channel punjabi
International News USA

ਅਮਰੀਕਾ 6 ਮਹੀਨਿਆਂ ਬਾਅਦ ਮੁੜ WHO ਦਾ ਬਣਿਆ ਹਿੱਸਾ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ Joe Biden ਵਲੋਂ ਕੀਤੀ ਪਹਿਲ ਤੋਂ ਬਾਅਦ ਅਮਰੀਕਾ 6 ਮਹੀਨੇ ਬਾਅਦ ਇੱਕ ਵਾਰ ਫ਼ਿਰ ਤੋਂ ਵਿਸ਼ਵ ਸਿਹਤ ਸੰਗਠਨ ਦਾ ਹਿੱਸਾ ਬਣ ਗਿਆ ਹੈ। Joe Biden ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਨਾਲ ਨਜਿੱਠਣ ਵਿੱਚ ਅਸਫ਼ਲ ਦੱਸਿਆ ਸੀ। ਉਨ੍ਹਾਂ ਨੇ ਇਹ ਕਹਿੰਦੇ ਹੋਏ ਅਮਰੀਕਾ ਨੂੰ ਇਸ ਤੋਂ ਅਲੱਗ ਕਰ ਲਿਆ ਸੀ ਕਿ ਵਿਸ਼ਵ ਸਿਹਤ ਸੰਗਠਨ ’ਤੇ ਚੀਨ ਦਾ ਕੰਟਰੋਲ ਹੈ।
Joe Biden ਦੇ ਫ਼ੈਸਲੇ ਨਾਲ ਵਿਸ਼ਵ ਸਿਹਤ ਸੰਗਠਨ ਨੂੰ ਵੱਡੀ ਵਿੱਤੀ ਮਦਦ ਮਿਲੇਗੀ। ਇਸ ਦੇ ਨਾਲ ਹੀ ਉਸ ਨੂੰ ‘ਮੈਨ ਪਾਵਰ ਸਪੋਰਟ’ ਵੀ ਮਿਲੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੂੰ ਸਮਰਥਨ ਜਤਾਉਣ ਲਈ Biden ਨੇ ਆਪਣੇ ਸਿਹਤ ਸਲਾਹਕਾਰ ਫਾਊਸੀ ਐਂਥਨੀ ਨੂੰ ਵੀ ਭੇਜਿਆ ਸੀ।

ਟਰੰਪ ਸਰਕਾਰ ਨੇ 6 ਜੁਲਾਈ 2020 ਨੂੰ ਵਿਸ਼ਵ ਸਿਹਤ ਸੰਗਠਨ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਅਮਰੀਕਾ ਸਰਕਾਰ ਨੇ ਇਸ ਸੰਗਠਨ ਨੂੰ ਦਿੱਤੀ ਜਾਣ ਵਾਲੀ ਸਾਰੀ ਫੰਡਿੰਗ ’ਤੇ ਵੀ ਰੋਕ ਲਾ ਦਿੱਤੀ ਸੀ। ਦੱਸ ਦੇਈਏ ਕਿ ਅਮਰੀਕਾ ਸਭ ਤੋਂ ਵੱਧ ਫੰਡ ਦਾਨ ਕਰਨ ਵਾਲਾ ਦੇਸ਼ ਹੈ। ਫੰਡਿੰਗ ਰੋਕਣ ਪਿੱਛੇ ਟਰੰਪ ਸਰਕਾਰ ਨੇ ਤਿੰਨ ਕਾਰਨ ਦੱਸੇ ਸਨ। ਪਹਿਲਾ ਕਾਰਨ ਸੀ ਚੀਨ ਦੇ ਵੁਹਾਨ ਵਿੱਚ ਵਾਇਰਸ ਮਿਲਣ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਦੇਰ ਨਾਲ ਕਾਰਵਾਈ ਕੀਤੀ। ਦੂਜਾ ਕਾਰਨ ਦੱਸਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਪ੍ਰਭਾਵ ’ਚ ਕੰਮ ਕਰ ਰਿਹਾ ਹੈ। ਤੀਜਾ ਕਾਰਨ ਸੀ ਕਿ ਵਿਸ਼ਵ ਸਿਹਤ ਸੰਗਠਨ ਨੇ ਟਰੰਪ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਸਥਾਪਨਾ 7 ਅਪ੍ਰੈਲ 1948 ਨੂੰ ਹੋਈ ਸੀ। ਯੂਐਨ ਵਿੱਚ ਸ਼ਾਮਲ 194 ਦੇਸ਼ ਇਸ ਸੰਗਠਨ ਦਾ ਹਿੱਸਾ ਹਨ। ਇਸ ਦਾ ਮੂਲ ਸਿਧਾਂਤ ‘ਸਿਹਤ ਇੱਕ ਮਨੁੱਖੀ ਅਧਿਕਾਰ’ ਹੈ। ਦੁਨੀਆ ਦੇ 150 ਦੇਸ਼ਾਂ ਵਿੱਚ ਇਸ ਦੇ 7 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਇਸ ਦਾ ਹੈਡਕੁਆਰਟਰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਵਿੱਚ ਹੈ। ਵਿਸ਼ਵ ਸਿਹਤ ਸੰਗਠਨ ਦੇ ਸਥਾਪਨਾ ਦਿਵਸ ਨੂੰ ਵਰਲਡ ਹੈਲਥ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਟੈਡਰੋਸ ਅਧਨੋਮ ਘੇਬ੍ਰੇਯਸਸ ਇਸ ਸਮੇਂ ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਹਨ। ਇਹ ਹੈਲਥ ਏਜੰਸੀ ਦੁਨੀਆ ਵਿੱਚ ਹੋਣ ਵਾਲੇ ਸਿਹਤ ਸਬੰਧੀ ਖ਼ਤਰਿਆਂ ’ਤੇ ਨਜ਼ਰ ਰੱਖਦੀ ਹੈ।

Related News

ਕੈਨੇਡਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ  ਅੱਠ ਮੌਤਾਂ ਅਤੇ 427 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਵੈਸਟਜੈੱਟ ‘ਚ ਨਵਾਂ ਨਿਯਮ ਹੋਵੇਗਾ ਲਾਗੂ, ਜੇ ਕਰੋਗੇ ਇਨਕਾਰ ਤਾਂ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ: CEO Ed Sims

Rajneet Kaur

ਟੋਰਾਂਟੋ ਪੁਲਿਸ ਵਲੋਂ ਗਾਰਡੀਨਰ ਐਕਸਪ੍ਰੈੱਸਵੇਅ ‘ਤੇ ਟੱਕਰ ਹੋਣ ਤੋਂ ਬਾਅਦ ਟਰੈਕਟਰ ਦੀ ਭਾਲ ਸ਼ੁਰੂ

Rajneet Kaur

Leave a Comment