channel punjabi
International News North America

ਇੰਜਣ ਨੂੰ ਅੱਗ ਲੱਗਣ ਮਗਰੋਂ ਬੋਇੰਗ 777 ਜਹਾਜ਼ਾਂ ਦੀ ਜਾਂਚ ਦੇ ਆਦੇਸ਼

ਯੂਨਾਈਟਿਡ ਏਅਰਲਾਇੰਸ ਦੀ ਇੱਕ ਉਡਾਣ ਬੋਇੰਗ 777-200 ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਐੱਫਏਏ ਨੇ ਯੂਨਾਈਟਿਡ ਏਅਰਲਾਈਨਜ਼ ਤੋਂ ਅਜਿਹੇ ਸਾਰੇ ਬੋਇੰਗ 777 ਜਹਾਜ਼ਾਂ ਦੀ ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਹੈ। ਇੰਜਣ ‘ਚ ਅੱਗ ਲੱਗਣ ਪਿੱਛੋਂ ਡੈਨਵਰ ‘ਚ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ‘ਤੇ ਫੈਡਰਲ ਐਵੀਏਸ਼ਨ ਰੈਗੂਲੇਟਰ (ਐੱਫਏਏ) ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਦੌਰਾਨ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਵੀ ਜਾਂਚ ਪੂਰੀ ਹੋਣ ਤਕ ਖ਼ਰਾਬ ਇੰਜਣ ਵਾਲੇ ਜਹਾਜ਼ਾਂ ਨੂੰ ਉਡਾਣਾਂ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ। ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੰਬਰ 328 ਦੇ ਇੰਜਣ ਵਿਚ ਅੱਗ ਲੱਗਣ ਪਿੱਛੋਂ ਜਹਾਜ਼ ਨੂੰ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੰਗਾਮੀ ਲੈਂਡਿੰਗ ਕਰਾਉਣੀ ਪਈ ਸੀ। ਇਸ ਵਿਚ ਸਵਾਰ 231 ਯਾਤਰੀ ਅਤੇ 10 ਅਮਲੇ ਦੇ ਮੈਂਬਰ ਪੂਰੇ ਸੁਰੱਖਿਅਤ ਹਨ। ਜਹਾਜ਼ ਵਿਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ 400 ਇੰਜਣ ਲੱਗਾ ਸੀ। ਜਹਾਜ਼ ‘ਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ 400 ਇੰਜਣ ਲੱਗਾ ਸੀ। ਐੱਫਏਏ ਦੇ ਪ੍ਰਸ਼ਾਸਕ ਸਟੀਵ ਡਿਕਸਨ ਨੇ ਬੀਤੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸੇਫਟੀ ਡਾਟਾ ਦੀ ਸ਼ੁਰੂਆਤੀ ਸਮੀਖਿਆ ਦੇ ਆਧਾਰ ‘ਤੇ ਇਹ ਸਿੱਟਾ ਕੱਢਿਆ ਗਿਆ ਹੈ ਕਿ ਖੋਖਲੇ ਫੈਨ ਬਲੇਡ ਵੱਲ ਜ਼ਿਆਦਾ ਜਾਂਚ ਕੀਤੇ ਜਾਣ ਦੀ ਲੋੜ ਹੈ। ਬੋਇੰਗ 777 ਜਹਾਜ਼ਾਂ ਲਈ ਵਨ ਫੈਨ ਬਲੇਡ ਨੂੰ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ। ਯੂਨਾਈਟਿਡ ਏਅਰਲਾਈਨਜ਼ ਅਮਰੀਕਾ ਦੀ ਇਕ ਇਕੱਲੀ ਜਹਾਜ਼ਰਾਨੀ ਸੇਵਾ ਕੰਪਨੀ ਹੈ ਜਿਸ ਕੋਲ ਅਜਿਹੇ ਜਹਾਜ਼ ਹਨ ਜਿਨ੍ਹਾਂ ‘ਚ ਪ੍ਰਰੈਟ ਐਂਡ ਕਿਟਨੀ ਪੀਡਬਲਯੂ400 ਇੰਜਣ ਲੱਗੇ ਹਨ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਹੈ ਕਿ ਉਸ ਦੇ ਕੋਲ ਬੋਇੰਗ 777 ਦੇ 24 ਜਹਾਜ਼ ਹਨ।

ਅਮਰੀਕੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ, “ਇਹ ਉਡਾਣ, ਹੋਨੋਲੂਲੂ ਜਾ ਰਹੀ ਸੀ ਪਰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਸੱਜੇ ਇੰਜਣ ਵਿੱਚ ਅੱਗ ਲੱਗਣ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਰਤ ਆਈ।

ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਣ ਅਤੇ ਮਲਬਾ ਹੇਠਾਂ ਡਿੱਗਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Related News

ਸਿਟੀ ਆਫ ਟੋਰਾਂਟੋ ਵੱਲੋਂ ਟੈਕਸੀ ਇੰਡਸਟਰੀ ਦੀ ਹਾਲਤ ਨੂੰ ਸੁਧਾਰਨ ਲਈ ਕੁੱਝ ਕੀਤੀਆਂ ਜਾ ਰਹੀਆਂ ਹਨ ਰੈਗੂਲੇਟਰੀ ਤਬਦੀਲੀਆਂ

Rajneet Kaur

ਰੇਡੀਅਸ ਰੈਸਟੋਰੈਂਟ ਹੈਮਿਲਟਨ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

ਇਜ਼ਰਾਈਲ ਨੇ ਪੁਲਾੜ ‘ਚ ਛੱਡਿਆ ਆਪਣਾ ਜਾਸੂਸੀ ਉਪਗ੍ਰਹਿ ‘ਓਫੇਕ 16’

team punjabi

Leave a Comment