channel punjabi
Canada International News North America

ਉੱਤਰੀ ਡੈਲਟਾ NDP ਦੇ ਵਿਧਾਇਕ ਰਵੀ ਕਾਹਲੋਂ ਨੇ ਟਵੀਟ ਕਰਕੇ ਆਪਣੀ ਖੁਸ਼ੀ ਨੂੰ ਕੀਤਾ ਸਾਂਝਾ

ਉੱਤਰੀ ਡੈਲਟਾ NDP ਦੇ ਵਿਧਾਇਕ ਰਵੀ ਕਾਹਲੋਂ ਜਦ ਕੁਝ ਦਿਨਾਂ ਲਈ ਵਿਕਟੋਰੀਆ ਵਿੱਚ ਕੰਮ ਕਰਨ ਤੋਂ ਬਾਅਦ ਬੁੱਧਵਾਰ ਨੂੰ ਘਰ ਵਾਪਿਸ ਆਏ ਤਾਂ ਉਨ੍ਹਾਂ ਨੂੰ ਬੇਟੇ ਦਾ ਸਵਾਗਤ ਹੈਰਾਨ ਕਰ ਦੇਣ ਵਾਲਾ ਲੱਗਿਆ ।

ਕਾਹਲੋਂ ਨੇ ਵੀਰਵਾਰ ਨੂੰ ਦੱਸਿਆ ਕਿ ਬੇਟੇ ਨੇ ਮੈਨੂੰ ਜੱਫੀ ਪਾ ਲਈ ਅਤੇ ਕਿਹਾ ਡੈਡੀ ਜੀ, ਮੇਰੇ ਨਵੇਂ ਦੋਸਤ ਨੇ ਮੈਨੂੰ ਅੱਜ ਇਹ ਨੋਟ ਸਕੂਲ ਵਿੱਚ ਦਿੱਤਾ।

ਕਾਹਲੋਂ, ਜੋ ਕਿ ਬੀ.ਸੀ. ਦੇ ਨੌਕਰੀਆਂ, ਆਰਥਿਕ ਰਿਕਵਰੀ ਅਤੇ ਨਵੀਨਤਾ ਮੰਤਰੀ ਵੀ ਹਨ, ਨੇ ਕਿਹਾ ਕਿ ਜਦੋਂ ਉਸਨੇ ਆਪਣੇ 10 ਸਾਲ ਦੇ ਲੜਕੇ ਦੇ ਨਵੇਂ ਦੋਸਤ ਦਾ ਨੋਟ ਵੇਖਿਆ ਤਾਂ ਉਹ ਰੋਣ ਲੱਗ ਪਏ। ਇਸ ਵਿਚ ਲਿਖਿਆ ਹੈ ਕਿ ਮੇਰੇ ਨਾਲ ਬੈਠਣਾ ਕਿਸੇ ਵੀ ਚੀਜ਼ ਨਾਲੋਂ ਬਿਹਤਰ ਮਹਿਸੂਸ ਹੋਵੇਗਾ। “ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਮੈਂ ਬਾਹਰ ਤੁਹਾਡੇ ਨਾਲ ਜੁੜਨਾ ਸ਼ੁਰੂ ਕਰ ਸਕਦਾ ਹਾਂ।

ਕਾਹਲੋਂ ਨੇ ਇਸ ਖੁਸ਼ੀ ਨੂੰ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ। ਹੱਥ ਲਿਖਤ ਨੋਟ ਦੀ ਤਸਵੀਰ ਸਮੇਤ ਪੋਸਟ ਨੂੰ ਹੁਣ ਤੱਕ 27,500 ਤੋਂ ਵੱਧ ਰੀਵਿਟ ਅਤੇ 379,000 ਤੋਂ ਵਧੇਰੇ ਲਾਈਕਸ ਮਿਲ ਚੁੱਕੇ ਹਨ।

Related News

ਛੋਟੀ ਉਮਰ ਦੇ ਬੱਚਿਆਂ ਵਿੱਚ ਕੋਰੋਨਾ ਨਾਲ ਸੰਕ੍ਰਮਿਤ ਹੋਣ ਦੀ ਦਰ 40 ਫੀਸਦੀ ਤਕ ਵਧੀ : ਇੱਕ ਰਿਪੋਰਟ, ਰਿਪੋਰਟ ਨੇ ਮਾਪਿਆਂ ਦੇ ਉਡਾਏ ਹੋਸ਼ !

Vivek Sharma

ਕੈਨੇਡਾ ਵਿਚ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ ਕੋਰੋਨਾ ਦੀ ਵੈਕਸੀਨ

Vivek Sharma

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment