channel punjabi
International News North America

ਆਸਟ੍ਰੇਲੀਆ ‘ਚ ਖ਼ਬਰਾਂ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਦੇ ਖ਼ਬਰਾਂ ਪੋਸਟ ਕਰਨ ‘ਤੇ ਲਗਾਈ ਪਾਬੰਦੀ

ਸਰਕਾਰ ਤੇ ਸੋਸ਼ਲ ਮੀਡੀਆ ਦੇ ਮਹਾਰਥੀਆਂ ’ਚ ਕੰਟੈਂਟ ਭੁਗਤਾਨ ਨੂੰ ਲੈ ਕੇ ਚੱਲ ਰਹੇ ਮੁੱਦੇ ਦਾ ਅਸਰ ਵੀਰਵਾਰ ਨੂੰ ਆਸਟ੍ਰੇਲੀਆਈ ਨਾਗਰਿਕਾਂ ’ਤੇ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਵਿਚ ਖ਼ਬਰਾਂ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਦੇ ਖ਼ਬਰਾਂ ਪੋਸਟ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਫੇਸਬੁਕ ਦੇ ਇਸ ਬੈਨ ਦੀ ਚਪੇਟ ਵਿਚ ਮੌਸਮ, ਰਾਜ ਸਿਹਤ ਵਿਭਾਗ ਅਤੇ ਪੱਛਮੀ ਆਸਟ੍ਰੇਲੀਆਈ ਵਿਰੋਧੀ ਨੇਤਾ ਆ ਗਏ ਹਨ। ਇਹੀ ਨਹੀਂ ਫੇਸਬੁੱਕ ਨੇ ਆਸਟ੍ਰੇਲੀਆ ’ਚ ਆਪਣੇ ਹੋਮ ਪੇਜ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਫੇਸਬੁੱਕ ਦੇ ਇਸ ਕਦਮ ਨਾਲ ਐਮਰਜੈਂਸੀ ਸੇਵਾਵਾਂ ’ਤੇ ਬਹੁਤ ਮਾੜਾ ਅਸਰ ਪਿਆ ਹੈ। ਅਮਰੀਕੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆਈ ਪ੍ਰਕਾਸ਼ਕ ਫੇਸਬੁੱਕ ‘ਤੇ ਸਮਾਚਾਰ ਸਮੱਗਰੀ ਪ੍ਰਕਾਸ਼ਿਤ ਕਰ ਸਕਦੇ ਹਨ ਪਰ ਉਹਨਾਂ ਦੇ ‘ਲਿੰਕ’ ਅਤੇ ‘ਪੋਸਟ’ ਆਸਟ੍ਰੇਲੀਆ ਦੇ ਲੋਕ ਨਾ ਤਾਂ ਦੇਖ ਪਾਉਣਗੇ ਅਤੇ ਨਾ ਹੀ ਉਸ ਨੂੰ ਸ਼ੇਅਰ ਕਰ ਪਾਉਣਗੇ। ਇਸ ਦੇ ਨਾਲ ਹੀ ਫੇਸਬੁੱਕ ਨੇ ਆਸਟ੍ਰੇਲੀਆਈ ਯੂਜ਼ਰਜ਼ ਨੂੰ ਆਪਣੇ ਪਲੈਟਫਾਰਮ ਤੋਂ ਦੇਸ਼ੀ ਜਾਂ ਵਿਦੇਸ਼ੀ ਕਿਸੇ ਵੀ ਨਿਊਜ਼ ਵੈੱਬਸਾਈਟ ਦੀ ਖ਼ਬਰ ਨੂੰ ਖੋਲ੍ਹਣ ’ਤੇ ਰੋਕ ਲਾ ਦਿੱਤੀ ਹੈ। ਫੇਸਬੁੱਕ ਨੇ ਦੱਸਿਆ ਕਿ ਇਹ ਆਸਟ੍ਰੇਲੀਆਈ ਸੰਸਦ ’ਚ ਆਏ ਨਵੇਂ ਕਾਨੂੰਨ ਦੇ ਵਿਰੋਧ ’ਚ ਰੋਕ ਲਗਾਈ ਹੈ।

ਆਸਟ੍ਰੇਲੀਆ ਵਿਚ ਆਨਲਾਈਨ ਵਿਗਿਆਪਨ ਵਿਚ 81 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੇ ਗੂਗਲ ਅਤੇ ਫੇਸਬੁੱਕ ਨੇ ਇਸ ਬਿੱਲ ਦੀ ਨਿੰਦਾ ਕੀਤੀ ਹੈ। ਗੂਗਲ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਹ ਬਿੱਲ ਪੇਸ਼ ਕੀਤਾ ਗਿਆ ਤਾਂ ਆਸਟ੍ਰੇਲੀਆ ਵਿਚ ਉਸ ਦਾ ਸਰਚ ਇੰਜਣ ਬੰਦ ਕਰ ਦਿੱਤਾ ਜਾਵੇਗਾ। ਉਥੇ ਹੀ ਫੇਸਬੁੱਕ ਨੇ ਕਿਹਾ ਕਿ ਜੇ ਉਸ ਨੂੰ ਖ਼ਬਰਾਂ ਬਦਲੇ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਆਸਟ੍ਰੇਲੀਆ ਦੇ ਲੋਕਾਂ ’ਤੇ ਖ਼ਬਰਾਂ ਸਾਂਝੀਆਂ ਕਰਨ ’ਤੇ ਰੋਕ ਲਗਾ ਦੇਵੇਗੀ। ਹੁਣ ਇਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

Related News

ਕੋਰੋਨਾ ਦੇ ਵਧਦੇ ਮਾਮਲੇ : ਕੈਨੇਡਾ ਸਰਕਾਰ ਦੇ ਉੱਡੇ ਹੋਸ਼, ਵਿਨੀਪੈਗ ‘ਚ ਸਖ਼ਤੀ ਦੇ ਹੁਕਮ

Vivek Sharma

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

ਅਣਹੋਣੀ ਦੀ ਆਸ਼ੰਕਾ ਤੋਂ ਸਹਿਮੇ ਲੋਕ,ਅਚਾਨਕ 1500 ਤੋਂ ਵੱਧ ਪ੍ਰਵਾਸੀ ਪੰਛੀ ਉੱਡਦੇ ਹੋਏ ਗਿਰੇ ਨਿੱਚੇ

Rajneet Kaur

Leave a Comment