channel punjabi
International News USA

ਅਮਰੀਕੀ ਰਾਸ਼ਟਰਪਤੀ ਚੋਣ : ਵੱਡੇ ਆਗੂ ਇੱਕ-ਦੂਜੇ ‘ਤੇ ਕਰ ਰਹੇ ਨੇ ਸ਼ਬਦੀ ਹਮਲੇ

ਨਿਊਯਾਰਕ : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਕਰੀਬ 44 ਦਿਨ ਬਾਕੀ ਰਹਿ ਗਏ ਹਨ । ਇਸ ਵਿਚਾਲੇ ਡੈਮੋਕਰੇਟ ਅਤੇ ਰੀਪਬਲਿਕਨ ਦੋਹਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ਤੇ ਸ਼ਬਦੀ ਬਾਣ ਛੱਡਣ ਦਾ ਮੌਕਾ ਨਹੀਂ ਗਵਾ ਰਹੇ। ਆਪਣੇ ਪਿਤਾ ਡੋਨਾਲਡ ਟਰੰਪ ਲਈ ਲਗਾਤਾਰ ਚੋਣ ਪ੍ਰਚਾਰ ਕਰਦੇ ਆ ਰਹੇ ਏਰਿਕ ਟਰੰਪ ਨੇ ਉਪ-ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ
‘ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਮਲਾ ਆਪਣੇ ਭਾਈਚਾਰੇ ਨਾਲ ਹੀ ਜੁੜ ਨਹੀਂ ਸਕੀ, ਉਹ ਭਾਰਤੀ-ਅਮਰੀਕੀ ਭਾਈਚਾਰੇ ਤੋਂ ਦੂਰ ਭੱਜ ਰਹੀ ਹੈ।

ਐਟਲਾਂਟਾ ‘ਚ ‘ਇੰਡੀਅਨ ਵਾਇਸਿਸ ਫਾਰ ਟਰੰਪ’ ਪ੍ਰਰੋਗਰਾਮ ਦੇ ਰਸਮੀ ਉਦਘਾਟਨ ਮੌਕੇ ਆਪਣੇ ਸੰਬੋਧਨ ਦੌਰਾਨ ਏਰਿਕ ਟਰੰਪ ਨੇ ਬਿਡੇਨ ਅਤੇ ਹੈਰਿਸ ਨੂੰ ਲੰਮੇ ਹੱਥੀਂ ਲਿਆ ।

ਤਿੰਨ ਨਵੰਬਰ ਦੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਦੋਵਾਂ ਪਾਰਟੀਆਂ ਦੀ ਨਜ਼ਰ ਉਹਨਾਂ ਸੂਬਿਆਂ ‘ਤੇ ਟਿਕੀ ਹੋਈ ਹੈ ਜਿੱਥੇ ਮੁਕਾਬਲਾ ਕਾਂਟੇ ਦੀ ਟੱਕਰ ਦਾ ਹੈ । ਇਨ੍ਹਾਂ ਰਾਜਾਂ ਵਿਚ ਵੋਟਾਂ ਦੇ ਮਾਮੂਲੀ ਅੰਤਰ ਨਾਲ ਹੀ ਹਾਰ-ਜਿੱਤ ਤੈਅ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਦੋਵੇਂ ਪਾਰਟੀਆਂ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਏਰਿਕ ਨੇ ਕਿਹਾ ਕਿ ਤੁਸੀਂ ਕਮਲਾ ਨੂੰ ਦੇਖੋ। ਉਹ ਭਾਰਤੀ ਮੂਲ ਦੀ ਹੈ ਪ੍ਰੰਤੂ ਉਨ੍ਹਾਂ ਨੇ ਖ਼ੁਦ ਨੂੰ ਭਾਰਤੀ ਭਾਈਚਾਰੇ ਨਾਲ ਕਦੇ ਨਹੀਂ ਜੋੜਿਆ। ਉਹ ਆਪਣੇ ਹੀ ਭਾਈਚਾਰੇ ਤੋਂ ਭੱਜ ਰਹੀ ਹੈ। ਭਾਰਤੀ ਭਾਈਚਾਰੇ ਨੂੰ ਇਹ ਪਤਾ ਹੈ। ਕਮਲਾ ਕਦੇ ਨਹੀਂ ਕਹੇਗੀ ਕਿ ਉਹ ਭਾਰਤੀ ਮੂਲ ਦੀ ਹੈ ਸਗੋਂ ਉਹ ਇਸ ਦੇ ਠੀਕ ਉਲਟ ਕਹੇਗੀ। ਹਾਲਾਂਕਿ, ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰੀ ਸੰਮੇਲਨ ਅਤੇ ਇਸ ਦੇ ਬਾਅਦ ਵੀ ਕਮਲਾ ਨੇ ਕਈ ਵਾਰੀ ਆਪਣੀ ਭਾਰਤੀ ਪਛਾਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

Related News

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

ਬੀ.ਸੀ ਦੀ ਫੈਡਰਲ ਜੇਲ੍ਹ ‘ਚ ਤਿੰਨ ਕੈਦੀਆਂ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

ਫੋਰਡ ਸਰਕਾਰ ਨੇ 17 ਹਸਪਤਾਲਾਂ ਦੇ ਨਾਂ ਕੀਤੇ ਸਾਂਝੇ,ਜਿਥੇ ਲਗਣਗੇ ਕੋਵਿਡ 19 ਦੇ ਟੀਕੇ

Rajneet Kaur

Leave a Comment