channel punjabi
Canada Frontline International Nazariya Uncategorized

ਉਬਰ ਦੇ ਡਰਾਈਵਰ ਦਾ ਸ਼ਰਮਨਾਕ ਕਾਰਾ, ਪੁਲਿਸ ਨੇ ਕੀਤਾ ਗ੍ਰਿਫਤਾਰ

ਉਬਰ ਦੇ ਡਰਾਈਵਰ ਨੇ ਕੀਤਾ ਨਾਪਾਕ ਕਾਰਾ

ਨਾਬਾਲਿਗਾਂ ਨੂੰ ਬਣਾਇਆ ਆਪਣਾ ਸ਼ਿਕਾਰ

ਪੁਲਿਸ ਨੇ ਕੀਤਾ ਗ੍ਰਿਫਤਾਰ, ਮਾਮਲੇ ਦੀ ਜਾਂਚ ਜਾਰੀ

ਤਸਵੀਰ : ਨਾਸਿਰ ਰਾਜਾਬੀ, ਉਬਰ ਡਰਾਈਵਰ

ਟੋਰਾਂਟੋ: ਆਪਣੇ ਗ੍ਰਾਹਕਾਂ ਨੂੰ ਬਿਹਤਰੀਨ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਉਬਰ ਕੰਪਨੀ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਯਾਰਕ ਵਿਖੇ ਉਬਰ ਕੰਪਨੀ ਦੇ ਇੱਕ 55 ਸਾਲਾ ਡਰਾਈਵਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਨਾਸਿਰ ਰਾਜਾਬੀ ਨਾਮਕ ਡਰਾਈਵਰ ‘ਤੇ ਦੋ 16 ਸਾਲ ਦੀਆਂ ਨਾਬਾਲਿਗਾਂ ਨਾਲ ਜਬਰਦਸਤੀ ਕਰਨ ਦੇ ਇਲਜ਼ਾਮ ਲਗੇ ਹਨ। ਘਟਨਾ ਬੀਤੇ ਹਫਤੇ ਵਾਪਰੀ ਦੱਸੀ ਜਾ ਰਹੀ ਹੈ।

ਯਾਰਕ ਰੀਜ਼ਨਲ ਪੁਲਿਸ ਅਨੁਸਾਰ ਬੀਤੀ 2 ਜੁਲਾਈ ਨੂੰ ਉਬਰ ਡਰਾਈਵਰ ਨਾਸਿਰ ਨੇ ਹਾਲੈਂਡ ਤੋਂ 5 ਲੜਕੀਆਂ ਨੂੰ ਪਿੱਕ ਕੀਤਾ ਸੀ। ਥੋੜੇ ਸਮੇਂ ਬਾਅਦ ਉਹ ਗੱਡੀ ਨੂੰ ਨਿਊ ਮਾਰਕਿਟ ਇਲਾਕੇ ਲੈ ਗਿਆ। ਇਥੇ ਹੀ ਉਸਨੇ ਦੋਹਾਂ ਲੜਕੀਆਂ ਨਾਲ ਜ਼ਬਰਦਸਤੀ ੜ‌ਵ ਕੀਤੀ।

ਇਸ ਘਟਨਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਯਾਰਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਸਿਰ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦੀ ਜਾਣਕਾਰੀ ਉਬਰ ਕੰਪਨੀ ਤੋਂ ਲਈ ਅਤੇ ਕੰਪਨੀ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ।

55 ਸਾਲਾ ਨਾਸਿਰ ਤੇ ਦੋਹਾਂ ਕੁੜੀਆਂ ਨੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਨੇ। ਉਧਰ ਯਾਰਕ ਰੀਜਨਲ ਪੁਲਿਸ ਗੰਭੀਰਤਾ ਨਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਵੱਲੋਂ ਮੁਲਜ਼ਮ ਨਾਸਿਰ ਦੀ ਤਸਵੀਰ ਜਾਰੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਨਾਸਿਰ ਇਕੱਲਾ ਮੁਲਜ਼ਮ ਹੈ ਹੋਰ ਕੋਈ ਨਹੀਂ।

ਪੁਲਿਸ ਵੱਲੋਂ ਇਸ ਸੰਬੰਧ ਵਿੱਚ ਆਮ ਲੋਕਾਂ ਤੋਂ ਕਿਸੇ ਵੀ ਤਰਾਂ ਦੀ ਜਾਣਕਾਰੀ ਹੋਣ ‘ਤੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਵਿੱਚ ਉਬਰ ਕੰਪਨੀ ਦੇ ਡਰਾਈਵਰਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ। ਫਿਲਹਾਲ ਇਸ ਮਾਮਲੇ ਨੇ ਇਕ ਵਾਰ ਫਿਰ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਰ ਉਹ ਭਰੋਸਾ ਕਿਸ ਤੇ ਕਰਨ !

Related News

ਕੈਨੇਡਾ ਦੀ ਵਿੱਤੀ ਰਾਜਧਾਨੀ ਟੋਰਾਂਟੋ, ਚੁੱਪ-ਚਾਪ ਮੁੜ ਖੋਲ੍ਹਣ ਲਈ ਤਿਆਰ

team punjabi

ਨਵਦੀਪ ਸਿੰਘ ਬੈਂਸ ਦੇ ਅਸਤੀਫ਼ੇ ਤੋਂ ਬਾਅਦ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਕੀਤਾ ਵੱਡਾ ਫੇ਼ਰਬਦਲ

Vivek Sharma

ਰੇਜੀਨਾ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰਾਂ ‘ਚ ਉਤਸ਼ਾਹ, ਜੰਮ ਕੇ ਹੋਈ ਐਡਵਾਂਸ ਪੋਲਿੰਗ

Vivek Sharma

Leave a Comment