚਸਪ ਯਾਤਰਾ ਹੈ। ਮੈਂ COVID ਵਾਰੇ ਬਹੁਤ ਕੁਝ ਸਿੱਖਿਆ ਹੈ ਮੈਂ ਇਸ ਨੂੰ ਅਸਲ ਵਿੱਚ ਸਕੂਲ ਜਾ ਕੇ ਸਿੱਖਿਆ, ਇਹ ਅਸਲੀ ਸਕੂਲ ਹੈ ਜਿੱਥੇ ਕਿਤਾਬਾਂ ਨਾਲ ਨਹੀਂ ਪੜ੍ਹਾਇਆ ਜਾਂਦਾ। ਇਹ ਇੱਕ ਬਹੁਤ ਹੀ ਦਿਲਚਸਪ ਗੱਲ ਹੈ।ਪਹਿਲੇ ਦਿਨ ਵਿੱਚ ਟਰੰਪ ਦੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਜਾਰੀ ਹੈ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਵੀ ਦਿੱਤੀ ਜਾ ਸਕਦੀ ਹੈ।

ਟਰੰਪ ਦੀ ਮੈਡੀਕਲ ਟੀਮ ਦੇ ਮੈਂਬਰ ਬਰਿਆਨ ਗਾਰਿਬਾਲਡੀ ਨੇ ਅੱਜ ਹੀ ਕਿਹਾ ਸੀ ਉਹ ਫਿਲਹਾਲ ਠੀਕ ਹਨ। ਸਾਡੀ ਯੋਜਨਾ ਉਨ੍ਹਾਂ ਨੂੰ ਸਿਹਤਮੰਦ ਖਾਣਾ ਖਵਾਉਣਾ ਅਤੇ ਉਨ੍ਹਾਂ ਨੂੰ ਬਿਸਤਰੇ ਤੋਂ ਉਠਾਉਣ ਦੀ ਹੈ। ਜੇਕਰ ਰਾਸ਼ਟਰਪਤੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਦੇ ਕੇ ਵ੍ਹਾਈਟ ਹਾਊਸ ਭੇਜ ਸਕਦੇ ਹਾਂ ਜਿੱਥੇ ਉਹ ਅੱਗੇ ਆਪਣਾ ਇਲਾਜ ਜਾਰੀ ਰੱਖਣਗੇ।

Related News

ਕੈਨੈਡਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ‘ਚ ਆਈ 90% ਤੱਕ ਗਿਰਾਵਟ, ਹਾਲਾਤ ਸੁਧਰਨ ਦੇ ਆਸਾਰ ਵੀ ਘੱਟ

Vivek Sharma

BIG NEWS : ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਪੁੱਜਿਆ ਭਾਰਤ, ਭਾਰਤੀ ਹਵਾਈ ਸੈਨਾ ਦੀ ਤਾਕਤ ‘ਚ ਹੋਇਆ ਵਾਧਾ

Vivek Sharma

ਨਹੀਂ ਮੰਨਦੇ ਲੋਕ, ਪਾਰਕਾਂ ਵਿਚ ਇਕੱਠੀ ਹੋਣ ਲੱਗੀ ਭੀੜ ! ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ !

Vivek Sharma

Leave a Comment