channel punjabi
International KISAN ANDOLAN News

ਕਿਸਾਨਾਂ ਨੇ ਚੋਣਾਂ ਵਾਲੇ ਸੂਬਿਆਂ ‘ਚ ਬੀਜੇਪੀ ਖ਼ਿਲਾਫ਼ ਡਟਣ ਦਾ ਕੀਤਾ ਐਲਾਨ, KMP EXPRESSWAY ਕੀਤਾ ਬੰਦ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਕਿਸਾਨਾਂ ਨੇ ‘ਕਾਲਾ ਦਿਨ’ ਮਨਾਇਆ। ਕਿਸਾਨਾਂ ਨੇ ਦਿੱਲੀ ਨੇੜੇ ਕੁੰਡਲੀ-ਮਾਨੇਸਰ-ਪਲਵਲ (KMP) ਹਾਈਵੇਅ ਜਾਮ ਕਰ ਪ੍ਰਦਰਸ਼ਨ ਕੀਤਾ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ, ‘ਅਸੀਂ ਕਿਸਾਨਾਂ ਨੇ ਮਿਲ ਕੇ ਇਸ ਰਾਜਮਾਰਗ ਨੂੰ ਬੰਦ ਕੀਤਾ ਹੈ। ਇੱਥੇ ਸਭ ਕੁੱਝ ਸ਼ਾਂਤਮਈ ਹੋ ਰਿਹਾ ਹੈ। ਅਸੀਂ ਅੰਦੋਲਨ ਨੂੰ ਤੇਜ਼ ਕਰ ਰਹੇ ਹਾਂ, ਮਹਾਂ ਪੰਚਾਇਤਾਂ ਵਿੱਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰ ਰਹੇ ਹਨ।’ ਰਾਜੇਵਾਲ ਨੇ ਕਿਹਾ,’ਅਸੀਂ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਜਾਵਾਂਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਵਾਂਗੇ। ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਅੱਗੇ ਬੈਠਕ ਕਰਕੇ ਅਤੇ ਆਪਸ ਵਿੱਚ ਫੈਸਲੇ ਲੈ ਕੇ ਅਸੀਂ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।’

ਹਾਈਵੇਅ ਜਾਮ ਕਰਨ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਵੀ ਕੀਤਾ ਸੀ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨ ਪਿੱਛਲੇ ਸਾਲ 26 ਨਵੰਬਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੀ ਮੰਗ ਵੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕੋਈ ਕਾਨੂੰਨ ਬਣਾਇਆ ਜਾਵੇ। ਇਸ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਅਨੁਸਾਰ ਵੱਖ-ਵੱਖ ਕਾਰਨਾਂ ਕਰਕੇ ਕੁੱਲ 248 ਕਿਸਾਨ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।

Related News

B.C. ELECTIONS : 4 ਵੋਟਿੰਗ ਸਟੇਸ਼ਨਾਂ ‘ਤੇ ਬਿਜਲੀ ਗੁੱਲ, ਵੋਟਿੰਗ ਪ੍ਰਕਿਰਿਆ ਹੋਈ ਪ੍ਰਭਾਵਿਤ

Vivek Sharma

ਹੈਲਥ ਕੇਅਰ ਸੈਂਟਰ ਸੁਧਾਰਾਂ ਲਈ ਚੁੱਕੇ ਅਹਿਮ ਕਦਮ : ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

Vivek Sharma

ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਆਏ ਸਾਹਮਣੇ

Rajneet Kaur

Leave a Comment