channel punjabi
Canada International News North America

ਕੈਲੀਫ਼ੋਰਨੀਆ ‘ਚ ਕਾਰੋਬਾਰ ਅਤੇ ਸਕੂਲ ਮੁੜ ਤੋਂ ਬੰਦ, ਕੋਰੋਨਾ ਦੀ ਦਹਿਸ਼ਤ ਬਰਕਰਾਰ

ਕੈਲੀਫੋਰਨੀਆ ‘ਚ ਕਾਰੋਬਾਰ ਤੇ ਸਕੂਲ ਬੰਦ

ਨੀਆ ‘ਚ ਕੋਰੋਨਾ ਮਹਾਮਾਰੀ ਸਭ ਤੋਂ ਜ਼ਿਆਦਾ

ਵਾਸ਼ਿੰਗਟਨ : ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ‘ਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਕੈਲੀਫੋਰਨੀਆ ਤੇਜ਼ੀ ਨਾਲ ਮਹਾਮਾਰੀ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਸੂਬੇ ‘ਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਕਾਰੋਬਾਰਾਂ ‘ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ, ਜਦੋਂਕਿ ਲਾਸ ਏਂਜਲਸ ਤੇ ਸੈਨ ਡਿਏਗੋ ਜ਼ਿਲ੍ਹਿਆਂ ‘ਚ ਸਕੂਲ ਬੰਦ ਕਰ ਦਿੱਤੇ ਗਏ ਅਤੇ ਕਿਹਾ ਗਿਆ ਹੈ ਕਿ ਅਗਸਤ ‘ਚ ਵੀ ਬੱਚੇ ਘਰ ‘ਚ ਹੀ ਰਹਿਣਗੇ। ਇਸ ਅਮਰੀਕੀ ਸੂਬੇ ‘ਚ ਹੁਣ ਤਕ ਤਿੰਨ ਲੱਖ 36 ਹਜ਼ਾਰ ਤੋਂ ਜ਼ਿਆਦਾ ਪੀੜਤ ਹਨ। ਇੱਥੇ ਹਾਲ ਦੇ ਦਿਨਾਂ ‘ਚ ਰੋਜ਼ਾਨਾ ਲਗਪਗ 10 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਪੂਰੇ ਦੇਸ਼ ‘ਚ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 34 ਲੱਖ 80 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਕ ਲੱਖ 38 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਵੀ ਜਾ ਚੁੱਕੀ ਹੈ।

ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜੋਮ ਨੇ ਸੂਬੇ ‘ਚ ਬਾਰ, ਰੈਸਤਰਾਂ, ਮੂਵੀ ਥਿਏਟਰ, ਮਿਊਜ਼ੀਅਮ ਤੇ ਚਿੜੀਆਘਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਦੇ 30 ਜ਼ਿਲ੍ਹਿਆਂ ‘ਚ ਚਰਚ, ਜਿਮ ਤੇ ਹੇਅਰ ਸੈਲੂਨ ਵੀ ਬੰਦ ਕਰਨ ਲਈ ਕਿਹਾ ਹੈ।

ਲਾਸ ਏਂਜਲਸ ਤੇ ਸੈਨ ਡਿਓਗੋ ਜ਼ਿਲ੍ਹਿਆਂ ਦੇ ਪਬਲਿਕ ਸਕੂਲਾਂ ਨੇ ਆਪਣੇ ਸੱਤ ਲੱਖ ਛੇ ਹਜ਼ਾਰ ਵਿਦਿਆਰਥੀਆਂ ਤੇ ਲਗਪਗ 88 ਹਜ਼ਾਰ ਮੁਲਾਜ਼ਮਾਂ ਲਈ ਨਿਰਦੇਸ਼ ਜਾਰੀ ਕੀਤਾ ਹੈ। ਇਸ ‘ਚ ਵਿਦਿਆਰਥੀਆਂ ਲਈ ਸਿਰਫ ਆਨਲਾਈਨ ਪੜ੍ਹਾਈ ਦੀ ਗੱਲ ਕਹੀ ਗਈ ਹੈ।

ਅਮਰੀਕਾ ‘ਚ ਕੈਲੀਫੋਰਨੀਆ ਤੋਂ ਇਲਾਵਾ ਫਲੋਰੀਡਾ, ਐਰੀਜ਼ੋਨਾ ਤੇ ਟੈਕਸਾਸ ਵੀ ਇਨਫੈਕਸ਼ਨ ਦੇ ਕੇਂਦਰ ਬਣਦੇ ਜਾ ਰਹੇ ਹਨ। ਫਲੋਰੀਡਾ ‘ਚ ਬੀਤੇ ਦੋ ਦਿਨਾਂ ‘ਚ ਲਗਪਗ 28 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਅਮਰੀਕਾ ਦੇ 50 ‘ਚੋਂ 40 ਸੂਬਿਆਂ ‘ਚ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਹੀ ਹੈ। ਨਿਊਯਾਰਕ ‘ਚ ਹੁਣ ਨਵੇਂ ਮਾਮਲਿਆਂ ‘ਚ ਗਿਰਾਵਟ ਜਾਰੀ ਤੇ ਨਵੇਂ ਮਾਮਲਿਆਂ ਦੀ ਗਿਣਤੀ ਹੁਣ ਰੋਜ਼ਾਨਾ ਇਕ ਹਜ਼ਾਰ ਤੋਂ ਹੇਠਾਂ ਆ ਗਈ ਹੈ। ਨਿਊਯਾਰਕ ‘ਚ ਹੁਣ ਤਕ ਚਾਰ ਲੱਖ 28 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਮਿਲ ਚੁੱਕੇ ਹਨ।

Related News

ਕੈਨੇਡਾ ਜਾ ਕੇ ਪੜ੍ਹਨ ਦੇ ਇੰਤਜ਼ਾਰ ਵਿੱਚ ਬੈਠੇ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਅੰਬੈਸੀ ਸਾਹਮਣੇ ਕੀਤੇ ਜਾ ਰਹੇ ਹਨ ਰੋਸ ਪ੍ਰਦਰਸ਼ਨ

Rajneet Kaur

ਕਿਸਾਨ ਤਿੰਨੇ ਖੇਤੀ ਕਾਨੂਨਾਂ ਦੀਆਂ ਕਾਪੀਆਂ ਸਾੜ ਕੇ ਮਨਾਉਣਗੇ ਲੋਹੜੀ ਦਾ ਤਿਉਹਾਰ

Rajneet Kaur

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

Leave a Comment