channel punjabi
Canada International News Sticky

ਡੈਕਸਾਮੈਥਾਸੋਨ ਕੋਵਿਡ ਦਾ ਇਲਾਜ ਨਹੀਂ: WHO

ਕੋਵਿਡ-19 ਦੇ ਇਲਾਜ ਲਈ ਡੈਕਸਾ-ਮੈਥੋਸੋਨ ਦਵਾਈ ਇੱਕ ਉਮੀਦ ਦੇ ਤੌਰ ਤੇ ਸਾਹਮਣੇ ਆਈ ਹੈ। ਜਿਸ ਤੇ ਬ੍ਰਿਟਿਸ਼ ਮਾਹਰਾਂ ਨੇ ਵੀ ਕੋਰਨਾ ਮਰੀਜ਼ਾਂ ਦੇ ਠੀਕ ਹੋਣ ਤੇ ਸਹਿਮਤੀ ਜਤਾਈ ਹੈ, ਪਰ ਵਰਲਡ ਹੈਲਥ ਓਰਗਨਾਈਜ਼ੇਸ਼ਨ(WHO) ਦਾ ਕਹਿਣਾ ਹੈ ਕਿ ਡੈਕਸਾ-ਮੈਥੋਸੋਨ ਕੋਵਿਡ 19 ਦਾ ਬਚਾਅ ਨਹੀਂ ਹੈ ਇਸ ਦੀ ਵਰਤੋ ਡਾਕਟਰਾਂ ਦੀ ਨਿਗਰਾਨੀ ਵਿੱਚ ਸਿਰਫ ਗੰਭੀਰ ਮਰੀਜ਼ਾਂ ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਜਿੰਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡਾ.ਮਾਈਕਲ ਰਿਆਨ ਨੇ ਕੋਵਿਡ-19 ਤੇ ਨਿਯਮਿਤ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਡੈਕਸਾ-ਮੈਥੋਸੋਨ ਆਪਣੇ ਆਪ ਵਿੱਚ ਵਾਇਰਸ ਦਾ ਇਲਾਜ ਨਹੀਂ ਹੈ ਤੇ ਇਸ ਦਾ ਬਚਾਅ ਵੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜ਼ਿਆਦਾ ਤਾਕਤ ਵਾਲੇ ਸਟਿਰੋਇਡ ਮਨੁੱਖੀ ਸਰੀਰ ਵਿੱਚ ਵਾਇਰਸ ਦੀ ਗਿਣਤੀ ਤੇਜ਼ੀ ਨਾਲ ਵਧਾਉਣ ‘ਚ ਮਦਦਗਾਰ ਹੋ ਸਕਦੇ ਹਨ। ਇਸ ਲਈ ਇਹ ਦਵਾਈ ਸਿਰਫ਼ ਗੰਭੀਰ ਮਰੀਜ਼ਾਂ ਨੂੰ ਹੀ ਦਿੱਤੀ ਜਾਵੇ।ਜਿੰਨ੍ਹਾਂ ਨੂੰ ਇਸ ਤੋਂ ਸਪਸ਼ਟ ਰੂਪ ਵਿੱਚ ਲਾਭ ਹੋ ਰਿਹਾ ਹੈ। ਬ੍ਰਿਟੇਨ ਵਿੱਚ ਇੱਕ ਰਿਕਵਰੀ ਟਰਾਇਲ ਦੌਰਾਨ ਅਧਿਐਨ ਕਰਤਾਵਾਂ ਨੇ ਦੇਖਿਆ ਕਿ ਬੇਹੱਦ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਤੇ ਇਸ ਦਾ ਅਸਰ ਹੋ ਰਿਹਾ ਹੈ।ਸੰਗਠਨ ਦੇ ਮਹਾ ਨਿਰਦੇਸ਼ਕ ਡਾ.ਤੇਦਰਸ ਗੇਬਰੀਏਸਸ ਨੇ ਜਾਂਚ ਦੇ ਨਤੀਜਿਆਂ ਨੂੰ ਦੇਖਦਿਆ ਦੱਸਿਆਂ ਕਿ ਸ਼ੁਰੂਆਤੀ ਨਤੀਜਿਆਂ ਮੁਤਾਬਕ ਜਿੰਨ੍ਹਾਂ ਮਰੀਜ਼ਾ ਨੂੰ ਸਿਰਫ ਆਕਸੀਜ਼ਨ ਤੇ ਰੱਖਿਆ ਗਿਆ ਸੀ ਉਨ੍ਹਾਂ ਦੀ ਮੌਤ ਦਰ 80 ਫੀਸਦੀ ਤੇ ਜਿੰਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਉਨ੍ਹਾਂ ਦੀ ਮੌਤ ਦਰ ਦੋ ਤਿਹਾਈ ਤੋਂ ਵੀ ਘੱਟ ਕਰਨ ਵਿੱਚ ਡੈਕਸਾ-ਮੈਥੋਸੋਨ ਕਾਰਗਰ ਸਾਬਿਤ ਹੋ ਰਹੀ ਹੈ।ਹਾਂਲਾਕਿ ਹਲਕੇ ਲੱਛਣ ਵਾਲਿਆਂ ਤੇ ਇਸਦਾ ਕੋਈ ਅਸਰ ਨਹੀਂ ਹੋ ਰਿਹਾ।
ਫਿਲਹਾਲ ਡਬਲਿਊ ਐਚ ਓ (WHO) ਨੇ ਇਸ ਦਵਾਈ ਦੇ ਕਲੀਨੀਕਲ ਨਤੀਜੇ ਚੰਗੇ ਆਉਣ ਦੀ ਸ਼ਲਾਘਾ ਕੀਤੀ ਹੈ, ਪਰ ਉਨ੍ਹਾਂ ਨੇ ਦਵਾਈ ਨੂੰ ਹੀ ਕੋਵਿਡ-19 ਦਾ ਇਲਾਜ ਨਹੀਂ ਦੱਸਿਆ।

Related News

ਦਰਦਨਾਕ ਖ਼ਬਰ: ਪਾਕਿਸਤਾਨ ‘ਚ ਇੱਕ ਰੇਲ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ

team punjabi

ਓਨਟਾਰੀਓ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਦੌਰਾਨ ਸੂਬੇ ਦੀ ਤੀਸਰੀ ਸੰਕਟਕਾਲ ਦੀ ਕੀਤੀ ਘੋਸ਼ਣਾ,ਸਟੇਅ-ਐਟ-ਹੋਮ ਦੇ ਆਦੇਸ਼ ਜਾਰੀ

Rajneet Kaur

ਰਿਚਮੰਡ RCMP ਨੇ 15 ਸਾਲਾ ਲਾਪਤਾ ਲੜਕੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

Leave a Comment