channel punjabi
Canada News North America

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

ਬਰੈਂਪਟਨ : ਪੀਲ ਰੀਜਨਲ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਵਪਾਰਕ ਡਕੈਤੀਆਂ ਦੇ ਮਾਮਲੇ ਵਿੱਚ ਸ਼ਾਮਲ ਰਹੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਬਰੈਂਪਟਨ ਦੇ ਵਾਸੀ ਦਿਨੇਸ਼ ਵਿਲਸਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ’ਤੇ ਬਰੈਂਪਟਨ ਦੇ 7 ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।

ਪੀਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ 9 ਜਨਵਰੀ ਤੋਂ ਲੈ ਕੇ 11 ਜਨਵਰੀ ਦੇ ਵਿਚਕਾਰ ਲੁੱਟ-ਖੋਹ ਦੀਆਂ ਸੱਤ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚ ਹਰ ਇੱਕ ਥਾਂ ਤੋਂ ਲੁਟੇਰਾ ਨਕਦੀ ਤੇ ਸਿਗਰੇਟ ਵਗ਼ੈਰਾ ਲੁੱਟ ਕੇ ਲੈ ਗਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਬਰੈਂਪਟਨ ਦੇ ਵਸਨੀਕ 38 ਸਾਲਾ ਦਿਨੇਸ਼ ਵਿਲਸਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਸੈਂਟਰਲ ਰੌਬਰੀ ਬਿਊਰੋ ਨੇ ਲੁੱਟ-ਖੋਹ ਦੀਆਂ 7 ਘਟਨਾਵਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਹਨ। ਗ੍ਰਿਫ਼ਤਾਰੀ ਮਗਰੋਂ ਦਿਨੇਸ਼ ਵਿਲਸਨ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਸੈਂਟਰਲ ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਡਕੈਤੀ ਦੀਆਂ ਇਨ੍ਹਾਂ ਘਟਨਾਵਾਂ ਸਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਵੀ ਹੋਰ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 905-453-2121 ’ਤੇ ਸੰਪਰਕ ਕਰ ਸਕਦਾ ਹੈ।

Related News

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

ਈਸ਼ਿਆ ਹਡਸਨ ਦਾ ਪੁਲਿਸ ਨੇ ਗਲਤ ਢੰਗ ਨਾਲ ਕੀਤਾ ਐਨਕਾਉਂਟਰ, ਜਾਂਚ ਵਿੱਚ ਖ਼ੁਲਾਸਾ, ਆਰੋਪੀ ਪੁਲਿਸ ਅਧਿਕਾਰੀ ਦੋਸ਼ਮੁਕਤ !

Vivek Sharma

ਹੈਲਥ ਕੈਨੇਡਾ ਨੇ ਡਾਲਾਰਾਮਾ ਸਟੋਰ ‘ਚ ਵੇਚੇ ਜਾਅਲੀ ਹੈਂਡ ਸੈਨੀਟਾਈਜ਼ਰ ਨੂੰ ਮੰਗਵਾਇਆ ਵਾਪਸ,ਜਾਂਚ ਸ਼ੁਰੂ

Rajneet Kaur

Leave a Comment