channel punjabi
Canada News North America

ਐਡਮਿੰਟਨ ਦੇ ਕੇਅਰ ਹੋਮ ‘ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ

ਐਡਮਿੰਟਨ ਦੇ ਇਕ ਕੇਅਰ ਹੋਮ ‘ਤੇ 63 ਲੋਕਾਂ ਨੂੰ ਕੋਰੋਨਾ ਨਾਲ ਪੀੜਤ ਕਰਨ ਦਾ ਦੋਸ਼ ਹੈ ਅਤੇ ਕੇਅਰ ਹੋਮ ‘ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਗਿਆ ਹੈ। ਇੱਕ ਮਹਿਲਾ ਜਿਸ ਦੀ ਮਾਂ ਇੱਥੇ ਆਉਣ ਤੋਂ ਬਾਅਦ ਰੱਬ ਨੂੰ ਪਿਆਰੀ ਹੋ ਗਈ, ਨੇ ਕੇਅਰ ਹੋਮ ਨੂੰ ਲੰਮੇ ਹੱਥੀਂ ਲਿਆ ਹੈ। ਉਧਰ ਦਰਜਨਾਂ ਹੋਰ ਲੋਕਾਂ ਨੇ ਵੀ ਕੁਝ ਇਸੇ ਤਰ੍ਹਾਂ ਨਾਲ ਆਪਣਾ ਪੱਖ ਰੱਖਿਆ ਹੈ।

ਇੱਕ ਸਟੇਟਮੈਂਟ ਮੁਤਾਬਕ ਸ਼ੈਫਰਡ ਕੇਅਰ ਫਾਊਂਡੇਸ਼ਨ ਅਤੇ ਇਸ ਦੇ ਮਿਲਵੂਡਜ਼ ਲਾਂਗ ਟਰਾਮਾ ਸੈਂਟਰ ਦੇ ਸਟਾਫ਼ ਕੋਲ ਨਿੱਜੀ ਸੁਰੱਖਿਆ ਉਪਕਰਣਾਂ ਦੀ ਕਮੀ ਸੀ, ਜਿਸ ਕਾਰਨ ਲੋਕ ਕੋਰੋਨਾ ਦੀ ਲਪੇਟ ਵਿਚ ਆਏ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਬਿਨਾਂ ਨਿਯਮਾਂ ਦੀ ਪਾਲਣਾ ਕੀਤਿਆਂ ਜਾਣ-ਆਉਣ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਕੋਰੋਨਾ ਲਗਾਤਾਰ ਫੈਲਦਾ ਰਿਹਾ।

ਲਾਰਸਨ ਨਾਂ ਦੀ ਮਹਿਲਾ ਨੇ ਦੱਸਿਆ ਕਿ ਉਸ ਦੀ ਮਾਂ ਸਤੰਬਰ ਮਹੀਨੇ ‘ਚ ਕੋਰੋਨਾ ਦੀ ਸ਼ਿਕਾਰ ਹੋਈ ਤੇ 2 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਦਾ ਕਾਰਨ ਉਸ ਨੇ ਸਟਾਫ਼ ਦੀ ਅਣਗਹਿਲੀ ਨੂੰ ਦੱਸਿਆ ਹੈ। ਹਾਲਾਂਕਿ ਕੇਅਰ ਹੋਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਟਾਫ਼ ਨੂੰ ਸਿਖਲਾਈ ਦੇਣ, ਜ਼ਰੂਰੀ ਸਮਾਨ ਅਤੇ ਨਿੱਜੀ ਸੁਰੱਖਿਆ ਉਪਕਰਣ ਦੇਣ ਲਈ ਲਗਭਗ 4 ਮਿਲੀਅਨ ਡਾਲਰ ਦਾ ਖ਼ਰਚ ਕੀਤਾ ਹੈ।

ਉਧਰ ਕਈ ਮਰੀਜ਼ਾਂ ਨੇ ਹਸਪਤਾਲ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਾਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਜੇ ਅਦਾਲਤ ਵਿਚ ਜਾਂਚ ਨਹੀਂ ਕੀਤੀ ਗਈ। ਦੱਸ ਦਈਏ ਕਿ 14 ਨਵੰਬਰ ਨੂੰ ਮਿਲਵੂਡਜ਼ ਲਾਂਗ ਟਰਾਮਾ ਕੇਅਰ ਸੈਂਟਰ ਵਿਚ 63 ਲੋਕ ਅਤੇ 47 ਕਾਮੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਸਨ। ਸ਼ੈਫਰਡ ਕੇਅਰ ਹੋਮ ਕੋਲ ਇਸ ਮੁਕੱਦਮੇ ਦਾ ਜਵਾਬ ਦੇਣ ਲਈ ਹਾਲੇ ਕਰੀਬ 2 ਹਫ਼ਤੇ ਦਾ ਸਮਾਂ ਹੈ।

Related News

ਰਾਜਧਾਨੀ ਦੀਆਂ ਸਰਹੱਦਾਂ ‘ਤੇ ਦਿੱਲੀ ਪੁਲਿਸ ਨੇ ਵਧਾਈ ਸਰਗਰਮੀ, ਕਿਸਾਨਾਂ ਨੂੰ ਟਿਕਰੀ ਬਾਰਡਰ ਖ਼ਾਲੀ ਕਰਨ ਦੇ ਲਾਏ ਨੋਟਿਸ, ਕਿਸਾਨ ਜਥੇਬੰਦੀਆਂ ਨੇ ਜਤਾਇਆ ਵਿਰੋਧ

Vivek Sharma

ਆਮਦਨ ਟੈਕਸ ਨਾ ਭਰਨ ਦੇ ਮੁੱਦੇ ‘ਤੇ ਬਿਡੇਨ ਨੇ ਟਰੰਪ ਨੂੰ ਘੇਰਿਆ !

Vivek Sharma

ਅਮਰੀਕਾ ਵਿੱਚ ਵਧੀ ਬੇਰੁਜ਼ਗਾਰੀ ਕਾਰਨ, ਟਰੰਪ ਲੈ ਸਕਦੈ ਅਹਿਮ ਫੈਸਲਾ

team punjabi

Leave a Comment