channel punjabi
Canada International News North America

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਚੁੱਕਿਆ ਵੱਡਾ ਕਦਮ, ਵਿਦਿਆਰਥੀ ਹੋਏ ਬਾਗੋ-ਬਾਗ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ

ਹਫ਼ਤੇ ਦੇ ਅੰਦਰ-ਅੰਦਰ ਹੀ ਕੈਨੇਡਾ ਸਰਕਾਰ ਨੇ ਪਲਟਿਆ ਆਪਣਾ ਫੈਸਲਾ

ਫੈਸਲੇ ਤੋਂ ਬਾਅਦ ਭਾਰਤੀ ਵਿਦਿਆਰਥੀ ਹੋਵੇ ਬਾਗੋ-ਬਾਗ

ਆਨਲਾਈਨ ਪੜ੍ਹਾਈ ਦੀ ਥਾਂ ਹੁਣ ਭਾਰਤੀ ਵਿਦਿਆਰਥੀ ਜਾ ਸਕਣਗੇ ਕੈਨੇਡਾ

ਟੋਰਾਂਟੋ/ਨਵੀਂ ਦਿੱਲੀ : ਕੈਨੇਡਾ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦੇ ਹੋਏ ਆਪਣੇ ਕਰੀਬ ਇਕ ਹਫ਼ਤਾ ਪਹਿਲਾਂ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਕੈਨੇਡਾ ਦੇ ਇਸ ਫੈਸਲੇ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦਰਅਸਲ ਕੈਨੇਡਾ ਸਰਕਾਰ ਨੇ ਇੱਥੇ ਪੜ੍ਹਨ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਕੈਨੇਡਾ ਆਉਣ ਦੀ ਆਗਿਆ ਦੇ ਦਿੱਤੀ ਹੈ ।
ਇਹ ਜ਼ਿਕਰਯੋਗ ਹੈ ਕਿ ਭਾਰਤੀਆਂ ਸਣੇ ਬਹੁਤ ਸਾਰੇ ਦੇਸ਼ਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਵਾਰ ਕੋਰੋਨਾ ਵਾਇਰਸ ਕਾਰਨ ਕੈਨੇਡਾ ਨਾ ਆਉਣ ਦੀ ਆਗਿਆ ਦਿੱਤੇ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀ ਨਿਰਾਸ਼ ਹੋ ਕੇ ਬੈਠ ਗਏ ਸਨ। ਪਰ ਹੁਣ ਕੈਨੇਡਾ ਸਰਕਾਰ ਦੇ ਤਾਜ਼ਾ ਫ਼ੈਸਲੇ ਨਾਲ ਵਿਦਿਆਰਥੀ ਖੁਸ਼ ਹੋ ਗਏ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਕੈਨੇਡਾ ਨੇ ਵਿਦਿਆਰਥੀਆਂ ਨੂੰ ਹਾਲੇ ਕੈਨੇਡਾ ਨਾ ਆਉਣ ਦੀ ਅਪੀਲ ਕੀਤੀ ਸੀ। ਇਸੇ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ਤੋਂ ਵਿਦਿਆਰਥੀਆਂ ਨੂੰ ਵਾਪਸ ਵੀ ਭੇਜ ਦਿੱਤਾ ਗਿਆ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਨਰਮੀ ਦਿਖਾਈ ਹੈ ਅਤੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ।

ਕੈਨੇਡਾ ਸਰਕਾਰ ਵਲੋਂ ਭਾਰਤ, ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਵਿਚ ਇੰਟਰਨੈਟ ਦੀ ਘਾਟ ਅਤੇ ਕੈਨੇਡਾ ਨਾਲੋਂ ਸਮੇਂ ਦਾ ਦਿਨ-ਰਾਤ ਦਾ ਫਰਕ ਹੋਣ ਕਾਰਨ ਹਮਦਰਦੀ ਦੇ ਆਧਾਰ ‘ਤੇ ਕੁਝ ਨਰਮੀ ਕਰਨ ਬਾਰੇ ਵਿਚਾਰ ਬਣਿਆ ਹੈ ਅਤੇ ਵਿਦੇਸ਼ੀ ਵਿਦਿਅਰਥੀਆਂ ਨੂੰ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਹੈ। ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ 30 ਸਤੰਬਰ ਤੱਕ ਰੋਕ ਲਗਾਈ ਗਈ ਸੀ ਪਰ ਹੁਣ ਇਹ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹ ਸਕਦੇ ਹਨ।

ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਇਕ ਜਹਾਜ਼ ਵਿਚ ਹੀ 350 ਤੋਂ ਵੱਧ ਵਿਦਿਆਰਥੀ ਟੋਰਾਂਟੋ ਪੁੱਜੇ, ਜਿਨ੍ਹਾਂ ਨੂੰ ਸਟੱਡੀ ਅਤੇ ਵਰਕ ਪਰਮਿਟ ਜਾਰੀ ਕੀਤੇ ਗਏ ਅਤੇ ਕਿਸੇ ਨੂੰ ਵਾਪਸ ਨਹੀਂ ਭੇਜਿਆ ਗਿਆ। ਨਿਰਾਸ਼ ਹੋ ਚੁੱਕੇ ਵਿਦਿਆਰਥੀਆਂ ਲਈ ਇਹ ਆਸ ਦੀ ਕਿਰਨ ਵਾਂਗ ਹੈ। ਸਤੰਬਰ ਵਿਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਹੁਣ ਵਿਦਿਆਰਥੀ ਕੈਨੇਡਾ ਜਾ ਸਕਣਗੇ।

Related News

ਬਰੈਂਪਟਨ: ਓਂਟਾਰੀਓ ‘ਚ ਇਕ ਘਰ ‘ਚ 200 ਤੋਂ ਵੱਧ ਲੋਕ ਕਰ ਰਹੇ ਸਨ ਪਾਰਟੀ, ਮਾਲਕ ਵਿਰੁਧ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ

Rajneet Kaur

Big White Ski Resort ਨੇ ਕੁਝ ਕਰਮਚਾਰੀਆਂ ਨੂੰ ਕੋਵਿਡ -19 ਸਮਾਜਿਕ ਜ਼ਿੰਮੇਵਾਰੀ ਦੇ ਕੰਟਰੈਕਟ ਦੀ ਉਲੰਘਣਾ ਕਰਨ ਲਈ ਕੀਤਾ ਬਰਖਾਸਤ

Rajneet Kaur

#BLACKOUT IN PAKISTAN: ਪਾਕਿਸਤਾਨ ਵਿੱਚ ਅਚਾਨਕ ਹੋਇਆ ‘ਬਲੈਕ ਆਊਟ’, ਵੱਡੇ ਸ਼ਹਿਰ ਹਨ੍ਹੇਰੇ ਵਿੱਚ ਡੁੱਬੇ

Vivek Sharma

Leave a Comment