channel punjabi
Canada International News North America

ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ

ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਕੱਲ੍ਹ ਦੁਪਹਿਰ ਨੂੰ ਕੁਈਨਜ਼ ਪਾਰਕ ਵਿਖੇ ਇਸ ਸਬੰਧ ਵਿੱਚ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਬਾਰੇ 2018 ਵਿੱਚ ਉਨ੍ਹਾਂ ਦੇ ਆਫਿਸ ਸਾਂਭਣ ਤੋਂ ਕੁੱਝ ਦੇਰ ਬਾਅਦ ਹੀ ਕੰਮ ਸ਼ੁਰੂ ਹੋ ਗਿਆ ਸੀ ਤੇ ਕੋਵਿਡ-19 ਦੌਰਾਨ ਇਸ ਵਿੱਚ ਹੋਰ ਤੇਜ਼ੀ ਆ ਗਈ ਹੈ।

ਫੋਰਡ ਨੇ ਆਖਿਆ ਕਿ ਭਾਵੇਂ ਤੁਸੀਂ ਵਿਆਹ ਕਰਵਾ ਰਹੇ ਹੋਵੋਂ, ਆਪਣਾ ਡਰਾਈਵਰ ਲਾਇਸੰਸ ਜਾਂ ਹੈਲਥ ਕਾਰਡ ਰਨਿਊ ਕਰਵਾ ਰਹੇ ਹੋਵੋਂ ਜਾਂ ਫਿਰ ਆਪਣੇ ਕਾਰੋਬਾਰ ਲਈ ਦਸਤਾਵੇਜ਼ ਜਮ੍ਹਾਂ ਕਰਵਾ ਰਹੇ ਹੋਵੋਂ-ਅਸੀਂ ਤੁਹਾਡੇ ਲਈ ਸੇਵਾਵਾਂ ਤੁਹਾਡੀ ਪਹੁੰਚ ਵਿੱਚ ਲਿਆਉਣੀਆਂ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਸੱਭ ਤੁਹਾਡੇ ਲਈ ਹੋਰ ਸੁਖਾਲਾ ਹੋ ਜਾਵੇ। ਬੈਂਕਿੰਗ ਤੋਂ ਲੈ ਕੇ ਗਰੌਸਰੀ ਤੱਕ, ਕਾਰੋਬਾਰਾਂ ਵੱਲੋਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਆਨਲਾਈਨ ਪੂਰਾ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਤੇ ਸਰਕਾਰ ਵੀ ਇਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਸ ਪਲੈਨ ਨੂੰ “ਓਨਟਾਰੀਓ ਆਨਵਾਰਡਜ਼ : ਓਨਟਾਰੀਓਜ਼ ਕੋਵਿਡ-19 ਐਕਸ਼ਨ ਪਲੈਨ ਫੌਰ ਅ ਪੀਪਲ ਫੋਕਸਡ ਗਵਰਮੈਂਟ” (Ontario Onwards: Ontario’s COVID-19 Action Plan for a People-Focused Government) ਤਹਿਤ 30 ਵੱਖ ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਤਹਿਤ ਲੋਕਾਂ ਤੇ ਕਾਰੋਬਾਰਾਂ ਦੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੇ ਮਾਮਲੇ ਵਿੱਚ ਸੁਧਾਰ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਤਹਿਤ ਹੀ ਸਰਕਾਰ ਵੱਲੋਂ ਸੋਮਵਾਰ ਨੂੰ ਡਿਜੀਟਲ ਵਾਲੈਟ (digital wallet) ਕਾਇਮ ਕਰਨ ਦਾ ਖੁਲਾਸਾ ਕੀਤਾ ਗਿਆ। ਇਸ ਵਿੱਚ ਸਥਾਨਕ ਵਾਸੀਆਂ ਦੇ ਡਰਾਈਵਰ ਲਾਇਸੰਸ ਤੇ ਜਨਮ ਸਰਟੀਫਿਕੇਟ ਸਾਂਭ ਕੇ ਰੱਖੇ ਜਾ ਸਕਣਗੇ। ਫੋਰਡ ਨੇ ਆਖਿਆ ਕਿ ਇਸ ਨਵੀਂ ਤਕਨਾਲੋਜੀ ਨਾਲ ਨਵੀਆਂ ਸੇਵਾਵਾਂ ਆਨਲਾਈਨ ਹਾਸਲ ਕਰਨ ਦੀ ਸਾਰਿਆਂ ਨੂੰ ਖੁੱਲ੍ਹ ਮਿਲ ਜਾਵੇਗੀ ਨਹੀਂ ਤਾਂ ਪਹਿਲਾਂ ਨਿਜੀ ਤੌਰ ਉੱਤੇ ਸਬੰਧਤ ਵਿਅਕਤੀ ਨੂੰ ਪਹੁੰਚ ਕਰਕੇ ਆਪਣੀ ਪਛਾਣ ਜਾਹਰ ਕਰਨੀ ਪੈਂਦੀ ਸੀ।

Related News

BIG NEWS : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਪ੍ਰਧਾਨ ਟੀਨਾ ਨਮੀਨੀਸੋਸਕੀ ਨੇ ਦਿੱਤਾ ਅਸਤੀਫਾ

Vivek Sharma

ਕ੍ਰਿਸਮਸ ਮੌਕੇ ਹੈਮਿਲਟਨ’ਚ ਬਿਜਲੀ ਰਹੀ ਗੁਲ

Rajneet Kaur

ਪੀਲ: ਸਪੈਸ਼ਲ ਵਿਕਟਿਮ ਯੂਨਿਟ ਨੇ 52 ਸਾਲਾਂ ਵਿਅਕਤੀ ਨੂੰ ਜਿਨਸੀ ਸੋਸ਼ਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

team punjabi

Leave a Comment