channel punjabi
International News North America

ਅਮਰੀਕਾ ਵਿਚ ਇਨ੍ਹੀਂ ਦਿਨੀਂ ਬਰਫੀਲੇ ਤੂਫ਼ਾਨ ਨੇ ਦਿਤੀ ਦਸਤਕ, ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਭਾਰੀ ਬਰਫਬਾਰੀ ਦੀ ਚਿਤਾਵਨੀ

ਅਮਰੀਕਾ ਵਿਚ ਇਨ੍ਹੀਂ ਦਿਨੀਂ ਬਰਫੀਲੇ ਤੂਫ਼ਾਨ ਦਸਤਕ ਦੇ ਰਹੇ ਹਨ, ਜਿਨ੍ਹਾਂ ਦੇ ਚੱਲਦਿਆਂ ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਬਰਫਬਾਰੀ ਹੋ ਰਹੀ ਹੈ ਅਤੇ ਬਰਫੀਲਾ ਮੀਂਹ ਪੈ ਰਿਹਾ ਹੈ।ਸੜਕ ਮਾਰਗ ਖਤਰਨਾਕ ਹੋਣ ਕਾਰਨ ਕਈ ਥਾਵਾਂ ‘ਤੇ ਰਸਤੇ ਰੋਕ ਦਿੱਤੇ ਗਏ। ਸਿਰਫ ਡਲਾਸ ਏਅਰਪੋਰਟ ਤੋਂ ਹੀ 760 ਉਡਾਨਾਂ ਰੱਦ ਕਰ ਦਿੱਤੀ ਗਈ। ਬੀਤੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਟੈਕਸਾਸ ‘ਚ ਖਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਤੇ ਸੂਬੇ ਨੂੰ ਮਦਦ ਕਰਨ ਦਾ ਆਦੇਸ਼ ਦਿੱਤਾ।ਇਸ ਦੇ ਨਾਲ ਹੀ ਟੈਕਸਾਸ ਤੋਂ ਵਰਜੀਨੀਆ ਤੱਕ ਅਤੇ ਅਰਕਨਸਾਸ ਤੋਂ ਕੈਂਟਕੀ ਤੱਕ ਵੀ ਬਰਫ ਦੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਤਰ-ਪੂਰਬ ਵਿਚ ਜ਼ਿਆਦਾਤਰ ਬਰਫ ਫਿਲਾਡੈਲਫੀਆ ਤੋਂ ਨਿਊਯਾਰਕ ਸਿਟੀ ਵਿਚ ਪੈ ਰਹੀ ਹੈ, ਜਿਸ ਕਾਰਨ ਉੱਤਰ-ਪੂਰਬ ਵਿਚ ਹੁਣ ਤੱਕ 2 ਤੋਂ 5 ਇੰਚ ਤੱਕ ਬਰਫ ਪਈ ਹੈ। ਇਸ ਦੇ ਇਲਾਵਾ ਵੀਰਵਾਰ ਨੂੰ ਓਰੇਗਨ ਤੋਂ ਵਰਜੀਨੀਆ ਤੱਕ ਦੇਸ਼ ਦੇ 40 ਸੂਬੇ ਭਾਰੀ ਬਰਫਬਾਰੀ ਅਤੇ ਠੰਡ ਲਈ ਅਲਰਟ ‘ਤੇ ਹਨ। ਦੇਸ਼ ਦੇ ਪੈਸੀਫਿਕ ਉੱਤਰ-ਪੱਛਮ ਵਿਚ ਪੋਰਟਲੈਂਡ, ਓਰੇਗਨ ਵਿਚ ਸਰਦੀਆਂ ਦਾ ਤੂਫ਼ਾਨ ਅੱਗੇ ਵਧ ਰਿਹਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿਚ ਕਈ ਇੰਚ ਤੱਕ ਬਰਫ ਪੈਣ ਦੀ ਉਮੀਦ ਹੈ।

ਹਿਊਸਟਨ ‘ਚ ਬੀਤੇ ਐਤਵਾਰ ਨੂੰ ਠੰਢ ਨਾਲ ਬਾਰਿਸ਼ ਹੋਣ ਕਰਕੇ ਅਚਾਨਕ ਮੌਸਮ ‘ਚ ਬਦਲਾਅ ਆ ਗਿਆ। ਮੌਸਮ ਵਿਗਿਆਨੀ ਜੋਸ਼ ਲਿਟਰ ਨੇ ਕਿਹਾ ਹੈ ਕਿ ਅਗਲੇ ਦਿਨਾਂ ‘ਚ ਬਰਫ ਤੇ ਬਾਰਿਸ਼ ਦੋਵਾਂ ਦੀ ਹੀ ਸਥਿਤੀ ਬਣੀ ਰਹੇਗੀ। ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਦੱਸਿਆ ਕਿ ਦੱਖਣੀ ਮੈਦਾਨੀ ਵਿਭਾਗਾਂ ‘ਚ 12 ਇੰਚ ਤਕ ਬਰਫ਼ਬਾਰੀ ਹੋਈ।

Related News

ਓਂਟਾਰੀਓ ਸਰਕਾਰ ਸੂਬੇ ਦੀ ਆਰਥਿਕਤਾ ਸੁਧਾਰਨ ਲਈ ਚੁੱਕ ਰਹੀ ਹੈ ਹਰ ਸੰਭਵ ਕਦਮ: ਡੱਗ ਫੋਰਡ

Vivek Sharma

ਨੌਰਥ ਬੇਅ, ਪੈਰੀ ਸਾਉਂਡ, ਟਿਮਿਸਕਮਿੰਗ ਅਤੇ ਪੋਰਕੁਪਾਈਨ ਜ਼ਿਲੇ 22 ਮਾਰਚ ਨੂੰ ਓਨਟਾਰੀਓ ਦੇ ਕੋਵਿਡ 19 ਰੈਸਪੋਂਸ ਫਰੇਮਵਰਕ ਦੇ ਯੈਲੋ-ਸੁਰੱਖਿਆ ਖੇਤਰ ਵਿੱਚ ਚਲੇ ਜਾਣਗੇ

Rajneet Kaur

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

Rajneet Kaur

Leave a Comment